Whatsapp ’ਤੇ ਆਇਆ ਫਰਜ਼ੀ ਮੈਸੇਜ, ਖਾਤੇ ’ਚੋਂ ਚੋਰੀ ਹੋਏ 40 ਹਜ਼ਾਰ ਰੁਪਏ

12/25/2019 3:11:09 PM

ਗੈਜੇਟ ਡੈਸਕ– ਵਟਸਐਪ ਇਸਤੇਮਾਲ ਕਰਨਾ ਇਕ ਰਿਟਾਇਰਡ ਆਰਮੀ ਅਫਸਰ ਨੂੰ ਕਾਫੀ ਮਹਿੰਗਾ ਪੈ ਗਿਆ। ਘਟਨਾ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੀ ਹੈ। ਇਥੋਂ ਦੇ ਰਹਿਣ ਵਾਲੇ 53 ਸਾਲ ਦੇ ਆਰਮੀ ਅਫਸਰ ਨੂੰ ਵਟਸਐਪ ’ਤੇ ਹੋਏ ਇਸ ਫਰਾਡ ਕਾਰਨ 40 ਹਜ਼ਾਰ ਰੁਪਏ ਗੁਆਉਣੇ ਪਏ। ਆਰਮੀ ਅਫਸਰ ਨੇ ਪੁਲਸ ਨੂੰ ਦੱਸਿਆ ਕਿ 6 ਦਸੰਬਰ ਨੂੰ ਉਨ੍ਹਾ ਦੇ ਵਟਸਐਪ ਨੰਬਰ ’ਤੇ ਇਕ ਮਿਸਡ ਕਾਲ ਆਈ ਸੀ। ਉਨ੍ਹਾਂ ਜਦੋਂ ਉਸ ਨੰਬਰ ’ਤੇ ਕਾਲਬੈਕ ਕੀਤਾ ਤਾਂ ਉਸ ’ਤੇ ਕਾਲ ਨਹੀਂ ਜਾ ਰਹੀ ਸੀ। ਉਨ੍ਹਾਂ ਨੇ ਉਸ ਨੰਬਰ ’ਤੇ ਇਕ ਮੈਸੇਜ ਭੇਜਿਆ। ਮੈਸੇਜ ਮਿਲਣ ’ਤੇ ਦੂਜੇ ਪਾਸੇ ਵਾਲੇ ਵਿਅਕਤੀ ਨੇ ਖੁਦ ਨੂੰ ਉਨ੍ਹਾਂ ਦਾ ਦੋਸਤ ਕਰਨਲ ਹਰਪਾਲ ਸਿੰਘ ਦੱਸਿਆ। 

ਅਰਮੀ ਅਫਸਰ ਦੇ ਮੈਸੇਜ ਦਾ ਰਿਪਲਾਈ ਕਰਦੇ ਹੋਏ ਉਸ ਜਾਲਸਾਜ਼ ਨੇ ਕਿਹਾ ਕਿ ਉਹ ਅਤੇ ਉਸ ਦੀ ਪਤਨੀ ਅਮਰੀਕਾ ’ਚ ਹਨ ਅਤੇ ਉਸ ਨੂੰ ਆਪਣੇ ਭੈਣ ਦੇ ਦਿਲ ਦੇ ਇਲਾਜ ਲਈ ਕੁਝ ਪੈਸਿਆਂ ਦੀ ਲੋੜ ਹੈ। ਇਸ ਦੇ ਅੱਗੇ ਉਸ ਜਾਲਸਾਜ਼ ਨੇ ਕਿਹਾ ਕਿ ਉਹ ਅਮਰੀਕਾ ’ਚ ਹੈ, ਇਸ ਲਈ ਉਹ ਭੈਣ ਨੂੰ ਫੈਸੇ ਟ੍ਰਾਂਸਫਰ ਨਹੀਂ ਕਰ ਸਕਦਾ। ਮੈਸੇਜ ’ਚ ਉਸ ਨੇ ਪੈਸੇ ਟ੍ਰਾਂਸਫਰ ਕਰਨ ਲਈ ਇਕ ਅਕਾਊਂਟ ਨੰਬਰ ਵੀ ਦਿੱਤਾ ਸੀ। 

ਆਰਮੀ ਅਫਸਰ ਨੇ ਇਸੇ ਫਰਜ਼ੀ ਮੈਸੇਜ ਨੂੰ ਸਹੀ ਮੰਨਦੇ ਹੋਏ ਦਿੱਤੇ ਗਏ ਅਕਾਊਂਟ ਨੰਬਰ ’ਚ 40 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ। ਉਨ੍ਹਾਂ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਉਸ ਨੰਬਰ ਤੋਂ  ਹੋਰ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤ ਦੇ ਮੋਬਾਇਲ ਨੰਬਰ ’ਤੇ ਕਾਲ ਕੀਤੀ। ਆਰਮੀ ਅਫਸਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਦੋਸਤ ਅਮਰੀਕਾ ’ਚ ਨਹੀਂ ਸਗੋਂ ਪੰਜਾਬ ਦੇ ਫਰੀਦਕੋਟ ’ਚ ਹੈ ਅਤੇ ਉਨ੍ਹਾਂ ਨੇ ਕਦੋਂ ਉਸ ਤੋਂ ਪੈਸੇ ਦੀ ਮੰਗ ਨਹੀਂ ਕੀਤੀ। ਆਪਣੇ ਨਾਲ ਹੋਈ ਇਸ ਥੋਖਾਧੜੀ ਨਾਲ ਆਰਮੀ ਅਫਸ ਨੂੰ ਕਾਫੀ ਝਟਕਾ ਲੱਗਾ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ’ਚ ਦਰਜ ਕਰਵਾ ਦਿੱਤੀ ਹੈ। 


Related News