ਸਨੈਪਡ੍ਰੈਗਨ 855 ਦੇ ਮੁਕਾਬਲੇ ਸਲੋਅ ਹੈ ਗਲੈਕਸੀ S10 ''ਚ ਆਉਣ ਵਾਲਾ Exynos 9820 ਚਿਪਸੈੱਟ

Thursday, Feb 28, 2019 - 12:46 PM (IST)

ਸਨੈਪਡ੍ਰੈਗਨ 855 ਦੇ ਮੁਕਾਬਲੇ ਸਲੋਅ ਹੈ ਗਲੈਕਸੀ S10 ''ਚ ਆਉਣ ਵਾਲਾ Exynos 9820 ਚਿਪਸੈੱਟ

ਗੈਜੇਟ ਡੈਸਕ- ਕੋਰੀਅਨ ਸਮਾਰਟਫੋਨ ਮੇਕਰ ਸੈਮਸੰਗ ਨੇ ਹਾਲ ਹੀ 'ਚ ਆਪਣੀ ਐੱਸ ਸੀਰੀਜ ਦੇ ਸਮਾਰਟਫੋਨਜ਼ ਲਾਂਚ ਕੀਤੇ ਹਨ। ਸਮਾਰਟਫੋਨ ਦੇ ਤਿੰਨ ਵੇਰੀਐਂਟਸ 'ਚੋਂ ਟਾਪ ਮਾਡਲ ਸੈਮਸੰਗ ਗਲੈਕਸੀ ਐੱਸ ਪਲੱਸ ਹੈ। ਹਮੇਸ਼ਾ ਦੀ ਤਰ੍ਹਾਂ ਸੈਮਸੰਗ ਨੇ ਇਸ ਨੂੰ ਦੋ ਵੇਰੀਐਂਟਸ ਜਾਂ ਦੋ ਵੱਖ-ਵੱਖ ਪ੍ਰੋਸੈਸਰਸ ਦੇ ਨਾਲ ਉਤਾਰਿਆ ਹੈ। ਇਸ ਨੂੰ Exynos 9820 chipset ਤੇ Qualcomm Snapdragon 855 SoC ਵਾਲੇ ਦੋ ਮਾਡਲਸ ਦੇ ਤੌਰ 'ਤੇ ਲਿਆਇਆ ਗਿਆ ਹੈ। ਇਨ੍ਹਾਂ ਦੇ ਬੈਂਚਮਾਰਕ 'ਚ ਅੰਤਰ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਭਾਰਤ 'ਚ ਗਲੈਕਸੀ ਐਸ 10 ਪਲੱਸ Exynos 9820 ਦੇ ਨਾਲ ਉਪਲੱਬਧ ਹੋਵੇਗਾ। Anandtech ਨੇ ਇਹ ਟੈਸਟ ਕੀਤਾ ਹੈ।

