ਟਵਿਟਰ ਦੀ ਵਰਤੋਂ ਕਰਨ ਲਈ ਹੁਣ ਦੇਣੇ ਪੈਣਗੇ ਪੈਸੇ, ਐਲਨ ਮਸਕ ਨੇ ਕੀਤਾ ਇਹ ਐਲਾਨ
Wednesday, May 04, 2022 - 11:38 AM (IST)
ਗੈਜੇਟ ਡੈਸਕ– ਟੈਸਲਾ ਦੇ ਸੀ.ਈ.ਓ. ਐਲਨ ਮਸਕ ਟਵਿਟਰ ਖ਼ੀਰਦਣ ਤੋਂ ਬਾਅਦ ਆਪਣੇ ਬਿਆਨਾਂ ਅਤੇ ਟਵੀਟਸ ਕਾਰਨ ਕਾਫੀ ਚਰਚਾ ’ਚ ਹਨ। ਐਲਨ ਮਸਕ ਨੇ ਹੁਣ ਇਕ ਟਵੀਟ ਕੀਤਾ ਹੈ ਜੋ ਕਾਫੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਸਮੇਂ ’ਚ ਟਵਿਟਰ ਦਾ ਮੁਫ਼ਤ ’ਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਟਵਿਟਰ ਦੀ ਵਰਤੋਂ ਕਰਨ ਵਾਲੇ ਕੁਝ ਲੋਕਾਂ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ। ਹਾਲਾਂਕਿ, ਉਨ੍ਹਾਂ ਸਾਫ਼ ਕੀਤਾ ਹੈ ਕਿ ਕੈਜ਼ੁਅਲ ਯੂਜ਼ਰਸ ਲਈ ਸੋਸ਼ਲ ਮੀਡੀਆ ਪਲੇਟਫਾਰਮ ਪੂਰੀ ਤਰ੍ਹਾਂ ਮੁਫ਼ਤ ਰਹੇਗਾ।
ਐਲਨ ਮਸਕ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਐਲਨ ਮਸਕ ਨੇ ਟਵੀਟ ਕਰਰਕੇ ਕਿਹਾ, ‘ਕੈਜ਼ੁਅਲ ਯੂਜ਼ਰਸ ਲਈ ਟਵਿਟਰ ਹਮੇਸ਼ਾ ਫ੍ਰੀ ਰਹੇਗਾ ਪਰ ਕਮਰਸ਼ੀਅਲ/ਸਰਕਾਰੀ ਯੂਜ਼ਰਸ ਨੂੰ ਇਸ ਲਈ ਥੋੜ੍ਹੀ ਕੀਮਤ ਚੁਕਾਉਣੀ ਪੈ ਸਕਦੀ ਹੈ।’
Twitter will always be free for casual users, but maybe a slight cost for commercial/government users
— Elon Musk (@elonmusk) May 3, 2022
ਬਦਲਾਅ ਦੇ ਮੂਡ ’ਚ ਐਲਨ ਮਸਕ
ਟਵਿਟਰ 1 44 ਅਰਬ ਡਾਲਰ ’ਚ ਖ਼ਰੀਦਣ ਤੋਂ ਬਾਅਦ ਰਿਪੋਰਟਾਂ ਦੀ ਮੰਨੀਏ ਤਾਂ ਐਲਨ ਮਸਕ ਹੁਣ ਕੰਪਨੀ ’ਚ ਕਈ ਵੱਡੇ ਬਦਲਾਅ ਕਰਨ ਦੇ ਮੂਡ ’ਚ ਹਨ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕੰਪਨੀ ’ਚੋਂ ਸੀ.ਈ.ਓ. ਪਰਾਗ ਅਗਰਵਾਲ ਅਤੇ ਪਾਲਿਸੀ ਹੈੱਡ ਵਿਜਿਆ ਗਾਡੇ ਨੂੰ ਕੱਢਿਆ ਜਾ ਸਕਦਾ ਹੈ।
ਟਵਿਟਰ ਲਿਆਏਗਾ ਐਡਿਟ ਬਟਨ
ਟਵਿਟਰ ਆਪਣੇ ਯੂਜ਼ਰਸ ਨੂੰ ਆਪਣੇ ਟਵੀਟਸ ’ਚ ਗਲਤੀਆਂ ਨੂੰ ਠੀਕ ਕਰਨ ’ਚ ਮਦਦ ਕਰਨ ਲਈ ਇਕ ਐਡਿਟ ਬਟਨ ਦੇਣ ਦੀ ਯੋਜਨਾ ਬਣਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਨਵੇਂ ਬਣਨ ਵਾਲੇ ਬੌਸ ਐਲਨ ਮਸਕ ਵੱਲੋਂ ਇਸ ਸੰਬੰਧ ’ਚ ਜ਼ੋਰ ਦੇਣ ਤੋਂ ਬਾਅਦ ਐਡਿਟ ਬਟਨ ਜਲਦ ਪ੍ਰਦਾਨ ਕਰਨ ਲਈ ਜੁਟਿਆ ਹੋਇਆ ਹੈ। ਐਪ ਰਿਸਰਚਰਾਂ ਅਤੇ ਰਿਵਰਸ ਇੰਜੀਨੀਅਰ ਜੈਨ ਮਨਚੁਨ ਵੋਂਗ ਨੇ ਮੰਗਲਵਾਰ ਨੂੰ ਨਵੇਂ ਟੂਲ ਦੀ ਪਹਿਲੀ ਝਲਕ ਦਾ ਖੁਲਾਸਾ ਕੀਤਾ।