ਆਖਿਰਕਾਰ ਲਾਂਚ ਹੋਈ FAU-G ਗੇਮ, ਪਹਿਲੇ ਹੀ ਦਿਨ ਡਾਊਨਲੋਡਿੰਗ 10 ਲੱਖ ਤੋਂ ਪਾਰ

01/27/2021 3:29:57 PM

ਗੈਜੇਟ ਡੈਸਕ– ਕਰੀਬ ਚਾਰ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਮੇਡ ਇਨ ਇੰਡੀਆ ਗੇਮ FAU-G ਨੂੰ ਗਣਤੰਤਰ ਦਿਵਸ ਮੌਕੇ ਪਲੇਅ ਸਟੋਰ ’ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। FAU-G ਗੇਮ ਨੂੰ ਬੈਂਗਲੁਰੂ ਦੀ nCore ਗੇਮਸ ਨੇ ਤਿਆਰ ਕੀਤਾ ਹੈ। FAU-G ਨੂੰ ਹੁਣ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ, ਹਾਲਾਂਕਿ, ਆਈਫੋਨ ਯੂਜ਼ਰਸ ਨੂੰ ਅਜੇ ਇਸ ਲਈ ਇਤਜ਼ਾਰ ਕਰਨਾ ਹੋਵੇਗਾ। FAU-G ਦਾ ਪੂਰਾ ਨਾਂ ਫਿਅਰਲੈੱਸ ਐਂਡ ਯੂਨਾਈਟਿਡ ਗਾਰਡਸ ਹੈ। 

FAU-G ਪਲੇਅ ਸਟੋਰ ’ਤੇ ਉਪਲੱਬਧ ਹੋਣ ਤੋਂ ਬਾਅਦ ਸਿਰਫ 24 ਘੰਟਿਆਂ ’ਚ 10 ਲੱਖ ਤੋਂ ਜ਼ਿਆਦਾ ਡਾਊਨਲੋਡਸ ਹੋਈ ਹੈ। ਪਲੇਅ ਸਟੋਰ ’ਤੇ ਇਸ ਨੂੰ 3.7 ਦੀ ਰੇਟਿੰਗ ਮਿਲੀ ਹੈ, ਹਾਲਾਂਕਿ ਕਈ ਯੂਜ਼ਰਸ ਨੇ ਗੇਮ ’ਚ ਲੈਗਿੰਗ ਦੀ ਸ਼ਿਕਾਇਤ ਵੀ ਕੀਤੀ ਹੈ। ਯੂਜ਼ਰਸ ਦੀ ਸ਼ਿਕਾਇਤ ’ਤੇ ਕੰਪਨੀ ਨੇ ਜਵਾਬ ਵੀ ਦਿੱਤਾ ਹੈ ਅਤੇ ਕਿਹਾ ਹੈ ਕਿ ਕੰਪਨੀ ਤਕਨੀਕੀ ਸਮੱਸਿਆ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ। 

PunjabKesari

ਪਲੇਅ ਸਟੋਰ ’ਤੇ ਦਿੱਤੀ ਗਈ ’ਚ FAU-G ਗੇਮ ਦੇ ਨਾਲ ਗਲਵਾਨ ਘਾਟੀ ਨੂੰ ਲੈਕੇ ਸਕਰੀਨ ਸ਼ਾਟ ਵੀ ਅਪਲੋਡ ਕੀਤਾ ਗਿਆ ਹੈ। ਇਹ ਗੇਮ ਗਲਵਾਨ ਘਾਟੀ ਹਿੰਸਾ ’ਤੇ ਹੀ ਆਧਾਰਿਤ ਹੈ। ਹਾਲਾਂਕਿ, ਇਹ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ’ਚ ਗੇਮ ਦੇ ਥੀਮ ’ਚ ਬਦਲਾਅ ਕੀਤੇ ਜਾਣ। ਗੇਮ ਦੇ ਪਹਿਲੇ ਮਿਸ਼ਨ ਦਾ ਨਾਮ ਗਲਵਾਨ ਮਿਸ਼ਨ ਹੈ। 

ਗੇਮ ’ਚ ਰਿਵਾਰਡ ਦੇ ਤੌਰ ’ਤੇ ਸਿਲਵਰ ਕਵਾਇਨਸ ਅਤੇ ਗੁੱਸੇ ਵਰਗੇ ਆਪਸ਼ਨ ਮਿਲਣਗੇ। ਗੇਮ ਦੀ ਪੰਚਲਾਈਨ ‘ਫਾਇਟ ਫਾਰ ਸਰਵਾਈਵਲ’ ਹੈ। ਦੂਜਾ ਮੋਟੋ ‘ਪ੍ਰੋਟੈਕਟ ਦਿ ਲੈਕ’ ਹੈ। ਹਥਿਆਰ ਦੇ ਤੌਰ ’ਤੇ ਗੇਮ ’ਚ ਫਰਸਾ, ਕਟਾਰ, ਡੰਡੇ ਵਰਗੇ ਹਥਿਆਰ ਮਿਲਣਗੇ। ਕੁਝ ਐਪਿਕ ਸਕਿਨ ਵੀ ਮਿਲਣਗੀਆਂ। 

ਦੱਸ ਦੇਈਏ ਕਿ FAU-G ਗੇਮ ਨੂੰ ਕੰਪਨੀ ਨੇ 30 ਨਵੰਬਰ ਨੂੰ ਗੂਗਲ ਪਲੇਅ ਸਟੋਰ ’ਤੇ ਲਾਈਵ ਕੀਤਾ ਸੀ ਅਤੇ ਉਸ ਤੋਂ ਬਾਅਦ ਪ੍ਰੀ-ਰਜਿਸਟ੍ਰੇਸ਼ਨ ਚੱਲ ਰਿਹਾ ਸੀ। ਇਸ ਗੇਮ ਨੂੰ ਭਾਰਤੀ ਡਿਵੈਲਪਰ ਕੰਪਨੀ nCore ਗੇਮਸ ਨੇ ਤਿਆਰ ਕੀਤਾ ਹੈ। ਇਸ ਗੇਮ ਨਾਲ ਹੋਣ ਵਾਲੀ ਕਮਾਈ ਦਾ 20 ਫੀਸਦੀ ਹਿੱਸਾ ਭਾਰਤ ਦੇ ਵੀਰ ਟਰੱਸਟ ਨੂੰ ਜਾਵੇਗਾ। 


Rakesh

Content Editor

Related News