Google Trips ਐਪ ਤੋਂ ਹੁਣ ਤੁਸੀਂ ਕਰ ਸਕੋਗੇ ਬਸ ਅਤੇ ਟਰੇਨ ਦਾ ਰਿਜ਼ਰਵੇਸ਼ਨ
Saturday, Apr 29, 2017 - 06:41 PM (IST)
ਜਲੰਧਰ-ਜੇਕਰ ਤੁਸੀਂ ਘੁੰਮਣ-ਫਿਰਨ ਦਾ ਸ਼ੌਕ ਰੱਖਦੇ ਹੈ ਤਾਂ ਟਰੈਵਲਿੰਗ (ਯਾਤਰਾ) ਐਪ Google Trips ਦੇ ਬਾਰੇ ''ਚ ਵੀ ਜਾਣਦੇ ਹੋਵੋਗੇ। ਗੂਗਲ ਨੇ ਹਾਲ ਹੀ ''ਚ IOS ਅਤੇ ਐਂਡਰਾਈਡ ਯੂਜ਼ਰਸ ਦੇ ਲਈ ਪੇਸ਼ ਕੀਤੇ ਗਏ ਆਪਣੇ ਇਸ ਟਰਿਪ ਐਪ ਨੂੰ ਅਪਡੇਟ ਕੀਤਾ ਹੈ। ਖਾਸ ਗੱਲ ਇਹ ਹੈ ਕਿ ਹੁਣ ਤੁਸੀਂ ਇਸ ਦੇ ਰਾਹੀਂ ਬਸ ਅਤੇ ਟ੍ਰੇਨ ਦਾ ਰਿਜ਼ਰਵੇਸ਼ਨ ਕਰ ਸਕੋਗੇ।
engadget.com ਦੀ ਰਿਪੋਰਟ ਦੇ ਫਲਾਇਟ ,ਹੋਟਲ, ਕਾਰ ਅਤੇ ਰੈਸਟੋਰੈਂਟ ਦੇ ਰਿਜ਼ਰਵੇਸ਼ਨ ਕੀਤੇ ਜਾਂਦੇ ਸੀ। ਪਰ ਹੁਣ ਬਸ ਅਤੇ ਟਰੇਨ ''ਚ ਯਾਤਰਾ ਕਰਨ ਵਾਲਿਆ ਦੇ ਲਈ ਵੀ ਇਸ ਐਪ ''ਤੇ ਰਿਜ਼ਰਵੇਸ਼ਨ ਕਰਵਾਇਆ ਜਾ ਸਕੇਗਾ ਹੈ।
ਸਭ ਤੋਂ ਚੰਗੀ ਗੱਲ ਇਹ ਹੈ ਕਿ ਹੁਣ ਯੂਜ਼ਰਸ ਲਾਸਟ ਮਿੰਟ ''ਤੇ ਟਰੈਵਲ ਡੀਟੇਲਸ ਅਤੇ ਪਲਾਨਸ ਚੇਂਜ ਕਰ ਸਕਦੇ ਹੈ। ਇੰਨ੍ਹਾਂ ਹੀ ਨਹੀਂ ਇਕ ਸਿੰਗਲ ਟੈਪ ਦੇ ਰਾਹੀਂ ਹੁਣ ਤੁਸੀਂ ਆਪਣੀ ਰਿਜ਼ਰਵੇਸ਼ਨ ਡੀਟੇਲਸ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ।
ਕੁਝ ਸਮਾਂ ਪਹਿਲਾਂ ਹੀ ਗੂਗਲ ਮੈਪਸ ਨੇ ਇਕ ਨਵਾਂ ਫੀਚਰ ਐਡ ਪੇਸ਼ ਕੀਤਾ ਸੀ ਜਿਸ ਦੇ ਰਾਹੀਂ ਯੂਜ਼ਰਸ ਕਾਰ ਦੀ ਪਾਰਕਿੰਗ ਦੀ ਲੋਕੇਸ਼ਨ ਸੇਵ ਕਰ ਸਕਦੇ ਹੈ। ਗੂਗਲ ਮੈਪਸ ''ਚ ਇਹ ਫੀਚਰ ਐਂਡਰਾਈਡ ਅਤੇ ਆਈ. ਓ. ਐੱਸ. ਦੋਨੋ ਯੂਜ਼ਰਸ ਦੇ ਲਈ ਉਪਲੱਬਧ ਹੈ।
