Blaupunkt ਨੇ ਲਾਂਚ ਕੀਤਾ 40 ਇੰਚ ਦਾ ਐਂਡਰਾਇਡ ਸਮਾਰਟ ਟੀਵੀ, ਕੀਮਤ 13,499 ਰੁਪਏ

05/05/2023 6:52:54 PM

ਗੈਜੇਟ ਡੈਸਕ- ਜਰਮਨ ਬ੍ਰਾਂਡ Blaupunkt ਨੇ ਭਾਰਤੀ ਬਾਜ਼ਾਰ 'ਚ ਆਪਣੇ ਸਮਾਰਟ ਟੀਵੀ ਦੀ ਨਵੀਂ ਸੀਰੀਜ਼ 'ਸਿਗਮਾ' ਲਾਂਚ ਕੀਤੀ ਹੈ। Blaupunkt ਸਿਗਮਾ ਸੀਰੀਜ਼ ਤਹਿਤ 40 ਇੰਚ ਦਾ ਸਮਾਰਟ ਟੀਵੀ ਪੇਸ਼ ਕੀਤਾ ਗਿਆ ਹੈ। Blaupunkt ਦੇ ਇਸ ਟੀਵੀ ਦੀ ਵਿਕਰੀ ਫਲਿਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ 'ਚ ਹੋਵੇਗੀ। ਇਸ ਸੇਲ 'ਚ Blaupunkt ਦੇ ਹੋਰ ਟੀਵੀ ਮਾਡਲਾਂ 'ਤੇ 75 ਫੀਸਦੀ ਦੀ ਛੋਟ ਮਿਲੇਗੀ।

Blaupunkt ਦੇ ਟੀਵੀ ਨੂੰ ਇਸ ਸੇਲ 'ਚ 6,499 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕੇਗਾ। ਇਸਤੋਂ ਇਲਾਵਾ ਜੇਕਰ ਤੁਸੀਂ ਫਲਿਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ 5 ਫਸਦੀ ਦੀ ਛੋਟ ਮਿਲੇਗੀ। ਜੇਕਰ ਤੁਸੀਂ ਐੱਸ.ਬੀ.ਆਈ. ਦੇ ਕਾਰਡ ਰਾਹੀਂ ਪੇਮੈਂਟ ਕਰਦੇ ਹੋ ਤਾਂ 10 ਫੀਸਦੀ ਦੀ ਛੋਟ ਮਿਲੇਗੀ। Blaupunkt ਦੇ ਇਸ 40 ਇੰਚ ਵਾਲੇ ਟੀਵੀ ਦੀ ਕੀਮਤ 13,499 ਰੁਪਏ ਰੱਖੀ ਗਈ ਹੈ। ਸੇਲ ਦੀ ਸ਼ੁਰੂਆਤ 4 ਮਈ ਨੂੰ ਹੋ ਜਾਵੇਗੀ ਅਤੇ 10 ਮਈ ਤਕ ਚੱਲੇਗੀ।

Blaupunkt ਸਿਗਮਾ ਸੀਰੀਜ਼ 40 ਇੰਚ ਟੀਵੀ 'ਚ 40 ਵਾਟ ਦੇ ਦੋ ਸਪੀਕਰ ਹਨ ਜਿਨ੍ਹਾਂ ਦੇ ਨਾਲ ਸਰਾਊਂਡ ਸਾਊਂਡ ਦਾ ਵੀ ਸਪੋਰਟ ਹੈ। ਟੀਵੀ ਦੇ ਨਾਲ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਦੀ ਸਟੋਰੇਜ ਹੈ। ਇਸਦੇ ਨਾਲ ਬੇਜਲਲੈੱਸ ਡਿਜ਼ਾਈਨ ਮਿਲੇਗਾ। ਇਸ ਵਿਚ ਕੁਨੈਕਟੀਵਿਟੀ ਲਈ 3 HDMI ਅਤੇ 2 ਯੂ.ਐੱਸ.ਬੀ. ਪੋਰਟ ਮਿਲਣਗੇ। ਸਕਰੀਨ ਦੀ ਪੀਕ ਬ੍ਰਾਈਟਨੈੱਸ 300 ਨਿਟਸ ਹੈ। ਟੀਵੀ ਦੇ ਨਾਲ ਮਿਲਣ ਵਾਲੇ ਰਿਮੋਟ 'ਚ Amazon Video, Zee5, Sony LIV ਅਤੇ Voot ਲਈ ਸ਼ਾਰਟਕਟ ਕੀਜ਼ ਮਿਲਣਗੀਆਂ।

Blaupunkt ਦੇ ਨਾਲ ਗੂਗਲ ਟੀਵੀ ਦਾ ਸਪੋਰਟ ਮਿਲਦਾ ਹੈ। ਇਸ ਟੀਵੀ ਸੀਰੀਜ਼ ਦੇ 50 ਇੰਚ ਵਾਲੇ ਮਾਡਲ ਦੀ ਕੀਮਤ 30,999 ਰੁਪਏ, 55 ਇੰਚ ਦੀ ਕੀਮਤ 31,999 ਰੁਪਏ ਅਤੇ 65 ਇੰਚ ਮਾਡਲ ਦੀ ਕੀਮਤ 54,999 ਰੁਪਏ ਰੁਪਏ ਹੈ। ਟੀਵੀ ਦੇ ਰਿਮੋਟ ਦੇ ਨਾਲ ਵੌਇਸ ਕਮਾਂਡ ਵੀ ਮਿਲੇਗਾ।


Rakesh

Content Editor

Related News