Gmail ਦੇ ਐਂਡਰਾਇਡ ਕੀ-ਬੋਰਡ ਐਪ G-Board ''ਚ ਸ਼ੁਰੂ ਹੋਇਆ GIF ਸਪੋਰਟ

Monday, Apr 03, 2017 - 07:04 PM (IST)

Gmail ਦੇ ਐਂਡਰਾਇਡ ਕੀ-ਬੋਰਡ ਐਪ G-Board ''ਚ ਸ਼ੁਰੂ ਹੋਇਆ GIF ਸਪੋਰਟ
ਜਲੰਧਰ- ਗੂਗਲ ਨੇ ਐਂਡਰਾਇਡ ਲਈ ਬਣਾਏ ਗਏ ਈ-ਮੇਲ ਐਪ ਜੀ-ਮੇਲ ਲਈ ਜੀ-ਬੋਰਡ ਨਾਂ ਦਾ ਇਕ ਖਾਸ ਕੀ-ਬੋਰਡ ਬਣਾਇਆ ਹੈ। ਅਜੇ ਤੱਕ ਇਹ ਕੀ-ਬੋਰਡ ਐਪ ਭਾਰਤ ''ਚ ਉਪਲੱਬਧ ਨਹੀਂ ਸੀ ਪਰ ਹਾਲ ਹੀ ''ਚ ਇਸ ਨੂੰ ਭਾਰਤੀ ਐਂਡਰਾਇਡ ਯੂਜ਼ਰਸ ਲਈ ਰਿਲੀਜ਼ ਕੀਤਾ ਗਿਆ ਹੈ। ਇਸ ਜੀ-ਬੋਰਡ ''ਚ ਹੁਣ GIF ਇਮੇਜ ਦਾ ਸਪੋਰਟ ਵੀ ਸ਼ੁਰੂ ਕੀਤਾ ਗਿਆ ਹੈ। ਅਜੇ ਤੱਕ ਇਹ ਸੁਵਿਧਾ ਸਿਰਫ ਐਪਲ ਦੇ ਆਈ.ਓ.ਐੱਸ. ''ਤੇ ਚੱਲਣ ਵਾਲੇ ਜੀ-ਮੇਲ ਐਪ ਲਈ ਵੀ ਉਪਲੱਬਧ ਸੀ। 
ਜੀ-ਮੇਲ ਐਂਡਰਾਇਡ ਐਪ ਦਾ ਲੇਟੈਸਟ ਅਪਡੇਟ ਗੂਗਲ ਪਲੇ ''ਤੇ ਡਾਊਨਲੋਡ ਕਰਨ ਲਈ ਉਪਲੱਬਧ ਹੈ। ਆਪਣੇ ਈ-ਮੇਲ ''ਚ ਜਿਫ ਇਮੇਜ ਸ਼ਾਮਲ ਕਰਨ ਲਈ ਜੀ-ਮੇਲ ਐਂਡਰਾਇਡ ਯੂਜ਼ਰ ਨੂੰ ਨਵੇਂ ਮੈਸੇਜ ਦੌਰਾਨ ਐਪ ਦੇ ਜੀ-ਬੋਰਡ ਕੀ-ਬੋਰਡ ਦੇ ਇਮੋਜੀ ਸੈਕਸ਼ਨ ''ਚ ਜਾਣਾ ਹੋਵੇਗਾ। ਯੂਜ਼ਰ ਸਜੈਸ਼ਨ ਤੋਂ ਜਿਫ ਇਮੇਜ ਲੈ ਸਕਦੇ ਹਨ ਜਾਂ ਫਿਰ ਆਪਣੇ ਪਸੰਦੀਦਾ ਕੀਵਰਡ ਟਾਈਪ ਕਰਕੇ ਐਨੀਮੇਟਿਡ ਜਿਫ ਸਰਚ ਕਰ ਸਕਦੇ ਹਨ। 
ਗੌਰ ਕਰਨ ਵਾਲੀ ਗੱਲ ਹੈ ਕਿ ਯੂਜ਼ਰ ਨੂੰ ਆਪਣੇ ਈ-ਮੇਲ ''ਚ ਜਿਫ ਸਾਮਲ ਕਰਨ ਲਈ ਸਮਾਰਟਫੋਨ ''ਚ ਗੂਗਲ ਜੀ-ਬੋਰਡ ਐਪ ਨੂੰ ਵੀ ਇੰਸਟਾਲ ਕਰਨ ਦੀ ਲੋੜ ਹੋਵੇਗੀ।

Related News