ਗੂਗਲ ਦਾ Gmail ਸਰਵਰ ਡਾਊਨ, ਐਪ ਤੇ ਵੈੱਬ ਦੋਵੇਂ ਸਨ ਬੰਦ, ਯੂਜ਼ਰਸ ਪ੍ਰੇਸ਼ਾਨ

Saturday, Dec 10, 2022 - 10:18 PM (IST)

ਗੂਗਲ ਦਾ Gmail ਸਰਵਰ ਡਾਊਨ, ਐਪ ਤੇ ਵੈੱਬ ਦੋਵੇਂ ਸਨ ਬੰਦ, ਯੂਜ਼ਰਸ ਪ੍ਰੇਸ਼ਾਨ

ਨਵੀਂ ਦਿੱਲੀ : ਗੂਗਲ ਦੀ ਈਮੇਲ ਸੇਵਾ ਜੀਮੇਲ ਕਰੀਬ ਡੇਢ ਘੰਟੇ ਤੱਕ ਡਾਊਨ ਰਹਿਣ ਤੋਂ ਬਾਅਦ ਠੀਕ ਹੋ ਗਈ। ਸਰਵਿਸ ਸ਼ਨੀਵਾਰ ਸ਼ਾਮ 7.30 ਵਜੇ ਬੰਦ ਹੋ ਗਈ ਸੀ, ਜੋ ਰਾਤ 9 ਵਜੇ ਬਹਾਲ ਹੋ ਗਈ। ਇਸ ਦੌਰਾਨ ਜੀਮੇਲ ਐਪ ਤੇ ਵੈੱਬ ਸੇਵਾਵਾਂ ਦੋਵੇਂ ਕੰਮ ਨਹੀਂ ਕਰ ਰਹੀਆਂ ਸਨ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਯੂਜ਼ਰਸ ਲਗਾਤਾਰ ਇਸ ਬਾਰੇ ਸ਼ਿਕਾਇਤ ਕਰ ਰਹੇ ਸਨ। ਇਸ ਤੋਂ ਪਹਿਲਾਂ ਅਕਤੂਬਰ 'ਚ ਮੈਟਾ ਕੰਪਨੀ ਦੀ ਮਲਕੀਅਤ ਵਾਲੇ ਵਟਸਐਪ ਦੀ ਸਰਵਿਸ ਬੰਦ ਹੋ ਗਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਸਰਵਿਸ ਬਹਾਲ ਹੋ ਗਈ।

ਇਹ ਵੀ ਪੜ੍ਹੋ : ਗੈਂਗਸਟਰਾਂ-ਅੱਤਵਾਦੀ ਘਟਨਾਵਾਂ ਨੂੰ ਲੈ ਕੇ ਭਾਜਪਾ ਆਗੂ ਚੁੱਘ ਦਾ ‘ਆਪ’ ਸਰਕਾਰ ’ਤੇ ਵੱਡਾ ਹਮਲਾ

ਸਰਵਰ ਡਾਊਨ ਹੋਣ ਕਾਰਨ ਲੱਖਾਂ ਲੋਕ ਪ੍ਰੇਸ਼ਾਨ ਹੋਏ। ਜਾਣਕਾਰੀ ਮੁਤਾਬਕ ਦੁਨੀਆ ਭਰ 'ਚ ਕਈ ਯੂਜ਼ਰਸ ਲਈ ਜੀਮੇਲ ਸਰਵਿਸ ਬੰਦ ਹੋਈ। ਪੂਰੇ ਭਾਰਤ 'ਚ ਯੂਜ਼ਰਸ ਨੇ ਈਮੇਲ ਨਾ ਮਿਲਣ ਅਤੇ ਜੀਮੇਲ ਐਪ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ। ਜੀਮੇਲ ਦੀਆਂ ਐਂਟਰਪ੍ਰਾਈਜ਼ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਜੀਮੇਲ ਦੇ ਦੁਨੀਆ ਭਰ ਵਿੱਚ 1.5 ਬਿਲੀਅਨ ਤੋਂ ਵੱਧ ਯੂਜ਼ਰਸ ਹਨ। 2022 ਦੀਆਂ ਟਾਪ ਡਾਊਨਲੋਡ ਕੀਤੀਆਂ ਐਪਜ਼ ਵਿੱਚ ਇਕ ਜੀਮੇਲ ਵੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News