ਐਲਨ ਮਾਸਕ ਦੀ ਕੰਪਨੀ ਨੇ ਸੂਰ ’ਤੇ ਕੀਤਾ ਦਿਮਾਗ ਪੜ੍ਹਨ ਵਾਲੀ ਚਿੱਪ ਦਾ ਪ੍ਰੀਖਣ

Monday, Aug 31, 2020 - 12:01 PM (IST)

ਐਲਨ ਮਾਸਕ ਦੀ ਕੰਪਨੀ ਨੇ ਸੂਰ ’ਤੇ ਕੀਤਾ ਦਿਮਾਗ ਪੜ੍ਹਨ ਵਾਲੀ ਚਿੱਪ ਦਾ ਪ੍ਰੀਖਣ

ਗੈਜੇਟ ਡੈਸਕ– ਐਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਦਿਮਾਗ ਪੜ੍ਹਨ ਵਾਲੀ ਚਿਪ ਦਾ ਸਫ਼ਲਤਾਪੂਰਨ ਪ੍ਰੀਖਣ ਸੂਰ ’ਤੇ ਕਰ ਲਿਆ ਹੈ। ਇਸ ਦੌਰਾਨ ਦਿਮਾਗ ਪੜ੍ਹਨ ਵਾਲੀ ਇਸ ਸਿੱਕੇ ਦੇ ਸਾਈਜ਼ ਦੀ ਚਿੱਪ ਨੂੰ ਸੂਰ ਦੇ ਦਿਮਾਗ ’ਚ ਫਿੱਟ ਕੀਤਾ ਗਿਆ ਹੈ। ਇਹ ਚਿੱਪ ਪੂਰੇ ਦੋ ਮਹੀਨਿਆਂ ਤਕ ਸੂਰ ਦੇ ਦਿਮਾਗ ’ਚ ਰਹੀ। ਇਸ ਪ੍ਰੀਖਣ ਦੌਰਾਨ ਤਿੰਨ ਸੂਰਾਂ ਨੂੰ ਲਿਆਇਆ ਗਿਆ ਸੀ ਜਿਨ੍ਹਾਂ ’ਚੋਂ ਇਕ ਸੂਰ ਨੇ ਕਾਫ਼ੀ ਮਦਦ ਕੀਤੀ ਜਿਸ ਦਾ ਨਾਂ ਗੈਟਰਡ ਹੈ। ਪ੍ਰੀਖਣ ਦੌਰਾਨ ਸੂਰ ਨੂੰ ਖਾਣਾ ਦਿੱਤਾ ਗਿਆ ਅਤੇ ਉਸ ਦੀ ਦਿਮਾਗੀ ਹਾਲਤ ਦੀ ਜਾਂਚ ਕੀਤੀ ਗਈ। 

ਦੱਸ ਦੇਈਏ ਕਿ ਕੰਪਨੀ ਨੇ ਇਸ ਚਿੱਪ ਦਾ ਪ੍ਰੀਖਣ ਹੁਣ ਤਕ 19 ਵੱਖ-ਵੱਖ ਜਾਨਵਰਾਂ ’ਤੇ ਕੀਤਾ ਹੈ ਜਿਨ੍ਹਾਂ ਦੀ ਸਫ਼ਲਤਾ ਦੀ ਦਰ 87 ਫ਼ੀਸਦੀ ਰਹੀ ਹੈ। ਇਸ ਚਿੱਪ ਦਾ ਸਾਈਜ਼ ਕਰੀਬ 8 ਮਿਲੀਮੀਟਰ (ਇੰਚ ਦਾ ਤਿੰਨ-ਦੱਸਵਾਂ ਹਿੱਸਾ) ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਐਲਨ ਮਸਕ ਦੁਆਰਾ ਨਿਊਰਾਲਿੰਕ ਕੰਪਨੀ ਦੀ ਸਥਾਪਨਾ ਸਾਲ 2016 ’ਚ ਕੀਤੀ ਗਈ ਸੀ। ਇਸ ਕੰਪਨੀ ਦਾ ਮਕਸਦ ਇਨਸਾਨੀ ਦਿਮਾਗ ਨੂੰ ਪੜ੍ਹਨਾ ਹੈ। ਕੰਪਨੀ ਨੇ ਇਹ ਜੋ ਖ਼ਾਸ ਚਿੱਪ ਬਣਾਇਆ ਹੈ ਇਸ ਦੀ ਵਰਤੋਂ ਅਲਜਾਇਮਰ ਦੇ ਰੋਗੀਆਂ ਲਈ ਹੋਵੇਗੀ। 

PunjabKesari

ਐਲਨ ਮਸਕ ਦਾ ਬਿਆਨ
ਇਸ ਪ੍ਰਾਪਤੀ ’ਤੇ ਐਲਨ ਮਸਕ ਨੇ ਵੈੱਬਕਾਸਟ ’ਚ ਕਿਹਾ ਕਿ ਇਕ ਇੰਪਲਾਂਟੇਬਲ ਡਿਵਾਈਸ ਅਸਲ ’ਚ ਮੈਮਰੀ ਗੁਆਉਣਾ, ਸੁਣਨ ਦੀ ਸਮਰੱਥਾ ਗੁਆਣਾ, ਉਦਾਸੀ ਅਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ।

PunjabKesari

ਇਸੇ ਸਾਲ ਜੁਲਾਈ ਮਹੀਨੇ ’ਚ ਨਿਊਰੋਲਿੰਗ ਨੇ ਕਿਹਾ ਸੀ ਕਿ ਉਹ ਇਕ ਖ਼ਾਸ ਬ੍ਰੇਨ ਚਿੱਪ ’ਤੇ ਕੰਮ ਕਰ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ’ਚ ਹੈੱਡਫੋਨ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗੀ। ਇਸ ਰਾਹੀਂ ਇਨਸਾਨ ਦੇ ਦਿਮਾਗ ’ਚ ਸਿੱਧਾ ਹੀ ਚਿੱਪ ਲਗਾਈ ਜਾ ਸਕੇਗੀ ਅਤੇ ਫਿਰ ਉਹ ਬਿਨ੍ਹਾਂ ਹੈੱਡਫੋਨ ਦੇ ਵੀ ਸੰਗੀਤ ਸੁਣ ਸਕੇਗਾ। ਇਸ ਤੋਂ ਇਲਾਵਾ ਇਸ ਚਿੱਪ ਰਾਹੀਂ ਯੂਜ਼ਰਸ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਣਗੇ। ਇਹ ਚਿੱਪ ਰਿਮੂਵੇਬਲ ਪੌਡ ਨਾਲ ਜੁੜੀ ਹੋਵੇਗੀ, ਜਿਸ ਨੂੰ ਕੰਨ ਦੇ ਪਿੱਛੇ ਲਗਾਇਆ ਜਾਵੇਗਾ ਅਤੇ ਇਹ ਵਾਇਰਲੈੱਸ ਕੁਨੈਕਟੀਵਿਟੀ ਰਾਹੀਂ ਦੂਜੇ ਡਿਵਾਈਸ ਨਾਲ ਕੁਨੈਕਟ ਹੋਵੇਗੀ। 


author

Rakesh

Content Editor

Related News