ਫੇਸਬੁੱਕ ਬੰਦ ਕਰ ਰਿਹੈ ਆਪਣਾ ਇਹ ਮਸ਼ਹੂਰ ਐਪ, ਜਾਣੋ ਕਾਰਣ

08/12/2020 6:43:18 PM

ਗੈਜੇਟ ਡੈਸਕ—ਫੇਸਬੁੱਕ ਦੇ ਕੁਝ ਐਪਸ ਹਨ ਜਿਨ੍ਹਾਂ ਨੂੰ ਕੰਪਨੀ ਨੇ ਲੋ ਇੰਟਰਨੈੱਟ ਸਪੀਡ 'ਚ ਯੂਜ਼ ਕਰਨ ਲਈ ਲਾਂਚ ਕੀਤਾ ਸੀ। ਲਾਈਟ ਐਪ ਨੂੰ ਲੋ ਸਪੈਸੀਫਿਕੇਸ਼ਨਸ ਵਾਲੇ ਸਮਾਰਟਫੋਨ ਲਈ ਵੀ ਲਿਆਇਆ ਗਿਆ ਸੀ। ਇਨ੍ਹਾਂ 'ਚ ਫੇਸਬੁੱਕ ਲਾਈਟ ਵੀ ਸ਼ਾਮਲ ਹੈ ਜਿਸ ਨੂੰ ਕੰਪਨੀ ਹੁਣ ਬੰਦ ਕਰ ਰਹੀ ਹੈ। MacMagazine ਦੀ ਇਕ ਰਿਪੋਰਟ ਮੁਤਾਬਕ ਹੁਣ ਇਸ ਐਪ ਨੂੰ ਕੰਪਨੀ ਡੀਐਕਟੀਵੇਟ ਕਰ ਰਹੀ ਹੈ। ਇਹ ਐਪ ਮੁੱਖ ਫੇਸਬੁੱਕ ਐਪ ਦਾ ਲਾਈਟ ਵਰਜ਼ਨ ਸੀ ਜਿਸ 'ਚ ਫੇਸਬੁੱਕ ਦੇ ਸਾਰੇ ਬੇਸਿਕ ਫੀਚਰਸ ਦਿੱਤੇ ਜਾਂਦੇ ਹਨ।

ਹਾਲਾਂਕਿ ਇਸ ਐਪ ਨੂੰ ਉਨੀਂ ਲੋਕਪ੍ਰਿੱਸਧੀ ਨਹੀਂ ਮਿਲੀ ਜਿੰਨੀ ਕੰਪਨੀ ਨੇ ਸ਼ਾਇਦ ਉਮੀਦ ਕੀਤੀ ਸੀ। ਹੁਣ ਇਹ ਕਾਰਣ ਹੈ ਕਿ ਕੰਪਨੀ ਇਸ ਨੂੰ ਬੰਦ ਕਰ ਰਹੀ ਹੈ। ਰਿਪੋਰਟ ਮੁਤਾਬਕ ਬ੍ਰਾਜ਼ੀਲ ਦੇ ਯੂਜ਼ਰਸ ਨੂੰ ਐਪ ਹੋਣ 'ਤੇ ਇਕ ਨੋਟੀਫਿਕੇਸ਼ਨ ਦਿੱਤਾ ਗਿਆ। ਇਸ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, ਆਈ.ਓ.ਐੱਸ. ਲਈ ਫੇਸਬੁੱਕ ਲਾਈਟ ਐਪ ਡਿਸੇਬਲ ਕੀਤਾ ਜਾ ਰਿਹਾ ਹੈ। ਤੁਸੀਂ ਹੁਣ ਵੀ ਓਰੀਜਨਲ ਫੇਸਬੁੱਕ ਐਪ ਯੂਜ਼ ਕਰਕੇ ਆਪਣੀ ਫੈਮਿਲੀ ਅਤੇ ਦੋਸਤਾਂ ਦੇ ਟੱਚ 'ਚ ਰਹਿ ਸਕਦੇ ਹੋ।

ਐਪਲ ਐਪ ਸਟੋਰ 'ਤੇ ਵੀ ਹੁਣ ਫੇਸਬੁੱਕ ਲਾਈਟ ਐਪ ਨਹੀਂ ਦਿਖ ਰਿਹਾ ਹੈ, ਹਾਲਾਂਕਿ ਐਂਡ੍ਰਾਇਡ ਸਮਾਰਟਫੋਨਸ 'ਚ ਗੂਗਲ ਪਲੇਅ ਸਟੋਰ 'ਤੇ ਇਹ ਹੁਣ ਵੀ ਉਪਲੱਬਧ ਹੈ। MacRumours ਦੀ ਇਕ ਰਿਪੋਰਟ 'ਚ ਫੇਸਬੁੱਕ ਦੇ ਇਕ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਲਿਮਟਿਡ ਅਡੋਪਸ਼ਨ ਅਤੇ ਇੰਪਰੂਵਮੈਂਟ ਕਾਰਣ ਫੇਸਬੁੱਕ ਲਾਈਟ ਦਾ ਸਪੋਰਟ ਆਈ.ਓ.ਐੱਸ. 'ਚ ਨਹੀਂ ਮਿਲੇਗਾ। ਫੇਸਬੁੱਕ ਨੇ ਹੁਣ ਤੱਕ ਇਸ ਐਪ ਦੇ ਬੰਦ ਹੋਣ 'ਤੇ ਭਾਰਤ 'ਚ ਕਿਸੇ ਤਰ੍ਹਾਂ ਦਾ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤਾ ਹੈ। ਇਸ ਕਾਰਣ ਇਹ ਸਾਫ ਨਹੀਂ ਹੈ ਕਿ ਕੰਪਨੀ ਇਸ ਐਪ ਨੂੰ ਭਾਰਤ 'ਚ ਵੀ ਬੰਦ ਕਰੇਗੀ ਜਾਂ ਨਹੀਂ।


Karan Kumar

Content Editor

Related News