ਫੇਸਬੁੱਕ ਨੇ ਆਪਣੇ ਪਲੇਟਫਾਰਮ ''ਤੇ ਲਾਈਵ ਸਟਰੀਮਿੰਗ ਨਾਲ ਜੁੜੇ ਨਿਯਮਾਂ ''ਚ ਕੀਤਾ ਬਦਲਾਅ
Wednesday, May 15, 2019 - 10:54 PM (IST)

ਗੈਜੇਟ ਡੈਸਕ—ਨਿਊਜ਼ੀਲੈਂਡ 'ਚ ਮਸਜਿਦਾਂ 'ਤੇ ਹਮਲੇ ਦੀ ਫੇਸਬੁੱਕ 'ਤੇ ਲਾਈਵ ਸਟਰੀਮਿੰਗ ਦੀ ਘਟਨਾ ਤੋਂ ਬਾਅਦ ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ ਇਸ ਦੇ ਨਿਯਮ ਹੋਰ ਸਖਤ ਬਣਾ ਦਿੱਤੇ ਹਨ ਜੋ ਵਿਸ਼ੇਸ਼ ਰੂਪ ਨਾਲ ਇਸ ਦੇ ਲਾਈਵ ਕੈਮਰਾ ਫੀਚਰ ਨਾਲ ਜੋੜ ਦਿੱਤੇ ਗਏ ਹਨ। ਫੇਸਬੁੱਕ ਦੀ ਸੋਧ ਨੀਤੀਆਂ ਮੁਤਾਬਕ ਜਿਹੜਾ ਵਿਅਕਤੀ ਫੇਸਬੁੱਕ ਦੀ ਸਭ ਤੋਂ ਗੰਭੀਰ ਨੀਤੀਆਂ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਇਕ ਨਿਸ਼ਚਿਤ ਸਮੇਂ ਲਈ ਲਾਈਵ ਸਟਰੀਮਿੰਗ ਕਰਨ 'ਤੇ ਰੋਕ (ਜਿਵੇਂ ਪਹਿਲੀ ਵਾਰ ਇਸ ਦਾ ਉਲੰਘਣ ਕਰਨ 'ਤੇ 30 ਦਿਨਾਂ ਲਈ) ਲੱਗਾ ਦਿੱਤੀ ਗਈ ਹੈ।
ਫੇਸਬੁੱਕ ਦੇ ਇੰਟੀਗ੍ਰਿਟੀ ਵਿਭਾਗ ਦੇ ਉਪ ਪ੍ਰਧਾਨ ਗਾਏ ਰੋਸਨ ਨੇ ਮੰਗਲਵਾਰ ਨੂੰ ਇਕ ਬਲਾਗ ਲਿਖਿਆ ਕਿ ਦੋਸ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਅਸੀਂ ਲਾਈਵ 'ਚ ਹੁਣ ਇਕ ਵਨ ਸਟ੍ਰਾਈਕ ਨੀਤੀ ਲਾਗੂ ਕਰਾਂਗੇ। ਉਦਾਹਰਣ ਲਈ ਜੇਕਰ ਕੋਈ ਕਿਸੇ ਅੱਤਵਾਦੀ ਸੰਗਠਨ ਦੁਆਰਾ ਜਾਰੀ ਬਿਆਨ ਦਾ ਲਿੰਕ ਸਾਂਝਾ ਕਰਦਾ ਹੈ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਇਕ ਨਿਸ਼ਚਿਤ ਸਮੇਂ ਲਈ ਲਾਈਵ ਫੀਚਰ ਦੀ ਵਰਤੋਂ ਕਰਨ ਨਾਲ ਰੋਕ ਲੱਗਾ ਦਿੱਤੀ ਜਾਵੇਗੀ।
ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਸ਼ਹਿਰ 'ਚ ਦੋ ਮਸਜਿਦਾਂ 'ਤੇ ਮਾਰਚ 'ਚ ਹੋਏ ਹਮਲਿਆਂ ਦਾ ਫੇਸਬੁੱਕ 'ਤੇ ਲਾਈਵ ਸਟਰੀਮ ਚੱਲਾਉਣ ਤੋਂ ਬਾਅਦ ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ ਇਸ ਦੇ 24 ਘੰਟਿਆਂ ਅੰਦਰ ਉਸ ਨੇ ਖੁਦ ਕ੍ਰਾਈਸਟਚਰਚ ਹਮਲੇ ਦੇ ਲਗਭਗ 15 ਲੱਖ ਵੀਡੀਓਸ ਨਸ਼ਟ ਕੀਤੀਆਂ ਸਨ। ਫੇਸਬੁੱਕ ਨੇ ਇਹ ਵੀ ਕਿਹਾ ਕਿ ਉਸ ਨੇ 12 ਲੱਖ ਵੀਡੀਓ ਨੂੰ ਅਪਲੋਡ ਹੋਣ ਤੋਂ ਬਾਅਦ ਰੋਕ ਲੱਗਾ ਦਿੱਤੀ ਸੀ ਜਿਸ ਤੋਂ ਬਾਅਦ ਉਹ ਵੀਡੀਓ ਯੂਜ਼ਰਸ ਨਹੀਂ ਦੇਖ ਸਕੇ ਹੋਣਗੇ। ਕ੍ਰਾਈਸਟਚਰਚ ਹਮਲੇ 'ਚ 51 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੀ ਵੀਡੀਓ ਪਲੇਟਫਾਰਮ ਤੋਂ ਹਟਾਉਣ ਤੋਂ ਪਹਿਲਾਂ 4,000 ਵਾਰ ਦੇਖੀ ਜਾ ਚੁੱਕੀ ਸੀ।