Facebook ਦੀ ਕਮਾਈ ਜਾਨ ਕੇ ਉੱਡ ਜਾਣਗੇ ਹੋਸ਼, ਰੋਜ਼ਾਨਾ ਇੰਨੀ ਦੇਰ ਆਨਲਾਈਨ ਰਹਿੰਦੇ ਹਨ ਲੋਕ
Thursday, Apr 28, 2016 - 02:50 PM (IST)

ਜਲੰਧਰ— ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਮੁਨਾਫੇ ''ਚ ਯੂਜ਼ਰਸ ਦੀ ਗਿਣਤੀ ''ਚ ਭਾਰੀ ਵਾਧਾ ਹੋਇਆ। ਸੋਸ਼ਲ ਨੈੱਟਵਰਕਿੰਗ ਸਾਈਟ ਦਾ ਮੁਨਾਫਾ ਜਨਵਰੀ-ਮਾਰਚ ਦੀ ਪਹਿਲੀ ਤਿਮਾਹੀ ''ਚ ਤਿਗੁੱਣਾ ਵੱਧ ਕੇ 1.5 ਅਰਬ ਡਾਲਰ ਹੋ ਗਿਆ। ਇਸ ਮਿਆਦ ''ਚ ਕੰਪਨੀ ਦੀ ਕਮਾਈ ਵੱਧ ਕੇ 5.4 ਅਰਬ ਡਾਲਰ ਹੋ ਗਈ ਜੋ ਪਿਛਲੇ ਸਾਲ ਦੀ ਇਸ ਮਿਆਦ ''ਚ 3.5 ਅਰਬ ਡਾਲਰ ਸੀ।
ਫੇਸਬੁੱਕ ਦੇ ਸਾਥੀ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਮਾਰਕ ਜੁਕਰਬਰਗ ਨੇ ਕਿਹਾ ਕਿ ਦੁਨਿਆ ਭਰ ''ਚ ਲੋਕ ਰੋਜ਼ਾਨਾ ਐਵਰੇਜ਼ 50 ਮਿੰਟ ਫੇਸਬੁੱਕ, ਇੰਸਟਾਗ੍ਰਾਮ ਅਤੇ ਮੈਸੇਂਜਰ ''ਤੇ ਗੁਜ਼ਾਰ ਰਹੇ ਹਨ। ਇਸ ਦੇ ਨਾਲ ਹੀ ਜੁਕਰਬਰਗ ਨੇ ਕਿਹਾ ਕਿ ਸਾਡੇ ਲਈ ਇਸ ਸਾਲ ਦੀ ਸ਼ਰੂਆਤ ਜ਼ੋਰਦਾਰ ਰਹੀ। ਫੇਸਬੁੱਕ ਦਾ ਮਾਸਿਕ ਪੱਧਰ ''ਤੇ ਸਰਗਰਮ ਯੂਜ਼ਰਸ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦੀ ਵੱਧ ਕੇ 1.65 ਅਰਬ ਹੋ ਗਈ। ਨਾਲ ਹੀ ਮੋਬਾਇਲ ਦੀ ਵਰਤਂੋ ਕਰਨ ਵਾਲੀਆਂ ਦੀ ਗਿਣਤੀ ਵੱਧਣ ਨਾਲ ਰੋਜ਼ਾਨਾ ਫੇਸਬੁੱਕ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 16 ਫ਼ੀਸਦੀ ਵੱਧ ਕੇ 1.09 ਅਰਬ ਡਾਲਰ ਹੋ ਗਈ।
ਫੇਸਬੁੱਕ ਇਸ਼ਤਿਹਾਰ ਨਾਲ ਕਮਾਈ ਵੱਧਾਉਣ ਲਈ ਸੋਸ਼ਲ ਮੀਡੀਆ ''ਚ ਆਪਣੀ ਪ੍ਰਭਾਵਸ਼ਾਲੀ ਹਾਲਤ ਦਾ ਇਸਤੇਮਾਲ ਕਰ ਰਿਹਾ ਹੈ ਕਿਉਂਕਿ ਕੰਪਨੀ ਲਾਈਵ ਵੀਡੀਓ ਵਰਗੀਆਂ ਸੇਵਾਵਾਂ ਦੇ ਜ਼ਰੀਏ ਜ਼ਿਆਦਾ ਲੋਕਾਂ ਨੂੰ ਜੋੜ ਰਹੀ ਹੈ।