ਫੇਸਬੁਕ ਮੈਸੇਂਜਰ ''ਚ ਐਡ ਹੋ ਸਕਦਾ ਹੈ ਇਹ ਖਾਸ ਫੀਚਰ
Tuesday, Jun 28, 2016 - 05:09 PM (IST)

ਜਲੰਧਰ : ਇਕ ਰਿਪੋਰਟ ਦੇ ਮੁਤਾਬਿਕ ਫੇਸਬੁਕ ਅਜਿਹੇ ਫੀਚਰ ''ਤੇ ਕੰਮ ਕਰ ਰਹੀ ਹੈ ਜੋ ਮੈਸੇਜਿੰਗ ਦੀ ਇਕ ਵੱਡੀ ਸਮੱਸਿਆ ਨੂੰ ਹੱਲ ਕਰਦੇਗਾ। ਕਈ ਵਾਰ ਇੰਝ ਹੁੰਦਾ ਹੈ ਕਿ ਅਸੀਂ ਗਲਤੀ ਨਾਲ ਕਿਸੇ ਨੂੰ ਮੈਸੇਜ ਭੇਜ ਦਿੰਦੇ ਹਾਂ ਜਿਸ ਨੂੰ ਅੰਡੂ ਨਹੀਂ ਕੀਤਾ ਜਾ ਸਕਦਾ ਪਰ ਫੇਸਬੁਕ ਨੇ ਅਜਿਹਾ ਪੇਟੈਂਟ ਫਿੱਲ ਕੀਤਾ ਹੈ ਜਿਸ ''ਚ ਮੈਸੇਂਜਰ ''ਤੇ ਭੇਜੇ ਗਏ ਮੈਸੇਜ ਨੂੰ ਡਿਲੀਵਰ ਹੋਣ ਤੋਂ ਬਾਅਦ ਵੀ ਐਡਿਟ ਕੀਤਾ ਜਾ ਸਕੇਗਾ। ਪੇਟੈਂਟ ਦੇ ਮੁਤਾਬਿਕ ਮੈਸੇਂਜਰ ''ਚ ਸੈਂਡ ਕੀਤੇ ਗਏ ਮੈਸੇਜ ''ਤੇ ਟੈਪ ਕਰਕੇ ਰੱਖਣ ''ਤੇ ਅਲੱਗ-ਅਲੱਗ ਆਪਸ਼ਨਜ਼ ਤੁਹਾਨੂੰ ਮਿਲਣਗੀਆਂ, ਜਿਸ ''ਚ ਤੁਸੀਂ ਸੈਂਡ ਹੋਏ ਮੈਸੇਜ ਨੂੰ ਐਡਿਟ ਕਰ ਸਕੋਗੇ। ਹਾਲਾਂਕਿ ਇਹ ਫੀਚਰ ਕਦੋਂ ਤੱਕ ਐਡ ਹੋਵੇਗਾ ਇਹ ਫੇਸਬੁਕ ਵੱਲੋਂ ਅਜੇ ਤੱਕ ਨਹੀਂ ਦੱਸਿਆ ਗਿਆ ਹੈ।