Blackout ਦੌਰਾਨ Inverter ਤੇ ਜਨਰੇਟਰ 'ਤੇ ਵੀ ਪਾਬੰਦੀ! ਪੰਜਾਬ ਦੇ ਇਸ ਜ਼ਿਲ੍ਹੇ 'ਚ ਲਈ ਜਾਰੀ ਹੋਏ ਹੁਕਮ

Saturday, May 10, 2025 - 03:02 PM (IST)

Blackout ਦੌਰਾਨ Inverter ਤੇ ਜਨਰੇਟਰ 'ਤੇ ਵੀ ਪਾਬੰਦੀ! ਪੰਜਾਬ ਦੇ ਇਸ ਜ਼ਿਲ੍ਹੇ 'ਚ ਲਈ ਜਾਰੀ ਹੋਏ ਹੁਕਮ

ਲੁਧਿਆਣਾ (ਵਿਜੇ): ਲੁਧਿਆਣਾ ਵਿਚ Red Alert ਕੁਝ ਮਿੰਟਾਂ ਵਿਚ ਹੀ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਾਫ਼ ਕੀਤਾ ਹੈ ਕਿ ਜਦੋਂ ਵੀ Red Alert ਜਾਰੀ ਹੋਵੇ ਤਾਂ, ਲੋਕਾਂ ਨੂੰ ਘਬਰਾਉਣ ਦੀ ਬਿਲਕੁੱਲ ਵੀ ਲੋੜ ਨਹੀਂ ਹੈ, ਬੱਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਰਾਤ ਵੇਲੇ ਕੋਈ ਚਿਤਾਵਨੀ ਮਿਲਣ 'ਤੇ ਜਿੱਥੇ ਬਲੈਕਆਊਟ ਕੀਤਾ ਜਾਂਦਾ ਹੈ, ਉੱਥੇ ਹੀ ਦਿਨ ਵੇਲੇ ਬਲੈਕਆਊਟ ਵਿਚ ਅਸਮਰਥਤਾ ਕਾਰਨ Red Alert ਜਾਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਬਲੈਕਆਊਟ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ-ਜੰਮੂ ਨੈਸ਼ਨਲ ਹਾਈਵੇ ਨੇੜੇ ਮਿਜ਼ਾਈਲ ਹਮਲਾ! ਗੱਡੀਆਂ ਦੀ ਆਵਾਜਾਈ ਪ੍ਰਭਾਵਿਤ

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਲੋਕਾਂ ਦੀ ਸੁਰੱਖਿਆ ਦੇ ਲਈ ਲੋੜ ਪੈਣ 'ਤੇ ਬਲੈਕਆਊਟ ਬਹੁਤ ਜ਼ਰੂਰੀ ਬਣ ਜਾਂਦਾ ਹੈ। ਪਰ ਘਰਾਂ ਦੇ ਬਾਹਰ ਲੱਗੀਆਂ ਲਾਈਟਾਂ, ਸਟ੍ਰੀਟ ਲਾਈਟਾਂ, ਬਿੱਲਬੋਰਡ ਆਦਿ ਦੀਆਂ ਲਾਈਟਾਂ ਕਾਰਨ ਇਹ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਇਸ ਦੇ ਮੱਦੇਨਜ਼ਰ ਬਲੈਕਆਊਟ ਦੌਰਾਨ ਘਰਾਂ ਦੇ ਬਾਹਰ ਲੱਗੀਆਂ ਲਾਈਟਾਂ, ਸਟ੍ਰੀਟ ਲਾਈਟਾਂ, ਬਿੱਲਬੋਰਡ ਆਦਿ ਦੀਆਂ ਲਾਈਟਾਂ ਲਈ ਇਨਵਰਟਰ, ਜਨਰੇਟਰ ਜਾਂ ਹੋਰ ਪਾਵਰ ਬੈਕਅਪ ਸਿਸਟਮਾਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੋਲਰ ਲਾਈਟਾਂ 'ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਲੇਜ਼ਰ ਲਾਈਟਾਂ ਤੇ ਡੀ.ਜੇ. ਲਾਈਟਾਂ 'ਤੇ ਵੀ ਪਾਬੰਦੀ ਰਹੇਗੀ, ਵਿਸ਼ੇਸ਼ ਤੌਰ 'ਤੇ ਸ਼ਾਮ ਦੇ ਸਮੇਂ। ਇਹ ਫ਼ੈਸਲਾ ਅੱਜ 10 ਮਈ ਤੋਂ ਅਗਲੇ ਹੁਕਮਾਂ ਤਕ ਲਾਗੂ ਰਹੇਗਾ। ਇਹ ਹੁਕਮ ਪੁਲਸ, ਪੈਰਾਮਿਲਟਰੀ ਫ਼ੋਰਸ, ਏਅਰ ਫ਼ੋਰਸ, ਹਸਪਤਾਲਾਂ ਤੇ ਐਮਰਜੈਂਸੀ ਸਹੂਲਤਾਂ ਦੇਣ ਵਾਲਿਆਂ 'ਤੇ ਲਾਗੂ ਨਹੀਂ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸ਼ਹਿਰ 'ਚ ਸਵੇਰੇ-ਸਵੇਰੇ ਵੱਡੇ ਧਮਾਕੇ! ਵੱਜ ਰਹੇ ਖ਼ਤਰੇ ਦੇ ਘੁੱਗੂ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ

ਡਿਪਟੀ ਕਮਿਸ਼ਨਰ ਨੇ ਸ਼ਾਮ ਵੇਲੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਤਕ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ, ਉਦੋਂ ਤਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ। ਕਿਸੇ ਵੀ ਸਾਇਰਨ ਜਾਂ ਐਮਰਜੈਂਸੀ ਸਿਗਨਲ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News