ਬੱਚਿਆਂ ਦੀ ਨਿੱਜਤਾ ਨੂੰ ਲੈ ਕੇ YouTube ’ਤੇ ਸ਼ੁਰੂ ਹੋਈ ਜਾਂਚ

06/21/2019 11:44:30 AM

ਬੱਚਿਆਂ ਨੂੰ ਸੁਰੱਖਿਆ ਦੇਣ ’ਚ ਅਸਫਲ ਕੰਪਨੀ
ਗੈਜੇਟ ਡੈਸਕ– ਬੱਚਿਆਂ ਦੀ ਨਿੱਜਤਾ ਨੂੰ ਲੈ ਕੇ ਯੂਟਿਊਬ ਦੀ ਸਮੱਸਿਆ ਸਮੇਂ ਦੇ ਨਾਲ-ਨਾਲ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨਿੱਜਤਾ ਦੀ ਚਿੰਤਾ ਕਰਦਿਆਂ ਅਮਰਕੀ ਫੈਡਰਲ ਸਰਕਾਰ ਨੇ ਯੂਟਿਊਬ ਦੀ ਜਾਂ ਸ਼ੁਰੂ ਕੀਤੀ ਹੈ। ਇਸ ਦੌਰਾਨ ਅਮਰੀਕੀ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਯੂਟਿਊਬ ਆਪਣੀਆਂ ਡਾਟਾ ਕੁਲੈਕਸ਼ਨ ਪ੍ਰੈਕਟਿਸਿਜ਼ ਰਾਹੀਂ ਬੱਚਿਆਂ ਨੂੰ ਸੁਰੱਖਿਆ ਦੇਣ ’ਚ ਅਸਫਲ ਰਹੀ ਹੈ, ਜਿਸ ਕਾਰਨ ਹੁਣ ਯੂਟਿਊਬ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਜਾਂਚ ਸ਼ੁਰੂ ਕਰਨ ਦਾ ਸਭ ਤੋਂ ਵੱਡਾ ਕਾਰਨ
ਬੱਚਿਆਂ ਦੀ ਨਿੱਜਤਾ ਨੂੰ ਲੈ ਕੇ ਕੰਜ਼ਿਊਮਰ ਗਰੁੱਪਸ ਤੇ ਪ੍ਰਾਈਵੇਸੀ ਐਡਵੋਕੇਟਸ ਨੇ ਸ਼ਿਕਾਇਤਾਂ ਕੀਤੀਆਂ ਹਨ, ਜਿਸ ਤੋਂ ਬਾਅਦ ਹੁਣ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਪਿੱਛੇ ਇਕ ਹੋਰ ਗੱਲ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਯੂਟਿਊਬ ਦਾ ਆਟੋ-ਪਲੇਅ ਅਤੇ ਰਿਕਮੈਂਡੇਸ਼ਨ ਫੀਚਰ ਬੱਚਿਆਂ ਦੀਆਂ ਵੀਡੀਓਜ਼ ਦਿਖਾ ਰਿਹਾ ਹੈ। 

PunjabKesari

ਸਾਹਮਣੇ ਆਈ ਜ਼ਰੂਰੀ ਜਾਣਕਾਰੀ
ਨੀਤੀ ਨਿਰਮਾਤਾਵਾਂ ’ਚੋਂ ਇਕ ਸੇਨ ਐਡਵਰਡ ਮਾਰਕੇ ਨੇ ਪ੍ਰੈੱਸ ਰਿਲੀਜ਼ ’ਚ ਦੱਸਿਆ ਕਿ ਯੂਟਿਊਬ ਬੱਚਿਆਂ ਨੂੰ ਲੈ ਕੇ ਦਿਖਾਈਆਂ ਜਾਣ ਵਾਲੀਆਂ ਵੀਡੀਓਜ਼ ਦਾ ਇਲਾਜ ਕਰ ਰਹੀ ਹੈ। ਕੰਪਨੀ ਨੇ ਅਜੇ ਤਕ ਆਪਣੇ ਸਭ ਤੋਂ ਘੱਟ ਉਮਰ ਦੇ ਯੂਜ਼ਰਜ਼ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਨਹੀਂ ਚੁੱਕੇ। 

PunjabKesari

ਸਮੱਸਿਆ ਦਾ ਹੱਲ ਲੱਭ ਰਹੀਆਂ ਹਨ ਯੂਟਿਊਬ ਤੇ ਗੂਗਲ
ਯੂਟਿਊਬ ਤੇ ਗੂਗਲ ਐਗਜ਼ੀਕਿਊਟਿਵਸ ਜਿਨ੍ਹਾਂ ’ਚ ਦੋਵਾਂ ਕੰਪਨੀਆਂ ਦੇ ਸੀ.ਈ.ਓਜ਼. ਵੀ ਸ਼ਾਮਲ ਹਨ, ਨੇ ਤੇਜ਼ੀ ਨਾਲ ਵਧ ਰਹੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਯੂਟਿਊਬ ਅਤੇ ਗੂਗਲ ਦੇ ਸੀ.ਈ.ਓ. ਨੇ ਕਿਹਾ ਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਦੋਵੇਂ ਕੰਪਨੀਆਂ ਜੀਅ-ਜਾਨ ਨਾਲ ਲੱਗੀਆਂ ਹੋਈਆਂ ਹਨ। 


Related News