ਟੈਸਲਾ ਦੀਆਂ ਕਾਰਾਂ ਨੂੰ ਟੱਕਰ ਦੇਣ ਲਈ ਫੋਰਡ ਲਾਂਚ ਕਰੇਗੀ ਦੋ ਇਲੈਕਟ੍ਰਿਕ SUV
Saturday, Mar 27, 2021 - 06:23 PM (IST)
ਆਟੋ ਡੈਸਕ– ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਮੋਟਰਸ ਅਗਲੇ ਸਾਲ ਤਕ ਦੋ ਨਵੀਆਂ ਇਲੈਕਟ੍ਰਿਕ ਐੱਸ.ਯੂ.ਵੀ. ਕਾਰਾਂ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਟੈਸਲਾ ਦੀਆਂ ਕਾਰਾਂ ਨੂੰ ਟੱਕਰ ਦੇਣ ਲਈ ਹੀ ਇਨ੍ਹਾਂ ਇਲੈਕਟ੍ਰਿਕ ਕਾਰਾਂ ਨੂੰ ਲਿਆਇਆ ਜਾਵੇਗਾ। ਰਿਪੋਰਟ ਮੁਤਾਬਕ, ਇਨ੍ਹਾਂ ਦੋਵਾਂ ਐੱਸ.ਯੂ.ਵੀ. ’ਚੋਂ ਇਕ ਫੋਰਡ ਬ੍ਰਾਂਡ ਦੇ ਤਹਿਤ ਲਿਆਈ ਜਾਵੇਗੀ ਉਥੇ ਹੀ ਦੂਜੀ ਲਿੰਕਨ ਬ੍ਰਾਂਡ ਹੇਠ ਲਾਂਚ ਹੋਵੇਗੀ। ਇਨ੍ਹਾਂ ਦੋਵਾਂ ਹੀ ਕਾਰਾਂ ਨੂੰ ਫੋਰਡ ਦੇ ਮੈਕਸੀਕੋ ਪਲਾਂਟ ’ਚ ਤਿਆਰ ਕੀਤਾ ਜਾਵੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਫੋਰਡ ਨੇ ਭਾਰਤ ’ਚ ਮਹਿੰਦਰਾ ਨਾਲ ਚੱਲ ਰਹੇ ਸਾਂਝੇ ਵੈਂਚਰ ਨੂੰ ਖ਼ਤਮ ਕਰ ਦਿੱਤਾ ਹੈ। ਕੰਪਨੀ ਨੇ ਸਾਂਝੇ ਵੈਂਚਰ ਤਹਿਤ ਦੋ ਆਗਾਮੀ ਪ੍ਰਾਜੈਕਟਾਂ ਬੀ.ਐਕਸ. 44 ਅਤੇ ਬੀ.ਐਕਸ. 772 ’ਤੇ ਕੰਮ ਬੰਦ ਕਰ ਦਿੱਤਾ ਹੈ। ਅਜਿਹੇ ’ਚ ਫੋਰਡ ਇੰਡੀਆ ਆਪਣੇ ਆਉਣ ਵਾਲੇ ਮਾਡਲਾਂ ’ਚ ਖੁਦ ਦਾ ਤਿਆਰ ਕੀਤਾ ਗਿਆ ਇੰਜਣ ਲਿਗਾਏਗੀ। ਮਹਿੰਦਰਾ ਦੇ ਇੰਜਣ ਤੋਂ ਸ਼ਿਫਟ ਹੋਣ ਦਾ ਮਤਲਬ ਇਹ ਹੋਵੇਗਾ ਕਿ ਫੋਰਡ ਇੰਡੀਆ ਦੇ ਆਗਾਮੀ ਪ੍ਰਾਜੈਕਟਸ 6 ਮਹੀਨਿਆਂ ਦੀ ਦੇਰ ਨਾਲ ਪੂਰੇ ਹੋਣਗੇ।