Gionee ਨੇ ਲਾਂਚ ਕੀਤਾ ਸਸਤਾ 4ਜੀ ਸਮਾਰਟਫੋਨ, ਜਾਣੋ ਖੂਬੀਆਂ

Wednesday, Feb 20, 2019 - 10:35 AM (IST)

Gionee ਨੇ ਲਾਂਚ ਕੀਤਾ ਸਸਤਾ 4ਜੀ ਸਮਾਰਟਫੋਨ, ਜਾਣੋ ਖੂਬੀਆਂ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਨੇ ਭਾਰਤ ’ਚ F205 ਦਾ ਅਪਗ੍ਰੇਡਿਡ ਵਰਜਨ (F205  Pro) ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਫਲਿਪਕਾਰਟ ’ਤੇ ਲਾਂਚ ਕੀਤਾ ਹੈ। F205  Pro ਦੇ ਫੀਚਰਜ਼ ਕਾਫੀ ਹੱਦ ਤਕ F205 ਵਰਗੇ ਹਨ, ਜਿਸ ਨੂੰ ਪਿਛਲੇ ਸਾਲ ਦਸੰਬਰ ’ਚ Gionee S11 Lite ਅਤੇ Gionee A1 Lite ਦੇ ਨਾਲ ਲਾਂਚ ਕੀਤਾ ਗਿਆ ਸੀ। Gionee F205 Pro ਨੂੰ ਕੰਪਨੀ ਨੇ ਫਲਿਪਕਾਰਟ ’ਤੇ 5,890 ਰੁਪਏ ’ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਬਲੈਕ, ਬਲਿਊ ਅਤੇ ਸ਼ੈਂਪੇਨ ਕਲਰ ’ਚ ਖਰੀਦਿਆ ਜਾ ਸਕਦਾ ਹੈ।

Gionee F205 Pro ਦੇ ਫੀਚਰਜ਼
ਫੋਨ ’ਚ 5.45 ਇੰਚ ਦੀ HD+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1440x720 ਪਿਕਸਲ ਹੈ। ਫੋਨ ’ਚ quad-core MediaTek MT6739WW 64-bit ਪ੍ਰੋਸੈਸਰ ਹੈ। ਫੋਨ ’ਚ ਕੰਪਨੀ ਨੇ 2 ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਫੋਨ ਦੀ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਨ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਹੈ। ਕਨੈਕਟੀਵਿਟੀ ਲਈ ਫੋਨ ’ਚ ਡਿਊਲ ਸਿਮ, 4G VoLTE, Bluetooth 4.1, Wifi 802.11b/g/n, micro USB port ਅਤੇ 3.5 mm ਹੈੱਡਫੋਨ ਜੈੱਕ ਹੈ। ਫੋਨ ’ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਦਾ ਫੀਚਰ ਵੀ ਹੈ। ਫੋਨ ਨੂੰ ਪਾਵਰ ਦੇਣ ਲਈ 3000mAh ਦੀ ਬੈਟਰੀ ਹੈ ਅਤੇ ਇਹ ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ। 


Related News