ਜਗ ਬਾਣੀ ਵਿਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

Wednesday, Apr 30, 2025 - 06:04 PM (IST)

ਜਗ ਬਾਣੀ ਵਿਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

ਜਲੰਧਰ : 'ਜਗ ਬਾਣੀ' ਅਖਬਾਰ ਨੂੰ ਤਜਰਬੇਕਾਰ ਸਬ ਐਡੀਟਰਾਂ ਦੀ ਲੋੜ ਹੈ। ਜੇਕਰ ਤੁਸੀਂ ਜਲੰਧਰ ਸਥਿਤ ਜਗ ਬਾਣੀ ਅਖ਼ਬਾਰ ਦੇ ਦਫਤਰ ਵਿਚ ਕੰਮ ਕਰਨ ਦੇ ਚਾਹਵਾਨ ਹੋ ਤਾਂ ਇਹ ਤੁਹਾਡੇ ਲਈ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ, ਜਿਸ ਦੀ ਚੰਗੀ ਤਨਖਾਹ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਤਨਖਾਹ ਤਜਰਬੇ ਦੇ ਮੁਤਾਬਕ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਤਜਰਬੇ ਤੋਂ ਇਲਾਵਾ ਫਰੈਸ਼ਰ ਜਿਨ੍ਹਾਂ ਨੇ ਹੁਣੇ-ਹੁਣੇ ਜਰਨਲਿਜ਼ਮ ਪਾਸ ਕੀਤਾ ਹੈ ਅਤੇ ਪੱਤਰਕਾਰੀ ਦੇ ਖੇਤਰ ਵਿਚ ਕੰਮ ਕਰਨ ਦੇ ਚਾਹਵਾਨ ਹਨ, ਉਨ੍ਹਾਂ ਲਈ ਵੀ ਇਹ ਚੰਗਾ ਮੌਕਾ ਹੈ ਅਤੇ ਉਹ ਵੀ ਅਪਲਾਈ ਕਰ ਸਕਦੇ ਹਨ। 

ਨੌਕਰੀ ਲਈ ਅਪਲਾਈ ਕਰਨ ਲਈ ਤੁਹਾਨੂੰ ਕੰਪਿਊਟਰ 'ਤੇ ਪੰਜਾਬੀ ਟਾਈਪਿੰਗ ਆਉਣੀ ਲਾਜ਼ਮੀ ਹੈ ਅਤੇ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਅਪਲਾਈ ਕਰਨ ਲਈ ਯੋਗਤਾ ਘੱਟੋ-ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਭਾਵੇਂ ਤੁਸੀਂ ਤਜਰਬੇਕਾਰ ਹੋ ਜਾਂ ਫਿਰ ਫ੍ਰੈਸ਼ਰ ਤੁਹਾਡੀ ਯੋਗਤਾ ਕਿਸੇ ਵੀ ਖੇਤਰ ਵਿਚ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ। ਜੇਕਰ ਤੁਸੀਂ ਅਪਲਾਈ ਕਰਨ ਦੇ ਚਾਹਵਾਨ ਹੋ ਤਾਂ ਤੁਸੀਂ ਆਪਣਾ ਬਾਇਓਡਾਟਾ Maindesk@jagbani.com ਉਪਰ ਭੇਜ ਸਕਦੇ ਹਨ ਜਾਂ ਫਿਰ 9855733431 'ਤੇ ਸੰਪਰਕ ਕਰ ਸਕਦੇ ਹੋ। 


author

Gurminder Singh

Content Editor

Related News