ਫੇਸਬੁੱਕ ਯੂਜ਼ਰਸ ਹੁਣ ਗੂਗਲ ਫੋਟੋਜ਼ ''ਚ ਸਿੱਧੇ ਟ੍ਰਾਂਸਫਰ ਕਰ ਸਕਦੇ ਹਨ ਤਸਵੀਰਾਂ ਤੇ ਵੀਡੀਓਜ਼

06/05/2020 7:30:12 PM

ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਦਿੱਗਜ ਫੇਸਬੁੱਕ ਨੇ ਆਪਣੇ ਸਾਰੇ ਯੂਜ਼ਰਸ ਲਈ ਨਵੇਂ ਟੂਲ ਦਾ ਐਲਾਨ ਕੀਤਾ ਹੈ। ਫੇਸਬੁੱਕ ਆਪਣੇ ਯੂਜ਼ਰਸ ਲਈ ਗਲੋਬਲੀ ਫੋਟੋ ਟ੍ਰਾਂਸਫਰ ਟੂਲ ਰੋਲ ਆਊਟ ਕਰ ਰਹੀ ਹੈ। ਇਸ ਨਵੇਂ ਟੂਲ ਰਾਹੀਂ ਫੇਸਬੁੱਕ ਯੂਜ਼ਰਸ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਿੱਧੇ ਗੂਗਲ ਫੋਟੋਜ਼ 'ਚ ਮੂਵ ਕਰ ਸਕਦੇ ਹਨ।

ਫੇਸਬੁੱਕ ਦੇ ਇਸ ਟੂਲ ਰਾਹੀਂ ਤਸਵੀਰਾਂ ਨੂੰ ਟ੍ਰਾਂਸਫਰ ਕਰਨਾ ਬੇਹਦ ਆਸਾਨ ਹੈ। ਇਸ ਟੂਲ ਨੂੰ ਇਸਤੇਮਾਲ ਕਰਨ ਲਈ ਫੇਸਬੁੱਕ ਦੀ Settings ਸੈਕਸ਼ਨ 'ਚ ਜਾਣਾ ਹੋਵੇਗਾ। ਇਸ ਤੋਂ ਬਾਅਦ 'Your Facebook Information' ਸਰਚ ਕਰੋ। ਇਸ ਟੈਬ ਦੇ ਅੰਦਰ ਤੁਹਾਨੂੰ  'Transfer a copy of your photos or videos' ਦਾ ਵਿਕਲਪ ਮਿਲੇਗਾ। ਇਸ ਆਪਸ਼ਨ ਨੂੰ ਸਲੈਕਟ ਕਰਨ ਤੋਂ ਬਾਅਦ ਵੈਰੀਫਿਕੇਸ਼ਨ ਲਈ ਫੇਸਬੁੱਕ ਤੁਹਾਨੂੰ ਅਕਾਊਂਟ ਪਾਸਵਰਡ ਐਂਟਰ ਕਰਨ ਨੂੰ ਕਹੇਗਾ। ਇਸ ਤੋਂ ਬਾਅਦ ਡ੍ਰਾਪਡਾਊਨ ਮੈਨਿਊ ਨਾਲ ਗੂਗਲ ਫੋਟੋਜ਼ ਦਾ ਵਿਕਲਪ ਚੁਣਨਾ ਹੋਵੇਗਾ। ਟ੍ਰਾਂਸਫਰ ਪ੍ਰੋਸੈੱਸ ਪੂਰਾ ਕਰਨ ਲਈ ਯੂਜ਼ਰ ਨੂੰ ਆਪਣਾ ਗੂਗਲ ਫੋਟੋਜ਼ ਪਾਸਵਡ ਭਰ ਕੇ ਪੁਸ਼ਟੀ ਕਰਨੀ ਹੋਵੇਗੀ।

ਫੇਸਬੁੱਕ ਯੂਜ਼ਰਸ ਮੋਬਾਇਲ ਐਪ ਅਤੇ ਡੈਸਕਟਾਪ ਵਰਜ਼ਨ ਦੋਵਾਂ 'ਤੇ ਇਹ ਟੂਲ ਇਸਤੇਮਾਲ ਕਰ ਸਕਦੇ ਹਨ। ਇਕ ਵਾਰ ਤਸਵੀਰਾਂ, ਵੀਡੀਓ ਦੇ ਟ੍ਰਾਂਸਫਰ ਹੋਣ ਤੋਂ ਬਾਅਦ ਫੇਸਬੁੱਕ ਨੋਟੀਫਿਕੇਸ਼ਨ ਤੋਂ ਇਲਾਵਾ ਈਮੇਲ 'ਤੇ ਵੀ ਕਨਫਰਮੇਸ਼ਨ ਨੋਟੀਫਿਕੇਸ਼ਨ ਦਿੱਤੀ ਜਾਵੇਗੀ। ਫੇਸਬੁੱਕ ਨੇ ਹਾਲ ਹੀ 'ਚ ਗੂਗਲ ਫੋਟੋਜ਼ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਕੰਪਨੀ ਅਜੇ ਨਵੇਂ ਪਾਰਟਨਰਸ ਇੰਟੀਗ੍ਰੇਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਇਹ ਫੀਚਰ ਹਾਲ ਹੀ 'ਚ ਕੈਨੇਡਾ ਅਤੇ ਅਮਰੀਕਾ 'ਚ ਫੇਸਬੁੱਕ ਯੂਜ਼ਰਸ ਲਈ ਉਪਲੱਬਧ ਕਰਵਾਇਆ ਗਿਆ ਸੀ। ਹਾਲਾਂਕਿ, ਸਭ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ ਦਸੰਬਰ 'ਚ ਇਸ ਟੂਲ ਦਾ ਐਲਾਨ 2018 ਦੇ ‘Data Transfer Project’ ਤਹਿਤ ਕੀਤਾ ਸੀ। ਡਾਟਾ ਟ੍ਰਾਂਸਫਰ ਪ੍ਰੋਜੈਕਟ ਦਾ ਮਕੱਸਦ ਹੈ ਇਕ ਓਪਨ ਸੋਰਸ ਪਲੇਟਫਾਰਮ ਆਫਰ ਕਰਨਾ ਤਾਂ ਕਿ ਯੂਜ਼ਰਸ ਜਦ ਚਾਹੁਣ ਉਸ ਵੇਲੇ ਹੀ ਆਪਣੇ ਆਨਲਾਈਨ ਸਰਵਿਸ ਪ੍ਰੋਵਾਈਡਰਸ 'ਚ ਡਾਟਾ ਮੂਵ ਕਰ ਸਕਣ।


Karan Kumar

Content Editor

Related News