ਕੈਂਬ੍ਰਿਜ ਐਨਾਲਿਟਿਕਾ: ਫੇਸਬੁੱਕ ਨੂੰ ਸੀ ਡਾਟਾ ਚੋਰੀ ਦੀ ਪੂਰੀ ਜਾਣਕਾਰੀ

03/18/2019 4:12:21 PM

ਗੈਜੇਟ ਡੈਸਕ– ਸਾਲ 2018 ’ਚ ਲੰਡਨ ਦੀ ਪਾਲੀਟਿਕਲ ਕੰਸਲਟੇਂਸੀ ਫਰਮ ਕੈਂਬ੍ਰਿਜ ਐਨਾਲਿਟਿਕਾ ਦੁਆਰਾ ਫੇਸਬੁੱਕ ਦੇ ਡਾਟਾ ਲੀਕ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ’ਚ ਤਹਿਲਕਾ ਮਚ ਗਿਆ ਸੀ। ਇਸ ਤੋਂ ਬਾਅਦ ਬਹੁਤ ਵਾਰ ਜਾਂਚ ਹੋਈ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਸ ਲਈ ਮੁਆਫੀ ਵੀ ਮੰਗੀ। ਉਸ ਦੌਰਾਨ ਫੇਸਬੁੱਕ ਨੇ ਕਿਹਾ ਸੀ ਕਿ ਉਸ ਨੂੰ ਕੈਂਬ੍ਰਿਜ ਐਨਾਲਿਟਿਕਾ ਦੁਆਰਾ ਡਾਟਾ ਚੋਰੀ ਦੀ ਜਾਣਕਾਰੀ ਨਹੀਂ ਸੀ ਪਰ ਹੁਣ ਇਕ ਨਵਾਂ ਖੁਲਾਸਾ ਹੋਇਆ ਹੈ ਜਿਸ ਮੁਤਾਬਕ, ਫੇਸਬੁੱਕ ਨੂੰ ਕੈਂਬ੍ਰਿਜ ਐਨਾਲਿਟਿਕਾ ਦੁਆਰਾ ਯੂਜ਼ਰਜ਼ ਦੀ ਡਾਟਾ ਚੋਰੀ ਦੀ ਪੂਰੀ ਜਾਣਕਾਰੀ ਸੀ ਅਤੇ ਕੰਪਨੀ ਨੇ ਇਸ ਨੂੰ ਦਬਾਈ ਰੱਖਿਆ। 

ਬ੍ਰਿਟਿਸ਼ ਅਖਬਾਰ ਆਬਜ਼ਰਵਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਫੇਸਬੁੱਕ ਨੂੰ ਇਸ ਦੀ ਪੂਰੀ ਜਾਣਕਾਰੀ ਸੀ ਅਤੇ ਕੈਂਬ੍ਰਿਜ ਐਨਾਲਿਟਿਕਾ ਨੂੰ ਲੈ ਕੇ ਫੇਸਬੁੱਕ ਦੇ ਅਧਿਕਾਰੀਆਂ ਵਿਚਾਲੇ ਕਈ ਵਾਰ ਬੈਠਕ ਵੀ ਹੋਈ ਸੀ। ਇਹ ਬੈਠਕ ਫੇਸਬੁੱਕ ਦੇ ਬੋਰਡ ਮੈਂਬਰ ਮਾਰਕ ਆਂਦਰੇਸੀਨ ਅਤੇ ਕੈਂਬ੍ਰਿਜ ਐਨਾਲਿਟਿਕਾ ਦੇ ਅਧਿਕਾਰੀ ਕ੍ਰਿਸਟੋਫਰ ਵਾਇਲੀ ਵਿਚਾਲੇ ਹੋਈ ਸੀ। 

ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ’ਚ ਇਸ ਗੱਲ ’ਤੇ ਚਰਚਾ ਹੋਈ ਸੀ ਕਿ ਕੈਂਬ੍ਰਿਜ ਐਨਾਲਿਟਿਕਾ ਫੇਸਬੁੱਕ ਦੇ ਯੂਜ਼ਰਜ਼ ਦੇ ਡਾਟਾ ਦਾ ਕਿਸ ਤਰ੍ਹਾਂ ਅਤੇ ਕਿਥੇ ਇਸਤੇਮਾਲ ਕਰੇਗੀ। ਇਸ ਰਿਪੋਰਟ ਤੋਂ ਬਾਅਦ ਅਮਰੀਕੀ ਰੈਗੁਲੇਟਰਾਂ ਨੇ ਇਸ ਮਾਮਲੇ ਦੀ ਫਿਰ ਤੋਂ ਜਾਂ ਸ਼ੁਰੂ ਕੀਤੀ ਹੈ। 

ਇਥੇ ਧਿਆ ਦੇਣ ਵਾਲੀ ਗੱਲ ਇਹ ਹੈ ਕਿ ਫੇਸਬੁੱਕ ਅਤੇ ਕੈਂਬ੍ਰਿਜ ਐਨਾਲਿਟਿਕਾ ਦੇ ਅਧਿਕਾਰੀਆਂ ਵਿਚਾਲੇ ਬੈਠਕ 2016 ’ਚ ਹੋਈ ਸੀ ਅਤੇ ਉਸ ਦੌਰਾਨ ਹੀ ਕੈਂਬ੍ਰਿਜ ਨੇ ਅਮਰੀਕਾ ’ਚ ਰਾਸ਼ਟਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਲਈ ਚੋਣ ਪ੍ਰਚਾਰ ਦਾ ਕੰਮ ਕੀਤਾ ਸੀ। ਇਸ ਏਜੰਸੀ ’ਤੇ ਅਮਰੀਕੀ ਚੋਣਾਂ ’ਚ ਡੋਨਾਲਡ ਦੇ ਪੱਖ ’ਚ ਮਾਹੌਲ ਬਣਾਉਣ ਦਾ ਦੋਸ਼ ਹੈ।

ਜ਼ਿਕਰਯੋਗ ਹੈ ਕਿ ਕੈਂਬ੍ਰਿਜ ਐਨਾਲਿਟਿਕਾ ਦੁਆਰਾ ਫੇਸਬੁੱਕ ਦੇ ਕਰੀਬ 8.7 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕਰਨ ਦਾ ਖੁਲਾਸਾ ਸੀ। ਫੇਸਬੁੱਕ ਦੇ ਇਸ ਡਾਟਾ ਲੀਕ ਮਾਮਲੇ ਦੀ ਜਾਂਚ ਕਰ ਰਹੀ ਫੈਡਰਲ ਟ੍ਰੇਡ ਕਮਿਸ਼ਨ (FTC) ਨੇ ਕਿਹਾ ਸੀ ਕਿ ਫੇਸਬੁੱਕ ਨੇ 2011 ’ਚ ਤਿਆਰ ਹੋਏ ਸੇਫਗਾਰ ਯੂਜ਼ਰਜ਼ ਪ੍ਰਾਈਵੇਸੀ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। 


Related News