Facebook ਨੇ ਜਾਰੀ ਕੀਤਾ ਕਮਾਲ ਦਾ ਫੀਚਰ, ਹੁਣ ਵੀਡੀਓ ਐਡਿਟ ਤੇ ਅਪਲੋਡ ਕਰਨਾ ਹੋਵੇਗਾ ਆਸਾਨ

Wednesday, Jul 19, 2023 - 07:35 PM (IST)

ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਯੂਜ਼ਰਜ਼ ਦੀ ਸਹੂਲਤ ਲਈ ਵੀਡੀਓ ਫੀਚਰਜ਼ 'ਚ ਕਈ ਅਪਗ੍ਰੇਡ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਇਕ ਨਵਾਂ ਵੀਡੀਓ ਟੈਬ ਜੋੜਿਆ ਹੈ। ਇਸ ਟੈਬ ਦੀ ਮਦਦ ਨਾਲ ਵੀਡੀਓ ਨੂੰ ਐਡਿਟ ਕਰਨਾ ਅਤੇ ਅਪਲੋਡ ਕਰਨਾ ਆਸਾਨ ਹੋ ਜਾਵੇਗਾ। ਨਾਲ ਹੀ ਕੰਪਨੀ ਨੇ ਰਿਫਾਇੰਡ ਐਡਿਟਿੰਗ ਟੂਲ, ਐੱਚ.ਡੀ.ਆਰ. 'ਚ ਵੀਡੀਓ ਅਪਲੋਡ ਕਰਨ ਦੀ ਸਮਰੱਥਾ ਅਤੇ ਪੁਰਾਣੇ ਵਾਚ ਟੈਬ ਦੀ ਥਾਂ ਵੀਡੀਓ ਟੈਬ ਵਰਗੀਆਂ ਕਈ ਸਹੂਲਤਾਂ ਨੂੰ ਵੀ ਜੋੜਿਆ ਹੈ।

ਇਹ ਵੀ ਪੜ੍ਹੋ– ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ

ਵੀਡੀਓ ਐਡਿਟ ਕਰਨਾ ਹੋਵੇਗਾ ਆਸਾਨ

ਨਵੇਂ ਐਡਿਟਿੰਗ ਟੂਲ ਦੀ ਮਦਦ ਨਾਲ ਯੂਜ਼ਰਜ਼ ਨੂੰ ਆਪਣੀ ਵੀਡੀਓ 'ਚ ਮਿਊਜ਼ਿਕ, ਫਿਲਟਰ ਅਤੇ ਹੋਰ ਇਫੈਕਟ ਜੋੜਨ 'ਚ ਆਸਾਨੀ ਹੋਵੇਗੀ। ਯੂਜ਼ਰਜ਼ ਆਪਣੀ ਵੀਡੀਓ ਨੂੰ ਟ੍ਰਿਮ ਅਤੇ ਕੱਟ ਕਰਨ ਦੇ ਨਾਲ ਟਾਈਟਲ ਅਤੇ ਕੈਪਸ਼ਨ ਵੀ ਐਡ ਕਰ ਸਕਣਗੇ। ਨਾਲ ਹੀ ਯੂਜ਼ਰਜ਼ ਐੱਚ.ਡੀ.ਆਰ. 'ਚ ਵੀਡੀਓ ਅਪਲੋਡ ਕਰ ਸਕਣਗੇ, ਜਿਸ ਨਾਲ ਜ਼ਿਆਦਾ ਸ਼ਾਨਦਾਰ ਕਲਰ ਅਤੇ ਕੁਆਲਿਟੀ ਵਾਲੀ ਵੀਡੀਓ ਨੂੰ ਅਪਲੋਡ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ– ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ

ਇਹ ਨਵੀਆਂ ਸਹੂਲਤਾਂ ਵੀ ਮਿਲਣਗੀਆਂ

ਨਵਾਂ ਵੀਡੀਓ ਟੈਬ ਯੂਜ਼ਰਜ਼ ਲਈ ਫੇਸਬੁੱਕ 'ਤੇ ਵੀਡੀਓ ਲੱਭਣਾ ਅਤੇ ਦੇਖਣਾ ਆਸਾਨ ਬਣਾ ਦੇਵੇਗਾ। ਕੰਪਨੀ ਨੇ ਪੁਰਾਣੇ ਵਾਚ ਟੈਬ ਨੂੰ ਇਸਦੇ ਨਾਲ ਬਦਲ ਦਿੱਤਾ ਅਤੇ ਕਿਹਾ ਕਿ ਇਹ ਜਲਦ ਹੀ ਸ਼ਾਰਟਕਟ ਬਾਰ 'ਤੇ ਦਿਖਾਈ ਦੇਵੇਗਾ। ਮੇਟਾ ਇਸਨੂੰ 'ਫੇਸਬੁੱਕ 'ਤੇ ਰੀਲਜ਼, ਲੰਬੀ ਵੀਡੀਓ ਅਤੇ ਲਾਈਵ ਕੰਟੈਂਟ ਸਣੇ ਸਾਰੀਆਂ ਵੀਡੀਓ ਲਈ ਵਨ-ਸਟਾਪ ਸ਼ਾਪ' ਕਹਿੰਦਾ ਹੈ। ਮੇਟਾ ਮੁਤਾਬਕ, ਵੀਡੀਓ ਆਪਸ਼ਨ ਐਂਡਰਾਇਡ ਐਪ ਦੇ ਟੈਪ 'ਤੇ ਅਤੇ ਆਈ.ਓ.ਐੱਸ. ਵਰਜ਼ਨ ਦੇ ਹੇਠਾਂ ਹੋਵੇਗਾ।

ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ

ਰੀਲਜ਼ ਬਣਾਉਣਾ ਹੋਵੇਗਾ ਆਸਾਨ

ਯੂਜ਼ਰਜ਼ ਕੋਲ ਇਕ ਅਲੱਗ ਰੀਲਜ਼ ਸੈਕਸ਼ਨ ਦੇ ਨਾਲ ਵੀਡੀਓ ਦੇ ਪਰਸਨਲਾਈਜ਼ ਫੀਡ 'ਚੋਂ ਵਰਟੀਕਲ ਬ੍ਰਾਊਜ਼ ਕਰਨ ਦੀ ਸਹੂਲਤ ਵੀ ਮਿਲੇਗੀ। ਕੰਪਨੀ ਨੇ ਕਿਹਾ ਕਿ ਉਹ ਫੇਸਬੁੱਕ ਫੀਡ 'ਤੇ ਰੀਲਜ਼ ਐਡਿਟਿੰਗ ਟੂਲ ਲਿਆ ਰਹੀ ਹੈ, ਜਿਸਦਾ ਮਤਲਬ ਹੈ ਕਿ ਐਪ ਰਾਹੀਂ ਅਪਲੋਡ ਕਰਦੇ ਸਮੇਂ ਯੂਜ਼ਰਜ਼ ਸਿੱਧਾ ਆਪਣੀ ਵੀਡੀਓ 'ਚ ਆਡੀਓ, ਟੈਕਸਟ ਅਤੇ ਮਿਊਜ਼ਿਕ ਐਡ ਕਰ ਸਕਣਗੇ।

ਮੇਟਾ ਨਵੇਂ ਐਡਿਟਿੰਗ ਆਪਸ਼ਨ ਵੀ ਜੋੜ ਰਹੀ ਹੈ, ਜਿਵੇਂ ਕਿਸੇ ਕਲਿੱਬ ਦੀ ਸਪੀਡ ਨੂੰ ਬਦਲਣ, ਉਸਨੂੰ ਰਿਵਰਸ ਕਰਨ ਜਾਂ ਉਸਨੂੰ ਰਿਪਲੇਸ ਕਰਨ ਦੀ ਸਹੂਲਤ ਵੀ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਆਡੀਓ ਟ੍ਰੈਕ ਚੁਣਨਾ, ਨੌਇਜ਼ ਘੱਟ ਕਰਨਾ ਅਤੇ ਆਡੀਓ ਲਈ ਵੀਡੀਓ 'ਤੇ ਵੌਇਸ ਓਵਰ ਰਿਕਾਰਡ ਕਰਨਾ ਵਰਗੀਆਂ ਚੀਜ਼ਾਂ ਨੂੰ ਆਸਾਨ ਬਣਾਉਣ ਲਈ ਕੰਮ ਕਰ ਰਹੀ ਹੈ। ਉਥੇ ਹੀ ਮੇਟਾ ਐੱਚ.ਡੀ.ਆਰ. ਕੁਆਲਿਟੀ 'ਚ ਵੀਡੀਓ ਅਪਲੋਡ ਕਰਨ ਦੀ ਸਹੂਲਤ ਵੀ ਦੇਣ ਵਾਲਾ ਹੈ। ਯਾਨੀ ਯੂਜ਼ਰਜ਼ ਸਿੱਧਾ ਫੋਨ 'ਚੋਂ ਹੀ ਹਾਈ ਕੁਆਲਿਟੀ ਵੀਡੀਓ ਅਪਲੋਡ ਕਰ ਸਕਣਗੇ।

ਇਹ ਵੀ ਪੜ੍ਹੋ– 1.3 ਕਰੋੜ ਰੁਪਏ 'ਚ ਵਿਕਿਆ ਸਭ ਤੋਂ ਪੁਰਾਣਾ iPhone, ਜਾਣੋ ਇਸਦੀ ਖਾਸੀਅਤ

ਦੱਸ ਦੇਈਏ ਕਿ ਮੇਟਾ ਲਗਾਤਾਰ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮ 'ਤੇ ਰੀਲਜ਼ ਅਤੇ ਵੀਡੀਓ ਕੰਟੈਂਟ ਫਾਰਮੇਟ ਨੂੰ ਵਧਾਉਣ 'ਤੇ ਕੰਮ ਕਰ ਰਿਹਾ ਹੈ। ਇਸੇ ਸਾਲ ਮਾਰਚ 'ਚ ਮੇਟਾ ਨੇ ਫੇਸਬੁੱਕ ਲਈ ਰੀਲਜ਼ ਲਿਮਟ ਨੂੰ 60 ਸਕਿੰਟਾਂ ਤੋਂ ਵਧਾ ਕੇ 90 ਸਕਿੰਟ ਕੀਤਾ ਹੈ।

 


Rakesh

Content Editor

Related News