ਗੋਦਰੇਜ ਨੇ ਭਾਰਤ ’ਚ ਲਾਂਚ ਕੀਤਾ ‘ਯੂਵੀ ਕੇਸ’, ਪੈਸਿਆਂ ਤੋਂ ਲੈ ਕੇ ਮੋਬਾਇਲ ਤਕ ਕਰ ਸਕੋਗੇ ਸੈਨੇਟਾਈਜ਼

08/07/2020 1:02:01 PM

ਗੈਜੇਟ ਡੈਸਕ– ਹੋਮ ਸਕਿਓਰਿਟੀ ਦੀ ਪ੍ਰਮੁੱਖ ਕੰਪਨੀ ਗੋਦਰੇਜ ਸਕਿੋਰਿਟੀ ਸਲਿਊਸ਼ੰਸ (ਜੀ.ਐੱਸ.ਐੱਸ.) ਨੇ ਕੋਰੋਨਾ ਦੇ ਵਧਦੇ ਕਹਿਰ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ‘ਯੂਵੀ ਕੇਸ’ ਲਾਂਚ ਕੀਤਾ ਹੈ। ਜਿਸ ਦੀ ਮਦਦ ਨਾਲ ਤੁਸੀਂ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੂੰ ਸੈਨੇਟਾਈਜ਼ ਕਰ ਸਕਦੇ ਹੋ। 

PunjabKesari

ਗੋਦਰੇਜ ਸਕਿਓਰਿਟੀ ਸਲਿਊਸ਼ੰਸ ਦੇ ਇਸ ਨਵੇਂ ਯੂਵੀ ਕੇਸ ’ਚ ਯੂਵੀ-ਸੀ ਲਾਈਫ ਡਿਸਇਨਫੈਕਸ਼ਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਕੋਰੋਨਾ ਲਾਗ ਫੈਲਣ ਤੋਂ ਬਾਅਦ ਦੁਨੀਆ ਭਰ ’ਚ ਯੂਵੀ-ਸੀ ਸਟੇਰੀਲਾਈਜ਼ਰ ਦੀ ਮੰਗ ਵਧ ਗਈ ਹੈ ਕਿਉਂਕਿ ਵਿਸ਼ਵ ਸਿਹਤ ਸੰਗਠਨ ਵੀ ਇਸ ਗੱਲ ਦੀ ਪੁਸ਼ਟੀ ਕਰ ਚੁੱਕਾ ਹੈ ਕਿ ਅਲਟਰਾ ਵਾਇਲੇਟ ਲਾਈਟ (ਯੂਵੀ) ਨਾਲ SARS-CoV-1 ਸਮੇਤ 65 ਵਾਇਰਸ ਅਤੇ ਬੈਕਟੀਰੀਆ ਨੂੰ ਮਾਰਿਆ ਜਾ ਸਕਦਾ ਹੈ। 

 

ਗੋਜਰੇਜ ਸਕਿਓਰਿਟੀ ਸਲਿਊਸ਼ੰਸ ਦਾ ਦਾਅਵਾ ਹੈ ਕਿ ਉਸ ਦੇ ਯੂਵੀ ਕੇਸ ਦਾ ਪ੍ਰੀਖਣ ਸੀ.ਐੱਸ.ਆਈ.ਆਰ. ਅਤੇ ਆੀ.ਸੀ.ਐੱਮ.ਆਰ. ਵਰਗੇ ਲੈਬ ਨੇ ਕੀਤਾ ਹੈ। ਇਹ ਪ੍ਰੋਡਕਟ ਸੀ.ਈ. ਪ੍ਰਮਾਣਿਤ ਵੀ ਹੈ। ਯੂਵੀ ਕੇਸ ਦੀ ਸੈਨੇਟਾਈਜੇਸ਼ਨ ਪੂਰੀ ਤਰ੍ਹਾਂ ਕੈਮੀਕਲ ਮੁਕਤ ਹੈ ਜੋ ਕਿ 99.9 ਫੀਸਦੀ ਵਾਇਰਸ ਅਤੇ ਬੈਕਟੀਰੀਆ ਦਾ ਸਫਾਇਆ ਕਰਨ ’ਚ ਸਮਰੱਥ ਹੈ। ਯੂਵੀ ਕੇਸ ਦੀ ਮਦਦ ਨਾਲ ਤੁਸੀਂ ਨਕਦ ਪੈਸੇ, ਗਹਿਣੇ, ਮੋਬਾਇਲ ਤੋਂ ਲੈ ਕੇ ਮਾਸਕ ਅਤੇ ਪੀ.ਪੀ.ਆਈ. ਕਿੱਟਸ ਤਕ ਨੂੰ ਸੈਨੇਟਾਈਜ਼ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਯੂਵੀ ਸੀ ਪ੍ਰਕਾਸ਼ ਮਨੱਕ ਲਈ ਹਾਨੀਕਾਰਕ ਹੋ ਸਕਦਾ ਹੈ, ਇਸ ਲਈ ਗੋਦਰੇਜ ਯੂਵੀ ਕੇਸ ਬਿਲਕੁਲ ਲੀਕ-ਪਰੂਫ ਬਣਾਇਆ ਹੈ। ਇਸ ਵਿਚ ਆਟੋ ਕੱਟ-ਆਫ ਫੀਚਰ ਹੈ। ਇਹ ਯੂਵੀ ਕੇਸ 3 ਮਾਡਲਾਂ ’ਚ ਆਉਂਦਾ ਹੈ ਜਿਨ੍ਹਾਂ ’ਚ 15 ਲੀਟਰ, 30 ਲੀਟਰ ਅਤੇ 54 ਲੀਟਰ ਸ਼ਾਮਲ ਹਨ। ਇਨ੍ਹਾਂ ਦੀਆਂ ਕੀਮਤਾਂ 8,999 ਰੁਪਏ, 10,499 ਰੁਪਏ ਅਤੇ 14,999 ਰੁਪਏ ਹੈ। ਕੇਸ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕਦਾ ਹੈ। 


Rakesh

Content Editor

Related News