ਤੁਹਾਡੇ ਵੀਕੈਂਡ ਨੂੰ ਧਮਾਕੇਦਾਰ ਬਣਾਉਣ ਲਈ ਐਂਡ੍ਰਾਇਡ ''ਤੇ ਉਪਲਬਧ ਹੋਈ Final Fantasy VII

Sunday, Jul 10, 2016 - 10:59 AM (IST)

ਤੁਹਾਡੇ ਵੀਕੈਂਡ ਨੂੰ ਧਮਾਕੇਦਾਰ ਬਣਾਉਣ ਲਈ ਐਂਡ੍ਰਾਇਡ ''ਤੇ ਉਪਲਬਧ ਹੋਈ Final Fantasy VII
ਜਲੰਧਰ : ਜੇਕਰ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੈ ਤਾਂ ਤੁਸੀਂ ਇਸ ਹਫ਼ਤੇ ਅਤੇ ਆਉਣ ਵਾਲੇ ਕੁਝ ਵੀਕੈਂਡਸ ਨੂੰ ਧਮਾਕੇਦਾਰ ਬਣਾ ਸਕਦੇ ਹੋ। ਦਰਅਸਲ ਐਂਡ੍ਰਾਇਡ ਫੋਨ ਅਤੇ ਟੈਬਲੇਟ ਯੂਜ਼ਰਸ ਲਈ ਫਾਈਨਲ ਫੈਂਟਸੀ 7 ਹੁਣ ਉਪਲਬਧ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫਾਈਨਲ ਫੈਂਟਸੀ ਨੂੰ ਸਕਵੇਅਰ ਦੁਆਰਾ ਡਿਵੈੱਲਪ ਅਤੇ ਪਬਲਿਸ਼ ਕੀਤਾ ਗਿਆ ਹੈ, ਜਿਸ ਨੂੰ ਪਿਛਲੇ ਸਾਲ ਪੀ. ਐੱਸ. 4 ਲਈ ਪੇਸ਼ ਕੀਤਾ ਗਿਆ ਸੀ । 
 
ਸਟੋਰੀ 
ਫਾਈਨਲ ਫੈਂਟਸੀ 7 ਐਂਡ੍ਰਾਇਡ ਡਿਵਾਈਸਿਜ਼ ਵਿਚ ਵੀ ਪੀ. ਸੀ. ਸਟੋਰੀ ਲਾਈਨ ਦੇ ਨਾਲ ਆਉਂਦੀ ਹੈ, ਜਿਸ ਵਿਚ ਕੋਈ ਵੱਖ ਤੋਂ ਬਦਲਾਅ ਨਹੀਂ ਹੋਇਆ ਹੈ। ਫਾਈਨਲ ਫੈਂਟਸੀ 7 ਦੀ ਸਟੋਰੀ ਲਾਈਨ ਐਪਿਕ ਆਰ. ਪੀ. ਜੀ. ''ਤੇ ਆਧਾਰਿਤ ਹੈ, ਜਿਸ ਵਿਚ ਸ਼ਿਨਰਾ ਇਲੈਕਟ੍ਰਿਕ ਐਨਰਜੀ ਕੰਪਨੀ ਦੀ ਮੈਕੋ ਐਨਰਜੀ ਪ੍ਰੋਡਕਸ਼ਨ ''ਤੇ ਰੈਵੋਲਿਊਸ਼ਨਰੀ ਗਰੁੱਪ ਐਵੇਲਾਂਚ ਵਲੋਂ ਹਮਲਾ ਕੀਤਾ ਜਾਂਦਾ ਹੈ। ਇਸ ਦੇ ਬਾਅਦ ਐਵੇਲਾਂਚ ਗਰੁੱਪ ਵਿਚ ਗ਼ੱਦਾਰੀ ਹੋਣ ਦੇ ਬਾਅਦ ਸਟੋਰੀ ਵਿਚ ਕਈ ਅਜਿਹੇ ਟਵਿਟਸ ਆਉਂਦੇ ਹਨ, ਜੋ ਤੁਸੀਂ ਸੋਚੇ ਵੀ ਨਹੀਂ ਹੋਣਗੇ ਅਤੇ ਇਹੀ ਕਾਰਨ ਹੈ ਕਿ 1997 ਤੋਂ ਲੈ ਕੇ ਹੁਣ ਤਕ ਇਸ ਆਰ. ਪੀ. ਜੀ. ਨੂੰ ਲੋਕਾਂ ਵਲੋਂ ਇੰਨਾ ਪਸੰਦ ਕੀਤਾ ਜਾਂਦਾ ਹੈ ।  
 
