ਹੁਣ ਤੋਂ ਫੇਸਬੁੱਕ ਦੇ Messenger ਪਲੇਟਫਾਰਮ ''ਤੇ ਖੇਡ ਸਕੋਗੇ Games
Wednesday, May 03, 2017 - 01:48 PM (IST)

ਜਲੰਧਰ- ਦੁਨੀਆ ਦੀ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕੰਪਨੀ ਆਪਣੇ ਮੈਸੰਜਰ ਐਪ ''ਤੇ ਇੰਸਟੈਂਟ ਗੇਮ ਨੂੰ ਜਾਰੀ ਕਰ ਰਹੀ ਹੈ। ਇਹ ਮੈਸੇਂਜਰ ਐਪ ਦੇ 120 ਕਰੋੜ ਯੂਜ਼ਰ ਲਈ ਉਪਲੱਬਧ ਹੋਵੇਗਾ। ਮੈਸੰਜਰ ਲਈ ਇੰਸਟੇਂਟ ਗੇਮ ਦੇ ਅਪਡੇਟਡ ਵਰਜ਼ਨ ਨੂੰ ਕੁੱਝ ਹਫਤਿਆਂ ''ਚ ਦੁਨੀਆ ਭਰ ''ਚ ਰੋਲ ਆਊਟ ਕੀਤਾ ਜਾਵੇਗਾ। ਇਹ ਐਂਡ੍ਰਾਇਡ ਅਤੇ ਆਈ. ਓ.ਐੱਸ ਪਲੇਟਫਾਰਮ ਲਈ ਉਪਲੱਬਧ ਹੋਵੇਗਾ।
ਕੰਪਨੀ ਦੇ ਮੁਤਾਬਕ, ਕਈ ਨਵੇਂ ਗੇਮਪਲੇਅ ਫੀਚਰ ਇੰਸਟੇਂਟ ਗੇਮ ''ਚ ਜੋੜੇ ਗਏ ਹਨ। ਇਹ ਫੀਚਰ ਟਰਨ ਆਧਾਰਿਤ ਗੇਮਪਲੇਅ, ਲੀਡਰਬੋਰਡ, ਟੂਰਨਾਮੇਂਟ ਅਤੇ ਕਸਟਮਾਇਜਡ ਮੈਸੇਜ ਹਨ। ਕੰਪਨੀ ਨੇ ਪੋਸਟ ''ਚ ਕਿਹਾ, ਗੇਮ ਬਾਟ ਖਿਲਾੜੀਆਂ ਦੀ ਰੁਚੀ ਗੇਮ ''ਚ ਬਣਾਏ ਰੱਖਣ ਲਈ ਨਵੇਂ ਗੇਮ ਆਪਸ਼ਨ ਦੇ ਬਾਰੇ ''ਚ ਦਸੇਗਾ ਅਤੇ ਲੀਡਰ-ਬੋਰਡ ਦੇ ਰਾਹੀਂ ਮੁਕਾਬਲੇ ਨੂੰ ਵੀ ਰੋਚਕ ਬਣਾਉਣ ਦੀ ਕੋਸ਼ਿਸ਼ ਰਹੇਗੀ।
ਜਿੰਗਾ ਦਾ ਵਰਡਸ ਵਿਥ ਫਰੇਂਡਸ ਗੇਮਪਲੇਅ ਫੀਚਰ ਸਪੋਰਟ ਪਾਉਣ ਵਾਲਾ ਪਹਿਲੀ ਗੇਮ ਹੋਵੇਗੀ। ਇਸ ਗੇਮ ਨੂੰ ਪਹਿਲਾਂ ਤੋਂ ਹੀ ਨਵੇਂ ਅਵਤਾਰ ''ਚ ਮੈਸੇਂਜਰ ''ਚ ਉਪਲੱਬਧ ਕਰਵਾ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਟਰਨ ਬੇਸਡ ਗੇਮਪਲੇਅ ਸਭ ਤੋਂ ਜ਼ਿਆਦਾ ਮੰਗ ''ਚ ਰਹਿਣ ਵਾਲਾ ਫੀਚਰ ਹੈ ਜਿਸ ਨੂੰ ਮੈਸੇਂਜਰ ''ਤੇ ਇੰਸਟੇਂਟ ਗੇਮਜ਼ ''ਚ ਪੇਸ਼ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਬਲੈਕਸਟਾਰਮ ਦਾ ਐਵਰਵਿੰਗ ਉਉਨ੍ਹਾਂ ਸ਼ੁਰੂਆਤੀ ਗੇਮ ''ਚੋਂ ਹੈ ਜੋ ਗੇਮ ਬਾਟ ਦੇ ਨਾਲ ਆਵੇਗਾ। ਫੇਸਬੁੱਕ ਨੇ ਕਿਹਾ ਹੁਣੇ ਮੈਸੇਂਜਰ ''ਤੇ 50 ਗੇਮ ਉਪਲੱਬਧ ਹਨ। ਹਾਲਾਂਕਿ ਇਹ ਤੁਹਾਡੇ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਡਿਵਾਇਸ ਅਤੇ ਤੁਹਾਡੀ ਲੋਕੇਸ਼ਨ ''ਤੇ ਨਿਰਭਰ ਕਰਦਾ ਹੈ। ਹਰ ਹਫਤੇ ਨਵੇਂ ਗੇਮ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਸੀਂ ਦੁਨੀਆ ਦੇ ਨੰਬਰ 1 ਪੂਲ ਗੇਮ ਮਿਨਿਕਲਿਪ ਦੇ 8 ਬਾਲ ਪੂਲ ਨੂੰ ਪੇਸ਼ ਕਰਕੇ ਬੇਹੱਦ ਹੀ ਉਤਸ਼ਾਹਿਤ ਹਾਂ।