ਟ੍ਰਾਇੰਫ ਸਪੀਡ 400 ਬਾਈਕ ਦੇ ਪਹਿਲੇ ਬੈਚ ਦੀ ਚੰਡੀਗੜ੍ਹ ’ਚ ਡਲਿਵਰੀ
Thursday, Aug 10, 2023 - 01:53 PM (IST)
ਚੰਡੀਗੜ੍ਹ, (ਦੀਪੇਂਦਰ)– ਚਿਰਾਂ ਤੋਂ ਉਡੀਕੀ ਜਾਣ ਵਾਲੀ ਟ੍ਰਾਇੰਫ ਸਪੀਡ 400 ਦੀ ਡਲਿਵਰੀ 8 ਅਗਸਤ ਨੂੰ ਕ੍ਰਿਸ਼ਨਾ ਟ੍ਰਾਇੰਫ ਡੀਲਰਸ਼ਿਪ ’ਚ ਕੀਤੀ ਗਈ। 27 ਜੂਨ ਨੂੰ ਲੰਡਨ ’ਚ ਪੇਸ਼ ਕੀਤੀ ਗਈ ਟ੍ਰਾਇੰਫ ਸਪੀਡ 400 ਅਤੇ ਸਕ੍ਰੈਂਬਲਰ 400ਐਕਸ ਨੂੰ ਗਾਹਕਾਂ ਤੋਂ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਪਿਛਲੇ ਹਫਤੇ ਪੁਣੇ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਦਿੱਲੀ, ਕੋਚੀ ਅਤੇ ਚੇਨਈ ਵਿਚ ਆਪਣੇ ਸਫਲ ਲਾਂਚ ਤੋਂ ਬਾਅਦ ਟ੍ਰਾਇੰਫ ਸਪੀਡ 400 ਨੂੰ ਚੰਡੀਗੜ੍ਹ ਵਿਚ ਆਯੋਜਿਤ ਪ੍ਰੋਗਰਾਮ ’ਚ ਵੀ ਸ਼ਾਨਦਾਰ ਪ੍ਰਤੀਕਿਰਿਆ ਮਿਲੀ, ਜਿਸ ਨੇ ਸ਼ਹਿਰ ’ਚ ਵਾਹਨਾਂ ਦੇ ਪਹਿਲੇ ਬੈਚ ਦੀ ਡਲਿਵਰੀ ਨੂੰ ਚਿੰਨ੍ਹਿਤ ਕੀਤਾ।
ਸੁਮਿਤ ਨਾਰੰਗ ਪ੍ਰੋਬਾਈਕਿੰਗ ਦੇ ਮੁਖੀ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਰਤੀ ਮੋਟਰਸਾਈਕਲ ਉਦਯੋਗ ਲਈ ਇਕ ਅਹਿਮ ਮਿਤੀ ਨੂੰ ਚਿੰਨ੍ਹਿਤ ਕਰਦਾ ਹੈ। ਅੱਜ ਅਸੀਂ ਆਪਣੇ ਗਾਹਕਾਂ ਨੂੰ ਆਪਣੀਆਂ ਵਿਸ਼ੇਸ਼ ਮੋਟਰਸਾਈਕਲਾਂ ਡਲਿਵਰ ਕਰਨ ਦੀ ਖੁਸ਼ੀ ਦਾ ਜਸ਼ਨ ਮਨਾਉਂਦੇ ਹਾਂ। ਇਕ ਬਹੁਤ ਹੀ ਮਜ਼ਬੂਤ ਬਾਈਕਿੰਗ ਸੰਸਕ੍ਰਿਤੀ ਵਾਲੇ ਚੰਡੀਗੜ੍ਹ ਸ਼ਹਿਰ ਵਿਚ ਸ਼ਾਨਦਾਰ ਰਾਈਡਿੰਗ ਤਜ਼ਰਬਾ ਅਤੇ ਉਤਸ਼ਾਹੀ ਰਾਈਡਰਸ ਦੇ ਇਕ ਮਜ਼ਬੂਤ ਭਾਈਚਾਰੇ ਨੂੰ ਪ੍ਰੇਰਿਤ ਕਰਨ ਦੀ ਦਿਸ਼ਾ ਵਿਚ ਇਹ ਸਾਡਾ ਪਹਿਲਾ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਉੱਤਰ ਭਾਰਤ ਵਿਚ ਪੰਜਾਬ ਸਾਡੇ ਲਈ ਸਭ ਤੋਂ ਅਹਿਮ ਮਾਰਕੀਟ ਹੈ। ਇੱਥੇ ਬਾਈਕਿੰਗ ਕਲਚਰ ਪਿਛਲੇ ਕੁੱਝ ਸਮੇਂ ’ਚ ਕਾਫੀ ਜ਼ਿਆਦਾ ਵਧਿਆ ਹੈ, ਇਸ ਲਈ ਅਸੀਂ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਤਿੰਨ ਹੋਰ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ’ਚ ਨਵੇਂ ਸ਼ੋਅਰੂਮ ਲਾਂਚ ਕਰਾਂਗੇ।