ਗੂਗਲ ਨੇ ਐਡ ਕੀਤਾ ਕਮਾਲ ਦਾ ਸਕਿਓਰਿਟੀ ਫੀਚਰ
Tuesday, Aug 02, 2016 - 06:34 PM (IST)

ਜਲੰਧਰ-ਗੂਗਲ ਵੱਲੋਂ ਹਾਲ ਹੀ ''ਚ ਯੂਜ਼ਰਜ਼ ਦੀ ਸੁਰੱਖਿਆ ਨੂੰ ਲੈ ਕੇ ਇਕ ਅਲਟਰ ਫੀਚਰ ਰੋਲ ਆਊਟ ਕੀਤਾ ਗਿਆ ਹੈ। ਇਸ ਫੀਚਰ ਦਾ ਨਾਂ "ਸਟੇਅ ਇਨ ਦ ਲੂਪ" ਰੱਖਿਆ ਗਿਆ ਹੈ। ਇਸ ਦੀ ਵਰਤੋਂ ਨਾਲ ਗੂਗਲ ਸਰਚ ''ਚ ਤੁਹਾਡਾ ਨਾਂ ਸਰਚ ਕਰਨ ''ਤੇ ਇਹ ਤੁਹਾਨੂੰ ਈਮੇਲ ਰਾਹੀਂ ਅਲਰਟ ਭੇਜੇਗਾ। ਇਹ ਫੀਚਰ ਭਾਰਤੀ ਯੂਜ਼ਰਜ਼ ਲਈ ਉਪਲੱਬਧ ਹੈ। ਇਸ ਫੀਚਰ ਦੀ ਵਰਤੋਂ ਲਈ ਯੂਜ਼ਰ ਨੂੰ ਆਪਣੇ ਅਕਾਊਂਟ ''ਚ ਲਾਗਇੰਨ ਕਰਨਾ ਹੋਵੇਗਾ।
ਜਦੋਂ ਤੁਸੀਂ ਲਾਗਇੰਨ ਕਰ ਲਵੋਗੇ ਤਾਂ ਗੂਗਲ ਸਰਚ ''ਚ ਜਾ ਕੇ ਆਪਣਾ ਨਾਂ ਟਾਈਪ ਕਰਨ ''ਤੇ ਤੁਹਾਨੂੰ ਗੂਗਲ ਹੋਮ ਪੇਜ਼ ਦੇ ਉਪੱਰ ਇਕ ਨਵੀਂ ਵਿੱਜ਼ ਦਿਖਾਈ ਦਵੇਗੀ ਜਿਸ ''ਤੇ ਇਕ ਲਿੰਕ ਦਿਖਾਈ ਦਵੇਗਾ ਜੋ ਤੁਹਾਨੂੰ ਡਾਇਰੈਕਟ ਤੁਹਾਡੀ ਅਕਾਊਂਟ ਸੈਟਿੰਗ ''ਚ ਲੈ ਜਾਵੇਗਾ। ਸਕ੍ਰੋਲ ਕਰ ਕੇ ਨੀਚੇ ਆਉਣ ''ਤੇ ਸਟੇਅ ਇਨ ਦ ਲੂਪ ''ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਈਮੇਲ ਅਲਟਰਜ਼ ਐਕਟੀਵੇਟ ਕਰ ਸਕਦੇ ਹੋ। ਐਕਟੀਵੇਟ ਹੋਣ ਤੋਂ ਬਾਅਦ ਜੇਕਰ ਕੋਈ ਵੀ ਗੂਗਲ ਸਰਚ ''ਚ ਤੁਹਾਡਾ ਨਾਂ ਟਾਈਪ ਕਰੇਗਾ ਤਾਂ ਗੂਗਲ ਤੁਹਾਨੂੰ ਈਮੇਲ ਰਾਹੀਂ ਅਲਰਟ ਭੇਜੇਗਾ।