Facebook TV ਅਗਸਤ ''ਚ ਹੋ ਸਕਦੈ ਲਾਂਚ
Sunday, Jul 30, 2017 - 11:53 AM (IST)

ਜਲੰਧਰ- ਅਜਿਹਾ ਲੱਗ ਰਿਹਾ ਹੈ ਕਿ ਫੇਸਬੁੱਕ ਇਕ ਨਵੀਂ ਮਾਰਕੀਟ 'ਚ ਐਂਟਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਫੇਸਬੁੱਕ ਵੀਡੀਓ ਸਟਰੀਮਿੰਗ 'ਤੇ ਫੋਕਸ ਕਰ ਰਹੀ ਹੈ। ਵਟਸਐਪ ਅਤੇ Oculuc ਪੇਸ਼ ਕਰ ਚੁੱਕੀ ਫੇਸਬੁੱਕ ਹੁਣ ਡ੍ਰੋਨਸ ਟੈਸਟ ਕਰ ਰਹੀ ਹੈ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਅਗਸਤ 'ਚ ਇਕ ਟੀ.ਵੀ. ਐਪੀਸੋਡਸ ਲੈ ਕੇ ਆ ਸਕਦੀ ਹੈ।
Bloomberg ਦੀ ਰਿਪੋਰਟ ਮੁਤਾਬਕ ਫੇਸਬੁੱਕ ਨੇ ਆਪਣੇ ਵੀਡੀਓ ਪਾਰਟਨਰਸ ਨਾਲ ਸਪਾਟਲਾਈਟ ਸ਼ੋਜ਼ ਦੇ ਪਹਿਲੇ ਐਪੀਸੋਡ ਸਬਮਿਟ ਕਰਨ ਲਈ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਮੀਡੀਆ ਪਾਰਟਨਰਾਂ ਨੇ ਤਾਂ ਵੀਡੀਓ ਤਿਆਰ ਵੀ ਕਰ ਲਈ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਪੂਰੇ ਟੀ.ਵੀ.-ਸਟਾਈਲ ਦੇ ਸ਼ੋਜ਼ ਨੂੰ ਵੀ ਫੰਡ ਦੇ ਰਹੀ ਹੈ, ਜਿਨ੍ਹਾਂ ਨੂੰ ਬਾਅਦ 'ਚ ਵੈੱਬਸਾਈਟ 'ਤੇ ਵੀ ਲਿਆਇਆ ਜਾ ਸਕਦਾ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ 'ਤੇ ਕੁਝ ਓਰਿਜਨਲ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਐਪ 'ਚ ਐਡ ਹੋਏ ਨਵੇਂ ਵੀਡੀਓ ਫੀਡ ਸੈਕਸ਼ਨ 'ਚ ਦਿਖਾਇਆ ਜਾ ਸਕਦਾ ਹੈ।
ਰਿਪੋਰਟ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਇਕ ਸਪੈਸੀਫਿਕ ਸੈਕਸ਼ਨ ਦਾ ਧਿਆਨ ਰੱਖਣ ਲਈ ਪੁਰਾਣੇ ਟੀ.ਵੀ. ਅਤੇ ਮੀਡੀਆ ਕਰਮਚਾਰੀਆਂ ਨੂੰ ਨੌਕਰੀ ਦੇ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਸਿਰਫ ਵੀਡੀਓ ਸਟਰੀਮਿੰਗ 'ਤੇ ਹੀ ਕੰਮ ਨਹੀਂ ਕਰ ਰਹੀ ਹੈ ਸਗੋਂ ਹਾਰਡਵੇਅਰ ਦੇ ਮਾਮਲੇ 'ਚ ਵੀ ਕੰਮ ਕਰ ਰਹੀ ਹੈ।
ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਸਮਾਰਟ ਸਪੀਕਰ 'ਤੇ ਵੀ ਕੰਮ ਕਰ ਰਹੀ ਹੈ। ਡਿਜੀਟਾਈਮਸ ਦੀ ਇਕ ਹਾਲੀਆ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਫੇਸਬੁੱਕ 1ma੍ਰon 5cho ਸ਼ੋਅ ਵਰਗਾ ਇਕ ਸਮਾਰਟ ਸਪੀਕਰ ਬਣਾ ਰਹੀ ਹੈ ਜਿਸ 'ਤੇ 15-ਇੰਚ ਦੀ ਟੱਚ ਸਕਰੀਨ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਦੀ ਟੈੱਕ ਨਿਰਮਾਤਾ ਕੰਪਨੀ Pegatron ਹੀ ਫੇਸਬੁੱਕ ਲਈ ਸਪੀਕਰ ਬਣਾ ਰਹੀ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਸਪੀਕਰ ਨੂੰ ਸਾਲ 2018 ਦੀ ਪਹਿਲੀ ਤਿਮਾਹੀ 'ਚ ਪੇਸ਼ ਕੀਤਾ ਜਾ ਸਕਦਾ ਹੈ।