ਇਸ ਐਂਡ੍ਰਾਇਡ ਵਰਜ਼ਨ ''ਤੇ ਚੱਲੇਗੀ ਇਹ ਗੇਮ  
ਪਲੇਅ ਸਟੋਰ ਦੇ ਮੁਤਾਬਿਕ ਫਾਈਨਲ ਫੈਂਟਸੀ 7 ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਫੋਨ ਘੱਟ ਤੋਂ ਘੱਟ ਐਂਡ੍ਰਾਇਡ 4.3 ਓ. ਐੱਸ. ''ਤੇ ਰਨ ਕਰਦਾ ਹੋਣਾ ਚਾਹੀਦਾ ਹੈ । ਇਹ ਪਹਿਲੀ ਫਾਈਨਲ ਫੈਂਟਸੀ ਹੈ ਜੋ ਫੋਨ ਵਿਚ 3ਡੀ ਬੈਕਗ੍ਰਾਊਂਡ ਅਤੇ ਸੀ. ਜੀ. ਮੂਵੀਜ਼ ਸੈਂਸ ਫੀਚਰ ਦੇ ਨਾਲ ਆਉਂਦੀ ਹੈ । ਬੈਟਲ ਸਟੇਜ ਵਿਚ ਵੀ ਪਹਿਲੀ ਵਾਰ ਫੁਲ 3ਡੀ ਦੀ ਪੇਸ਼ਕਸ਼ ਕੀਤੀ ਗਈ ਹੈ ।  

ਮੈਮੋਰੀ 
ਇਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਇਹ ਗੇਮ ਲਗਭਗ 2 ਜੀ. ਬੀ. ਦੀ ਹੈ ਅਤੇ ਇਸ ਨੂੰ ਇੰਸਟਾਲ ਕਰਨ ਲਈ 4 ਜੀ. ਬੀ. ਫ੍ਰੀ ਸਪੇਸ ਹੋਣਾ ਜ਼ਰੂਰੀ ਹੈ । 

ਇਨ੍ਹਾਂ ਡਿਵਾਈਸਿਜ਼ ''ਤੇ ਕਰੇਗੀ ਕੰਮ 
ਐਕਸਪੀਰੀਆ ਸੀਰੀਜ਼ ਦਾ ਐਕਸਪੀਰੀਆ ਜ਼ੈੱਡ, ਜ਼ੈੱਡ 1, ਜ਼ੈੱਡ 1 ਕਾਂਪੈਕਟ, ਜ਼ੈੱਡ 2, ਜ਼ੈੱਡ ਐੱਲ 2, ਜ਼ੈੱਡ 3, ਜ਼ੈੱਡ 3+, ਜ਼ੈੱਡ 3 ਕਾਂਪੈਕਟ, ਜ਼ੈੱਡ 4 ਟੈਬਲੇਟ, ਜ਼ੈੱਡ 5, ਜ਼ੈੱਡ 5 ਪ੍ਰੀਮੀਅਮ ਅਤੇ ਜ਼ੈੱਡ 5 ਕਾਂਪੈਕਟ । 
ਨੈਕਸਸ ਸੀਰੀਜ਼ ਦਾ ਨੈਕਸਸ 4, 5, 5ਐਕਸ, 6, 6ਪੀ, ਨੈਕਸਸ 7 ਟੈਬਲੇਟ (2013) ਅਤੇ ਨੈਕਸਸ 9 ਟੈਬਲੇਟ।
ਸੈਮਸੰਗ ਦਾ ਗਲੈਕਸੀ ਐੱਸ 5, ਗਲੈਕਸੀ ਐੱਸ 5 ਐਕਟਿਵ, ਗਲੈਕਸੀ ਨੋਟ 5, ਗਲੈਕਸੀ ਐੱਸ 6, ਗਲੈਕਸੀ ਏ 8, ਗਲੈਕਸੀ ਟੈਬ ਐੱਸ 10.5 ਅਤੇ ਗਲੈਕਸੀ ਨੋਟ ਐੱਜ । ਮੋਟੋਰੋਲਾ ਦਾ ਡ੍ਰਾਇਡ ਟਰਬੋ ਕਵਾਰਕ ਅਤੇ ਐੱਲ. ਜੀ. ਵੀ 10 ਆਦਿ ।

ਕੀਮਤ-990 ਰੁਪਏ।

Related News