ਆਸਾਮ 'ਚ ਹੜ੍ਹ ਦੀ ਸਥਿਤੀ ਹੋਈ ਹੋਰ ਗੰਭੀਰ, ਭਾਰਤੀ ਹਵਾਈ ਫ਼ੌਜ ਨੇ 13 ਲੋਕਾਂ ਨੂੰ ਬਚਾਇਆ

07/02/2024 12:49:06 PM

ਗੁਹਾਟੀ- ਆਸਾਮ 'ਚ ਹੜ੍ਹ ਦੀ ਸਥਿਤੀ ਮੰਗਲਵਾਰ ਨੂੰ ਗੰਭੀਰ ਬਣੀ ਰਹੀ, ਜਿੱਥੇ 6.5 ਲੱਖ ਤੋਂ ਵੱਧ ਲੋਕ ਹੜ੍ਹ ਦੀ ਦੂਜੀ ਲਹਿਰ ਤੋਂ ਜੂਝ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ (IAF) ਨੇ ਗੰਭੀਰ ਰੂਪ ਨਾਲ ਪ੍ਰਭਾਵਿਤ ਡਿਬਰੂਗੜ੍ਹ ਜ਼ਿਲ੍ਹੇ 'ਚ ਫਸੇ 13 ਮਛੇਰਿਆਂ ਨੂੰ ਬਚਾਇਆ। ਆਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ASDMA) ਨੇ ਹਵਾਈ ਫ਼ੌਜ ਤੋਂ ਡਿਬਰੂਗੜ੍ਹ ਦੇ 'ਚਾਰ' (ਰੇਤ ਪੱਟੀ) ਖੇਤਰ ਹਤੀਆ ਅਲੀ ਤੋਂ ਮਛੇਰਿਆਂ ਨੂੰ ਬਚਾਉਣ ਦੀ ਬੇਨਤੀ ਕੀਤੀ ਸੀ, ਜੋ ਹੜ੍ਹ ਦੇ ਪਾਣੀ ਵਿਚ ਫਸੇ ਹੋਏ ਸਨ।

ਇਹ ਵੀ ਪੜ੍ਹੋ-  ਅਖਿਲੇਸ਼ ਬੋਲੇ- ਮੈਂ 80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ EVM 'ਤੇ ਭਰੋਸਾ ਨਹੀਂ ਹੋਵੇਗਾ

PunjabKesari

ਅਧਿਕਾਰੀ ਨੇ ਦੱਸਿਆ ਕਿ 'ASDMA ਨੇ ਹਵਾਈ ਫ਼ੌਜ ਤੋਂ ਇਨ੍ਹਾਂ 13 ਫਸੇ ਮਛੇਰਿਆਂ ਨੂੰ ਏਅਰਲਿਫਟ ਕਰਨ ਦੀ ਬੇਨਤੀ ਕੀਤੀ। ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਏਅਰਲਿਫਟ ਕਰਨ ਦਾ ਸਾਰਾ ਖਰਚਾ ASDMA ਵਲੋਂ ਚੁੱਕਿਆ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਹਵਾਈ ਫ਼ੌਜ ਨੇ 8 ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਕਰਮੀਆਂ ਅਤੇ ਧੀਮਾਜੀ ਜ਼ਿਲ੍ਹੇ ਦੇ ਜੋਨਈ ਤੋਂ ਇਕ ਮਾਲ ਅਧਿਕਾਰੀ ਨੂੰ ਬਚਾਇਆ ਸੀ, ਜਦੋਂ ਉਹ ਰਾਹਤ ਕਾਰਜਾਂ ਦੌਰਾਨ ਇਕ ਹੋਰ ਰੇਤਬਾਰ ਖੇਤਰ 'ਚ ਫਸੇ ਹੋਏ ਸਨ। ਡਿਬਰੂਗੜ੍ਹ ਜ਼ਿਲ੍ਹਾ ਮੌਜੂਦਾ ਹੜ੍ਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਉੱਪਰੀ ਆਸਾਮ ਦਾ ਪ੍ਰਮੁੱਖ ਸ਼ਹਿਰ ਲਗਾਤਾਰ 6ਵੇਂ ਦਿਨ ਡੁੱਬਿਆ ਹੋਇਆ ਹੈ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਸੰਸਦ 'ਚ ਆਖ ਦਿੱਤੀ ਅਜਿਹੀ ਗੱਲ, ਭੜਕੇ PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ

PunjabKesari

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਡਿਬਰੂਗੜ੍ਹ ਵਿਚ ਸਥਿਤੀ ਗੰਭੀਰ ਹੈ ਕਿਉਂਕਿ ਬ੍ਰਹਮਪੁੱਤਰ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਅਤੇ ਮਸ਼ੀਨਾਂ ਸ਼ਹਿਰ ਵਿਚੋਂ ਪਾਣੀ ਦਾ ਨਿਕਾਸ ਕਰਨ ਵਿਚ ਅਸਮਰੱਥ ਹਨ। ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਮਗਰੋਂ ਐਤਵਾਰ ਨੂੰ ਸੂਬੇ ਵਿਚ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ ਅਤੇ 19 ਜ਼ਿਲ੍ਹਿਆਂ ਵਿਚ 6.50 ਲੱਖ ਤੋਂ ਵੱਧ ਦੀ ਆਬਾਦੀ ਪ੍ਰਭਾਵਿਤ ਹੋਈ। ਇਸ ਸਾਲ ਹੜ੍ਹ, ਤੂਫ਼ਾਨ ਅਤੇ ਜ਼ਮੀਨ ਖਿਸਕਣ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 45 ਹੋ ਗਈ ਹੈ। 

ਇਹ ਵੀ ਪੜ੍ਹੋ- 3 ਨਵੇਂ ਅਪਰਾਧਕ ਕਾਨੂੰਨਾਂ 'ਚ ਕੀ-ਕੀ ਹੈ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਿਟੇਲ 'ਚ ਸਮਝਾਇਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News