ਫੇਸਬੁੱਕ ਨੇ ਸ਼ੁਰੂ ਕੀਤੀ ਡਿਜੀਟਲ ਬੇਟੀ ਮੁਹਿੰਮ, 2.50 ਲੱਖ ਪੇਂਡੂ ਔਰਤਾਂ ਨੂੰ ਦਿੱਤੀ ਜਾਵੇਗੀ ਤਕਨੀਕੀ ਸਿੱਖਿਆ

10/17/2019 12:11:02 PM

ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਭਾਰਤ ’ਚ ਆਦਿਵਾਸੀ ਔਰਤਾਂ ਨੂੰ ਤਕਨੀਕੀ ਤੌਰ ’ਤੇ ਟ੍ਰੇਨਿੰਗ ਦੇਣ ਲਈ ਡਿਜੀਟਲ ਬੇਟੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ’ਚ ਫੇਸਬੁੱਕ ਭਾਰਤ ਸਰਕਾਰ ਦੀ ਮਦਦ ਲਵੇਗੀ। ਇਸ ਤਹਿਤ ਪੇਂਡੂ ਇਲਾਕਿਆਂ ਅਤੇ ਆਦਿਵਾਸੀ ਔਰਤਾਂ ਨੂੰ ਇੰਟਰਨੈੱਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਡਿਜੀਟਲ ਸਾਖਰ ਬਣਾਇਆ ਜਾਵੇਗਾ। ਫੇਸਬੁੱਕ ਨੇ ਆਪਣੀ ਇਸ ਮੁਹਿੰਮ ਦੀ ਜਾਣਕਾਰੀ ਨਵੀਂ ਦਿੱਲੀ ’ਚ ਆਯੋਜਿਤ ਇੰਡੀਆ ਮੋਬਾਇਲ ਕਾਂਗਰਸ 2019 ’ਚ ਦਿੱਤੀ। 

ਫੇਸਬੁੱਕ ਦੀ ਡਿਜੀਟਲ ਬੇਟੀ ਯੋਜਨਾ ਤਹਿਤ ਆਦਿਵਾਸੀ ਔਰਤਾਂ ਨੂੰ ਤਕਨੀਕੀ ਤੌਰ ’ਤੇ ਰੋਜ਼ਗਾਰ ਲਈ ਕਾਬਿਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਨਲਾਈਨ ਸਕਿਓਰਿਟੀ ਅਤੇ ਪ੍ਰਾਈਵੇਸੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੁਹਿੰਮ ਲਈ ਫੇਸਬੁੱਕ ਭਾਰਤ ਸਰਕਾਰ ਦੀ ਮਦਦ ਨਾਲ ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ.) ਦੀ 5000 ਪੇਂਡੂ ਪੱਧਰ ਉੱਧਮੀਆਂ ਦੀ ਚੋਣ ਕਰੇਗੀ। 

ਇਹ ਚੋਣ ਦੇਸ਼ ਭਰ ਦੇ 10 ਸ਼ਹਿਰਾਂ ’ਚੋਂ ਹੋਵੇਗੀ ਜਿਸ ਵਿਚ ਜੰਮੂ-ਕਸ਼ਮੀਰ, ਉੱਤਰ-ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਬਿਹਾਰ, ਕੇਰਲ, ਮਹਾਰਾਸ਼ਟਰ ਅਤੇ ਤਮਿਲਨਾਡੂ ਵਰਗੇ ਸ਼ਹਿਰ ਸ਼ਾਮਲ ਹਨ। ਡਿਜੀਟਲ ਬੇਟੀ ਯੋਜਨਾ ਤਹਿਤ 3,000 ਪਿੰਡਾਂ ’ਚ 2.50 ਲੱਖ ਪੇਂਡੂ ਉੱਧਮੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।


Related News