ਸੈਮਸੰਗ ਐੱਸ 10 ਪਲੱਸ ਦੀ ਵਿਕਰੀ ਭਾਰਤ 'ਚ ਅੱਠ ਮਾਰਚ ਤੋ ਸ਼ੁਰੂ ਹੋ ਰਹੀ ਹੈ। ਸੈਮਸੰਗ ਨੇ 20 ਫਰਵਰੀ ਨੂੰ ਸੈਨ ਫਰਾਂਸੀਸਕੋ 'ਚ ਤਿੰਨ ਮਾਡਲਸ, ਗਲੈਕਸੀ ਐੱਸ 10 ਪਲੱਸ, ਗਲੈਕਸੀ ਐੱਸ 10 'ਤੇ ਗਲੈਕਸੀ ਐੱਸ 10 ਈ ਲਾਂਚ ਕੀਤੇ ਸਨ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਦੇ ਇਹ ਸਮਾਰਟਫੋਨ ਐਪਲ ਨੂੰ ਟੱਕਰ ਦੇਵਾਂਗੇ। ਪ੍ਰੋਸੈਸਰ ਦੇ ਮਾਮਲੇ 'ਚ ਐੱਲ 10 ਪਲੱਸ ਦਾ Exynos 9820 ਪ੍ਰੋਸੈਸਰ ਵਾਲਾ ਮਾਡਲ ਕੁਆਲਕਾਮ ਸਨੈਪਡ੍ਰੈਗਨ 855 ਦੇ ਮੁਕਾਬਲੇ ਸਲੋਅ ਹੈ। ਇਸ ਦਾ ਖੁਲਾਸਾ ਬੈਂਚਮਾਰਕ ਟੈਸਟ 'ਚ ਹੋਇਆ ਹੈ। ਯੂ. ਐੱਸ ਤੇ ਚਾਇਨਾ 'ਚ ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਾ ਨਾਲ ਆਵੇਗਾ ਤੇ ਉਥੇ ਹੀ ਭਾਰਤ ਸਮੇਤ ਗਲੋਬਲ ਮਾਰਕੀਟ 'ਚ Exynos 9820 ਪ੍ਰੋਸੈਸਰ ਇਸ ਫੋਨ 'ਚ ਮਿਲੇਗਾ।PunjabKesariGalaxy S10 ਸੀਰੀਜ 'ਚ Galaxy S10+ ਟਾਪ-ਆਫ-ਦ ਲਾਈਨ ਮਾਡਲ ਹੈ। ਇਸ ਫੋਨ 'ਚ 6.4 ਇੰਚ ਦਾ ਕਰਵਡ ਡਾਇਨਾਮਿਕ ਐਮੋਲੇਡ ਡਿਸਪਲੇਅ ਦਿੱਤਾ ਗਿਆ ਹੈ। ਭਾਰਤ 'ਚ ਇਹ ਫੋਨ 2.7GHz ਆਕਟਾ ਕੋਰ Exynos 9820 (8nm) ਪ੍ਰੋਸੈਸਰ ਤੋਂ ਪਾਵਰਡ ਹੋਵੇਗਾ। ਫੋਨ ਦੇ ਰੀਅਰ 'ਚ ਟ੍ਰਿਪਲ ਕੈਮਰਾ ਸੈੱਟਅਪ ਹੈ। ਇਸ ਦੇ ਬੈਕ 'ਚ 12-12 ਮੈਗਾਪਿਕਸਲ ਦੇ ਦੋ ਤੇ 16 ਮੈਗਾਪਿਕਸਲ ਦਾ ਇਕ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਫਾਸਟ ਚਾਰਜਿੰਗ 2.0 ਸਪੋਰਟ ਦੇ ਨਾਲ 4,100 mAh ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਫੇਸ ਅਨਲਾਕ ਤੇ ਆਇਰਿਸ ਜਿਵੇਂ ਫੀਚਰ ਹਨ।

1TB ਤੇ 512GB ਇੰਟਰਨਲ ਸਟੋਰੇਜ ਵਾਲਾ Samsung Galaxy S10+ ਸਮਾਰਟਫੋਨ ਸੇਰਾਮਿਕ ਵਾਈਟ ਤੇ ਸੇਰਾਮਿਕ ਬਲੈਕ ਕਲਰ 'ਚ ਮਿਲੇਗਾ। ਉਥੇ ਹੀ, 128GB ਵਾਲਾ Galaxy S10+ ਫੋਨ ਪ੍ਰਿਜਮ ਬਲੈਕ, ਪ੍ਰਿਜਮ ਵਾਈਟ ਤੇ ਪ੍ਰਿਜਮ ਬਲੂ ਕਲਰ 'ਚ ਆਵੇਗਾ। Galaxy S10+ ਫੋਨ ਦੇ 8GBਰੈਮ/128GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 73,900 ਰੁਪਏ ਤੇ 8GBਰੈਮ/512GB ਸਟੋਰੇਜ ਵੇਰੀਐਂਟ ਦੀ ਕੀਮਤ 91,900 ਰੁਪਏ ਰੱਖੀ ਗਈ ਹੈ।


Related News