ਫੇਸਬੁੱਕ ਦਾ ਇਹ ਫੀਚਰ 26 ਸਤੰਬਰ ਤੋਂ ਹੋਣ ਵਾਲਾ ਹੈ ਗਾਇਬ

09/23/2019 5:13:31 PM

ਗੈਜੇਟ ਡੈਸਕ– ਫੇਸਬੁੱਕ ਆਪਣਾ ਇਕ ਫੀਚਰ 26 ਸਤੰਬਰ ਤੋਂ ਹਟਾਉਣ ਜਾ ਰਹੀ ਹੈ। ਇਹ ਫੀਚਰ ਫੇਸਬੁੱਕ ਗਰੁੱਪਸ ਨਾਲ ਜੁੜਿਆ ਹੈ। ਹੁਣ ਤਕ ਗਰੁੱਪ ਐਡਮਿਨਸ ਅਤੇ ਮੈਂਬਰਾਂ ਨੂੰ ਆਪਣੇ ਫੇਸਬੁੱਕ ਗਰੁੱਪ ’ਚ ਵੀਡੀਓ ਜਾਂ ਫੋਟੋਜ਼ ਸਟੋਰੀ ਦੀ ਤਰ੍ਹਾਂ ਪੋਸਟ ਕਰਨ ਦਾ ਆਪਸ਼ਨ ਮਿਲਦਾ ਸੀ ਜੋ 24 ਘੰਟੇ ਬਾਅਦ ਆਪਣੇ-ਆਪ ਗਾਇਬ ਹੋ ਜਾਂਦੇ ਸਨ। ਸੋਸ਼ਲ ਮੀਡੀਆ ਸਾਈਟ ਦੇ ਹਾਲੀਆ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਗਰੁੱਪ ਸਟੋਰੀਜ਼ ਫੀਚਰ ਨੂੰ ਹੁਣ ਹਟਾ ਦਿੱਤਾ ਜਾਵੇਗਾ। 

ਫੇਸਬੁੱਕ ਵਲੋਂ ਬਿਆਨ ’ਚ ਕਿਹਾ ਗਿਆ ਹੈ ਕਿ ਅਸੀਂ ਗਰੁੱਪ ਸਟੋਰੀਜ਼ ਨੂੰ ਬੰਦ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਗਰੁੱਪਸ ਦੇ ਫੀਚਰ ਅਜਿਹੇ ਹੋਣ, ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੁਨੈਕਟ ਕਰ ਸਕਣ। ਅਸੀਂ ਹਮੇਸ਼ਾ ਆਪਣੇ ਪਲੇਟਫਾਰਮ ’ਤੇ ਯੂਜ਼ਰਜ਼ ਨੂੰ ਬਿਹਤਰ ਐਕਸਪੀਰੀਅੰਸ ਦੇਣਾ ਚਾਹੁੰਦੇ ਹਾਂ। ਇਸ ਅਪਡੇਟ ਨੂੰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਕੁਮੈਂਟੇਟਰ ਮੈਟ ਨਵਾਰਾ ਨੇ ਸਪਾਟ ਕੀਤਾ ਅਤੇ ਟਵਿਟਰ ’ਤੇ ਇਸ ਨੂੰ ਬਾਕੀ ਯੂਜ਼ਰਜ਼ ਦੇ ਨਾਲ ਸ਼ੇਅਰ ਕੀਤਾ। 

ਨਵਾਰਾ ਦੇ ਟਵੀਟ ’ਚ ਕਿਹਾ ਗਿਆ ਹੈ ਕਿ ਫੇਸਬੁੱਕ ਆਪਣੇ ਗਰੁੱਪ ਸਟੋਰੀਜ਼ ਫੀਚਰ ਨੂੰ 26 ਸਤੰਬਰ ਤੋਂ ਹਟਾਉਣ ਜਾ ਰਹੀ ਹੈ। CNet ਨੇ ਇਸ ਦੀ ਜਾਣਕਾਰੀ ਦਿੰਦੇ ਬਿਹਤਰ ਟਾਈਮਲਾਈਨ ਦਿੱਤੀ ਹੈ। ਰਿਪੋਰਟ ਮੁਤਾਬਕ, ਫੇਸਬੁੱਕ ਇਸ ਪ੍ਰਕਿਰਿਆ ਨੂੰ 26 ਸਤੰਬਰ ਦੀ ਸਵੇਰ 9 ਵਜੇ ਸ਼ੁਰੂ ਕਰਾਂਗੇ। ਇਸ ਦਾ ਮਤਲਬ ਹੈ ਕਿ ਭਾਰਤ ’ਚ ਯੂਜ਼ਰਜ਼ ਲਈ ਗਰੁੱਪ ਸਟੋਰੀਜ਼ ਫੀਚਰ 26 ਸਤੰਬਰ ਦੀ ਰਾਤ ਨੂੰ 9:30 ਤੋਂ ਗਾਇਰ ਹੋਣਾ ਸ਼ੁਰੂ ਹੋ ਜਾਵੇਗਾ। 

ਪ੍ਰੋਫਾਈਲ ਸਟੋਰੀ ਆਉਂਦੀ ਰਹੇਗੀ ਨਜ਼ਰ
ਰਿਪੋਰਟ ’ਚ ਕਿਹਾ ਗਿਆਹੈ ਕਿ ਇਸ ਫੀਚਰ ਨੂੰ ਹਟਾਉਣ ਦੌਰਾਨ ਕੋਈ ਫੇਸਬੁੱਕ ਯੂਜ਼ਰ ਗਰੁੱਪ ’ਚ ਸਟੋਰੀ ਲਗਾਉਂਦਾ ਹੈ ਤਾਂ ਉਹ ਸਟੋਰੀ ਡਿਲੀਟ ਹੋ ਜਾਵੇਗੀ। ਫੇਸਬੁੱਕ ’ਤੇ ਮਿਲਣ ਵਾਲੇ ਰੈਗੁਲਰ ਸਟੋਰੀਜ਼ ਫੀਚਰ ’ਤੇ ਗਰੁੱਪ ਸਟੋਰੀਜ਼ ਨੂੰ ਹਟਾਉਣ ਨਾਲ ਕੋਈ ਫਰਕ ਨਹੀਂ ਪਵੇਗਾ। ਅਜੇ ਸਾਰੇ ਯੂਜ਼ਰਜ਼ ਨੂੰ ਆਪਣੇ ਪ੍ਰੋਫਾਈਲ ’ਤੇ 24 ਘੰਟੇ ਲਈ ਕੋਈ ਫੋਟੋ ਜਾਂ ਸ਼ਾਰਟ ਵੀਡੀਓ ਅਪਲੋਡ ਕਰਨ ਦਾ ਆਪਸਨ ਮਿਲਦਾ ਹੈ, ਜੋ ਫੀਚਰ ਕੰਮ ਕਰਦਾ ਰਹੇਗਾ। 


Related News