ਸਸਤੇ ਮੋਬਾਇਲ ਤੋਂ ਬਾਅਦ ਹੁਣ ਸਸਤੀ ਸਿਮ ਤੇ ਨੈੱਟ ਲਾਂਚ ਕਰੇਗੀ ''ਰਿੰਗਿੰਗ ਬੈੱਲਸ''
Saturday, Feb 20, 2016 - 05:09 PM (IST)
ਜਲੰਧਰ— ਹੁਣ ਤਕ ਹਰ ਪਾਸੇ ''ਰਿੰਗਿੰਗ ਬੈੱਲਸ'' ਦੇ ਸਸਤੇ ਸਮਾਰਟਫੋਨ ਦੀ ਧੂਮ ਹੈ ਪਰ ਹੁਣ ਖਬਰ ਹੈ ਕਿ ਦੁਨੀਆ ਦਾ ਸਭ ਤੋਂ ਸਸਤਾ ਫ੍ਰੀਡਮ 251 ਮੋਬਾਇਲ ਫੋਨ ਲਾਂਚ ਕਰਨ ਤੋਂ ਬਾਅਦ ਰਿੰਗਿੰਗ ਬੈੱਲਸ ਸਿਮ ਕਾਰਡ ਵੀ ਲਾਂਚ ਕਰ ਰਹੀ ਹੈ। ਮੋਬਾਇਲ ਦੀ ਤਰ੍ਹਾਂ ਹੀ ਸਿਮ ਕਾਰਡ ਵੀ ਬਹੁਤ ਸਸਤੀ ਦਰ ਦੇ ਨਾਲ ਉਪਲੱਬਧ ਹੋਣ ਬਾਰੇ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਿਮ ਕਾਰਡ ''ਤੇ ਬੇਹੱਦ ਸਸਤੀ ਦਰ ''ਤੇ ਨੈੱਟ ਵੀ ਉਪਲੱਬਧ ਕਰਾਏ ਜਾਣ ਦੀ ਖਬਰ ਹੈ।
ਜ਼ਿਕਰਯੋਗ ਹੈ ਕਿ ਸਿਰਫ 251 ਰੁਪਏ ਦੀ ਬੇਹੱਦ ਸਸਤੀ ਕੀਮਤ ''ਤੇ ਫ੍ਰੀਡਮ 251 ਮੋਬਾਇਲ ਫੋਨ ਲਾਂਚ ਕਰਨ ਤੋਂ ਬਾਅਦ ਰਿੰਗਿੰਗ ਬੈੱਲਸ ਸਿਮ ਕਾਰਡ ਕਿੰਨਾ ਸਸਤਾ ਹੋਵੇਗਾ, ਇਸ ਨੂੰ ਲੈ ਕੇ ਵੀ ਲੋਕਾਂ ''ਚ ਜ਼ਬਰਦਸਤ ਉਤਸ਼ਾਹ ਬਣਿਆ ਹੋਇਆ ਹੈ।
