ਫਲਿੱਪਕਾਰਟ ਬਿਗ 10 ਸੇਲ: Samsung Galaxy J5 ਸਮਾਰਟਫੋਨ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

Wednesday, May 17, 2017 - 02:47 PM (IST)

ਜਲੰਧਰ- ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ ਚੱਲ ਰਹੀ ਬਿਗ 10 ਸੇਲ ਦਾ ਚੌਥਾ ਦਿਨ ਹੈ। ਇਸ ਦੌਰਾਨ ਕੰਪਨੀ ਸੈਮਸੰਗ ਗਲੈਕਸੀ ਜੇ5 ਦੇ 2016 ਐਡੀਸ਼ਨ ''ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਇਸ ਫੋਨ ''ਤੇ ਪੂਰੇ 3,300 ਰੁਪਏ ਦਾ ਫਲੈਟ ਡਿਸਕਾਉਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 9,990 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਅਸਲੀ ਕੀਮਤ 13,290 ਰੁਪਏ ਹੈ। ਫਲੈਟ ਡਿਸਕਾਊਂਟ ਤੋਂ ਇਲਾਵਾ ਇਸ ਫੋਨ ''ਤੇ 9,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਜੇਕਰ ਗਾਹਕ ਐਕਸਚੇਂਜ ਆਫਰ ਨੂੰ ਪੂਰਾ ਰੀਡੀਮ ਕਰਨ ''ਚ ਸਫਲਤਾ ਪਾ ਲੈਂਦੇ ਹੋ ਤਾਂ ਗਲੈਕਸੀ ਜੇ5 ਨੂੰ ਸਿਰਫ 99- ਰੁਪਏ ''ਚ ਖਰੀਦ ਸਕਦੇ ਹੋ। ਇਸ ਨਾਲ ਹੀ ਗਾਹਕ ਇਸ ਨੂੰ 485 ਰੁਪਏ ਦੀ 21 ਈ. ਐੱਮ. ਆਈ. ਦੇ ਕੇ ਵੀ ਖਰੀਦਿਆ ਜਾ ਸਕਦਾ ਹੈ।
ਸੈਮਸੰਗ ਗਲੈਕਸੀ ਜੇ5 (2016) ਦੇ ਫੀਚਰਸ -
ਇਸ ਫੋਨ ''ਚ 5.2 ਦੀ ਫੁੱਲ ਐੱਚ. ਡੀ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.2 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ ਲੈਸ ਹੈ। 16 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਜੇਕਰ ਗੱਲ ਕਰੀਏ ਬੈਟਰੀ ਦੀ ਤਾਂ ਇਸ ''ਚ 3100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦਾ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 6.0.1 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਕਨੈਕਟੀਵਿਟੀ ਲਈ ਇਸ ''ਚ 4ਜੀ ਐੱਲ. ਟੀ. ਈ., ਬਲੂਟੁਥ 4.1, ਯੂ. ਐੱਸ. ਬੀ. ਟਾਈਪ-3 ਵਰਗੇ ਫੀਚਰਸ ਦਿੱਤੇ ਗਏ ਹਨ।

Related News