ਸਾਵਧਾਨ! ਹੈਕ ਹੋ ਸਕਦੈ ਤੁਹਾਡਾ G-mail ਅਕਾਊਂਟ

01/19/2017 2:22:50 PM

ਜਲੰਧਰ- ਜੇਕਰ ਤੁਸੀਂ ਵੀ ਜੀ-ਮੇਲ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਈ-ਮੇਲ ਸਰਵਿਸ ਜੀ-ਮੇਲ ''ਤੇ ਵੀ ਹੁਣ ਖਤਰਾ ਮੰਡਰਾ ਰਿਹਾ ਹੈ। ਇਨੀਂ ਦਿਨੀਂ ਜੀ-ਮੇਲ ਅਕਾਊਂਟ ਨੂੰ ਫਿਸ਼ਿੰਗ ਸਕੈਮ ਰਾਹੀਂ ਹੈਕ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਉਂਝ ਤਾਂ ਜੀ-ਮੇਲ ''ਚ ਕਈ ਸਕਿਓਰਿਟੀ ਫੀਚਰਜ਼ ਹਨ ਪਰ ਤੁਹਾਡੀ ਇਕ ਛੋਟੀ ਜਿਹੀ ਗਲਦੀ ਦੇ ਚੱਲਦੇ ਤੁਹਾਡਾ ਅਕਾਊਂਟ ਆਸਾਨੀ ਨਾਲ ਹੈਕ ਹੋ ਸਕਦਾ ਹੈ। 
ਜਾਣਕਾਰੀ ਮੁਤਾਬਕ ਹੈਕਰਜ਼ ਫਿਸ਼ਿੰਗ ਰਾਹੀਂ ਜੀ-ਮੇਲ ਦੀ ਨਕਲ ਤਿਆਰ ਕਰ ਦਿੰਦੇ ਹਨ। ਰੋਜ਼ਾਨਾ ਜੀ-ਮੇਲ ਦੀ ਵਰਤੋਂ ਕਰਨ ਵਾਲਾ ਵਿਅਕਤੀ ਨਕਲੀ ਅਤੇ ਅਸਲੀ ''ਚ ਫਰਕ ਨਹੀਂ ਕਰ ਪਾਉਂਦਾ। ਅਜਿਹੇ ''ਚ ਯੂਜ਼ਰ ਆਪਣਾ ਲਾਗ-ਇਨ ਆਈ.ਡੀ. ਯੂਜ਼ਰਨੇਮ ਅਤੇ ਪਾਸਵਰਡ ਨਕਲੀ ਵੈੱਬਪੇਜ ''ਤੇ ਪਾ ਦਿੰਦਾ ਹੈ ਅਤੇ ਇਸੇ ਤਰ੍ਹਾਂ ਹੈਕਰਜ਼ ਆਸਾਨੀ ਨਾਲ ਯੂਜ਼ਰ ਦੀ ਆਈ.ਡੀ. ਅਤੇ ਪਾਸਵਰਡ ਹੈਕ ਕਰ ਲੈਂਦੇ ਹਨ। 
ਜ਼ਿਕਰਯੋਗ ਹੈ ਕਿ ਜੀ-ਮੇਲ ''ਚ ਯੂਜ਼ਰਸ ਆਪਣੀ ਨਿਜੀ ਮੇਲ, ਦਸਤਾਵੇਜ਼, ਤਸਵੀਰਾਂ ਅਤੇ ਵੀਡੀਓ ਨੂੰ ਸੇਵ ਕਰਕੇ ਰੱਖਦੇ ਹਨ। ਜੇਕਰ ਅਜਿਹੇ ''ਚ ਤੁਹਾਡਾ ਜੀ-ਮੇਲ ਅਕਾਊਂਟ ਹੈਕ ਹੋ ਜਾਏ ਤਾਂ ਇਹ ਵੱਡੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਵੈੱਬਸਾਈਟ ਵਰਡ ਪ੍ਰੈੱਸ ਲਈ ਸਕਿਓਰਿਟੀ ਟੂਲ ਬਣਾਉਣ ਵਾਲੀ ਟੀਮ ਵਰਡ ਫੈਨਜ਼ ਨੇ ਦੱਸਿਆ ਕਿ ਹੈਕਰਜ਼ ਦੁਆਰਾ ਫਿਸ਼ਿੰਗ ਸਕੈਮ ਰਾਹੀਂ ਬਹੁਤ ਸਾਰੇ ਜੀ-ਮੇਲ ਯੂਜ਼ਰਸ ਦਾ ਪਾਸਵਰਡ ਹਾਸਲ ਕਰਕੇ ਉਨ੍ਹਾਂ ਦਾਡਾਟਾ ਚੋਰੀ ਕੀਤਾ ਜਾ ਰਿਹਾ ਹੈ। ਵਰਡ ਪ੍ਰੈੱਸ ਦੇ ਸੀ.ਈ.ਓ. ਮਾਰਕ ਮਾਉਂਡਰ ਨੇ ਦੱਸਿਆ ਕਿ ਹੈਕਰਜ਼ ਤੁਹਾਡੇ ਮੇਲ ''ਤੇ ਇਕ ਲਿੰਕ ਭੇਜਦੇ ਹਨ ਜਿਸ ''ਤੇ ਕਲਿੱਕ ਕਰਨ ''ਤੇ ਜੀ-ਮੇਲ ਨਾਲ ਮਿਲਦੇ-ਜੁਲਦੇ ਕਈ ਪੇਜ ਖੁਲ੍ਹ ਜਾਂਦੇ ਹਨ। ਅਜਿਹੇ ''ਚ ਕੋਈ ਆਪਣਾ ਲਾਗ-ਇਨ ਆਈ.ਡੀ. ਅਤੇ ਪਾਸਵਰਡ ਉਸ ਵਿਚ ਲਗਾਉਂਦਾ ਹੈ ਤਾਂ ਉਸ ਦੀ ਸਾਰੀ ਜਾਣਕਾਰੀ ਚੋਰੀ ਹੋ ਸਕਦੀ ਹੈ।

Related News