Zoom ਨੂੰ ਟੱਕਰ ਦੇਣ ਲਈ ਫੇਸਬੁੱਕ ਲਿਆਈ ਨਵਾਂ ਫੀਚਰ, ਇਕੱਠੇ 50 ਲੋਕ ਕਰ ਸਕਣਗੇ ਵੀਡੀਓ ਕਾਲ
Friday, May 15, 2020 - 03:19 PM (IST)
ਗੈਜੇਟ ਡੈਸਕ- ਵੀਡੀਓ ਕਾਨਫਰੰਸਿੰਗ ਐਪ ਜ਼ੂਮ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਫੇਸਬੁੱਕ ਨੇ ਆਪਣੀ ਮੈਸੇਂਜਰ ਐਪ 'ਚ ਨਵੇਂ ਰੂਮ ਫੀਚਰ ਨੂੰ ਸ਼ਾਮਲ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਫੇਸਬੁੱਕ ਮੈਸੇਂਜਰ ਰਾਹੀਂ ਇਕੱਠੇ 50 ਲੋਕ ਵੀਡੀਓ ਕਾਲਿੰਗ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਮੈਸੇਂਜਰ ਰੂਮ ਵੀਡੀਓ ਕਾਲਿੰਗ 'ਚ ਕੋਈ ਵੀ ਸਿਰਫ ਇਕ ਇਨਵਾਈਟ ਲਿੰਕ ਰਾਹੀਂ ਸ਼ਾਮਲ ਹੋ ਸਕਦਾ ਹੈ, ਭਲੇ ਹੀ ਉਹ ਫੇਸਬੁੱਕ ਨਾ ਹੀ ਇਸਤੇਮਾਲ ਕਰਦਾ ਹੋਵੇ।
ਮਿਲਣਗੇ ਜ਼ੂਮ ਐਪ ਵਰਗੇ ਸਾਰੇ ਫੀਚਰਜ਼
ਜ਼ੂਮ ਐਪ ਦੀ ਤਰ੍ਹਾਂ ਹੀ ਮੈਸੇਂਜਰ ਰੂਮ 'ਚ ਹਰ ਤਰ੍ਹਾਂ ਦੇ ਫੀਚਰਜ਼ ਦਿੱਤੇ ਗਏ ਹਨ, ਜਿਨ੍ਹਾਂ 'ਚ ਆਗੁਮੈਂਟਿਡ ਰਿਐਲਿਟੀ ਇਫੈਕਟਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕ੍ਰਿਏਟਰ ਕੋਲ ਇਸ ਗੱਲ ਦਾ ਆਪਸ਼ਨ ਹੋਵੇਗਾ ਕਿ ਉਹ ਰੂਮ ਨੂੰ ਕਿਸ ਨੂੰ ਦਿਖਾਉਣਾ ਅਤੇ ਜਵਾਈਨ ਕਰਾਉਣਾ ਚਾਹੁੰਦਾ ਹੈ।
ਦੱਸ ਦੇਈਏ ਕਿ ਮੈਸੇਂਜਰ ਰੂਮ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ। ਤੁਸੀਂ ਜਿਵੇਂ ਫੇਸਬੁੱਕ ਮੈਸੇਂਜਰ 'ਤੇ ਗਰੁੱਪ ਬਣਾਉਂਦੇ ਹੋ, ਉਸੇ ਤਰ੍ਹਾਂ ਤੁਸੀਂ ਇਸ ਰੂਮ ਨੂੰ ਵੀ ਤਿਆਰ ਕਰ ਸਕੋਗੇ। ਕੋਰੋਨਾਵਾਇਰਸ ਦੇ ਚਲਦੇ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਘਰ 'ਚ ਫਸੇ ਕਈ ਲੋਕਾਂ ਲਈ ਮਹੱਤਵਪੂਰਨ ਹਿੱਸਾ ਬਣੀ ਹੋਈ ਹੈ। ਇਸ ਰਾਹੀਂ ਹੀ ਲੋਕ ਘਰ ਬੈਠੇ ਆਪਣੇ ਦੋਸਤਾਂ, ਦਫਤਰ ਦੇ ਸਾਥੀ ਅਤੇ ਪਰਿਵਾਰਕ ਮੈਂਬਰਾੰ ਨਾਲ ਆਸਾਨੀ ਨਾਲ ਜੁੜੇ ਹੋਏ ਹਨ।