ਪਲੂਟੋ ਦੀ ਬਰਫੀਲੀ ਸਤ੍ਹਾ ਥੱਲੇ ਮਿਲੇ ਪਾਣੀ ਦੇ ਸਬੂਤ !
Saturday, Jun 25, 2016 - 01:18 PM (IST)

ਜਲੰਧਰ : ਧਰਤੀ ਤੋਂ ਬਾਹਰ ਕਿਸੇ ਹੋਰ ਗ੍ਰਹਿ ''ਤੇ ਪਾਣੀ ਦੀ ਖੋਜ ਤਾਂ ਇੰਸਾਨ ਚੰਦਰਮਾ ''ਤੇ ਕਦਮ ਰੱਖਣ ਤੋਂ ਬਾਅਦ ਤੋਂ ਹੀ ਕਰਦਾ ਆ ਰਿਹਾ ਹੈ, ਤੇ ਸਭ ਤੋਂ ਨਜ਼ਦੀਮ ਮੰਗਲ ਗ੍ਰਹਿ ''ਤੇ ਹੀ ਪਾਣੀ ਦੇ ਅਨੂਮਾਨ ਲਗਾਏ ਜਾ ਰਹੇ ਸੀ ਪਰ ਸੌਰ ਮੰਡਲ ਦਾ ਹਿੱਸਾ ਰਹੇ 9ਵੇਂ ਗ੍ਰਹਿ ਪਲੂਟੋ ''ਤੇ ਪਾਣੀ ਦੇ ਤਾਜ਼ੇ ਸੰਕੇਤ ਮਿਲੇ ਹਨ। ਨਾਸਾ ਵੱਲੋਂ ਇਹ ਦਾਅਵਾ ਨਿਊ ਹੋਰਾਈਜ਼ਨ ਸਪੇਸਕ੍ਰਾਫਟ ਤੋਂ ਮਿਲੇ ਅੰਕੜਿਆ ਤੋਂ ਕੀਤਾ ਜਾ ਰਿਹਾ ਹੈ।
ਇਸ ਸਾਲ ਦੀ ਸ਼ੁਰੂਆਤ ''ਚ ਹੋਰਾਈਜ਼ਨ ਸਪੇਸਕ੍ਰਾਫਟ ਵੱਲੋਂ ਇਸ ਗੱਲ ਦੇ ਸੰਕੇਤ ਦਿੱਤੇ ਗਏ ਸੀ ਕਿ ਪਲੂਟੋ ਦੀ ਸਤ੍ਹਾ ''ਤੇ ਜੰਮੇ ਹੋਏ ਸਮੁੰਦਰ ਦੇ ਅਵਸ਼ੇਸ਼ ਹੋ ਸਕਦੇ ਹਨ। ਬ੍ਰਾਊਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਈ 100 ਕਿਲੋ ਮੀਟਰ ਤੱਕ ਜੰਮੀ ਹੋਈ ਬਰਫ ਦਾ ਪਤਾ ਲਗਾਇਆ ਤੇ ਇਸ ਨਤੀਜੇ ''ਤੇ ਪੁੱਜੇ ਕਿ ਇਸ ਗ੍ਰਹਿ ''ਤੇ ਜੇ ਬਰਫੀਲੇ ਸਮੁੰਦਰ ਹੁੰਦੇ ਤਾਂ ਇਸ ਗ੍ਰਹਿ ਦਾ ਆਕਾਰ ਘਟ ਜਾਣਾ ਸੀ ਪਰ ਇਸ ਗ੍ਰਹਿ ਦਾ ਆਕਾਰ ਘਟਣ ਦੀ ਬਜਾਏ ਵੱਧ ਰਿਹਾ ਹੈ। ਸਤ੍ਹਾ ਦੇ ਅੰਦਰ ਪਾਣੀ ਗ੍ਰਹਿ ਦੇ ਵੇਗ ਨੂੰ ਵਧਣ ''ਚ ਮਦਦ ਕਰ ਰਿਹਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਸੂਰਜ ਤੋਂ ਇੰਨੀ ਦੂਰ ਹੋਣ ਦੇ ਬਾਵਜੂਦ ਵੀ ਪਲੂਟੋ ''ਤੇ ਪਾਣੀ ਤਰਲ ਅਵਸਥਾ ''ਚ ਕਿਵੇਂ ਹੈ। ਇਸ ਗ੍ਰਹਿ ''ਚ ਰੋਡੀਓ ਐਕਟਿਵ ਐਲੀਮੈਂਟਸ ਹੋਣ ਕਰਕੇ ਪਾਣਾ ਤਰਲ ਅਵਸਥਾ ''ਚ ਹੈ। ਇਸ ''ਤੇ ਸ਼ੋਧ ਜਾਰੀ ਹੈ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਧਰਤੀ ਤੋਂ ਇਲਾਵਾ ਵੀ ਸੌਰ ਮੰਡਲ ''ਚ ਪਾਣੀ ਦਾ ਅਸਤਿਤਵ ਹੋ ਸਕਦਾ ਹੈ।