ਮਸਕ ਨੇ ਬਦਲੀ ਪ੍ਰਈਵੇਸੀ ਪਾਲਿਸੀ, ਹੁਣ ਤੁਹਾਡਾ ਬਾਇਓਮੈਟ੍ਰਿਕ ਡਾਟਾ ਤੇ ਨੌਕਰੀ ਦਾ ਵੇਰਵਾ ਵੀ ਮੰਗੇਗਾ ਟਵਿਟਰ

Friday, Sep 01, 2023 - 06:55 PM (IST)

ਮਸਕ ਨੇ ਬਦਲੀ ਪ੍ਰਈਵੇਸੀ ਪਾਲਿਸੀ, ਹੁਣ ਤੁਹਾਡਾ ਬਾਇਓਮੈਟ੍ਰਿਕ ਡਾਟਾ ਤੇ ਨੌਕਰੀ ਦਾ ਵੇਰਵਾ ਵੀ ਮੰਗੇਗਾ ਟਵਿਟਰ

ਗੈਜੇਟ ਡੈਸਕ- 'ਐਕਸ' (ਪਹਿਲਾਂ ਟਵਿਟਰ) ਨੇ ਆਪਣੀ ਪ੍ਰਾਈਵੇਸੀ ਪਾਲਿਸੀ 'ਚ ਬਦਲਾਅ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈਕਿ ਉਹ ਨੌਕਰੀ ਅਤੇ ਸਿੱਖਿਆ ਇਤਿਹਾਸ ਦੇ ਨਾਲ ਹੀ ਯੂਜ਼ਰ ਦੀ ਬਾਇਓਮੈਟ੍ਰਿਕ ਜਾਣਕਾਰੀ ਵੀ ਲਵੇਗਾ। ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਬਾਇਓਮੈਟ੍ਰਿਕ ਜਾਣਕਾਰੀ ਤੋਂ ਉਸਦਾ ਕੀ ਮਤਲਬ ਹੈ ਅਤੇ ਇਸਨੂੰ ਕਿਵੇਂ ਜੁਟਾਇਆ ਜਾਵੇਗਾ ਅਤੇ ਇਹ ਕਦੋਂ ਲਾਗੂ ਹੋਵੇਗੀ। ਜਦਕਿ ਪਿਛਲੇ ਪਾਲਿਸੀ 29 ਸਤੰਬਰ ਤਕ ਲਾਗੂ ਹੈ। 

ਕੰਪਨੀ ਨੇ ਪ੍ਰਾਈਵੇਸੀ ਪਾਲਿਸੀ 'ਚ ਕਿਹਾ ਕਿ ਯੂਜ਼ਰ ਦੀ ਸਹਿਮਤੀ ਦੇ ਆਧਾਰ 'ਤੇ ਅਸੀਂ ਸੁਰੱਖਿਆ ਅਤੇ ਪਛਆਣ ਲਈ ਬਾਇਓਮੈਟ੍ਰਿਕ ਜਾਣਕਾਰੀ ਇਕੱਠੀ ਅਤੇ ਇਸਤੇਮਾਲ ਕਰ ਸਕਦੇ ਹਾਂ। ਪਾਲਿਸੀ ਅਪਡੇਟ 'ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਤੁਹਾਡੇ ਲਈ ਸੰਭਾਵਿਤ ਨੌਕਰੀਆਂ ਦੀ ਸਿਫਾਰਿਸ਼ ਕਰਨ ਲਈ ਇਹ ਜਾਣਕਾਰੀ ਇਕੱਠੀ ਕਰੇਗੀ। ਜਦੋਂ ਯੂਜ਼ਰ ਨੌਕਰੀ ਲੱਭੇ ਤਾਂ ਸੰਭਾਵਿਤ ਰੁਜ਼ਗਾਰਦਾਤਾਵਾਂ ਨਾਲ ਇਸਨੂੰ ਸਾਂਝਾ ਕੀਤਾ ਜਾ ਸਕੇਗਾ। ਇਸ ਨਾਲ ਰੁਜ਼ਗਾਰਦਾਤਾ ਅਤੇ ਯੂਜ਼ਰ ਦੋਵਾਂ ਨੂੰ ਫਾਇਦਾ ਹੋਵੇਗਾ।


author

Rakesh

Content Editor

Related News