Hyundai Kona ਨੇ ਬਣਾਇਆ ਵਰਲਡ ਰਿਕਾਰਡ, ਗਿੰਨੀਜ਼ ਬੁੱਕ ’ਚ ਨਾ ਦਰਜ

01/18/2020 6:04:24 PM

ਆਟੋ ਡੈਸਕ– ਹੁੰਡਈ ਕੋਨਾ ਇਲੈਕਟ੍ਰਿਕ ਐੱਸ.ਯੂ.ਵੀ. ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਕਾਰ ਨੂੰ ‘ਹਾਈਐਸਟ ਐਲਟੀਟਿਊਡ ਅਚੀਵਡ ਇਨ ਐਨ ਇਲੈਕਟ੍ਰਿਕ ਕਾਰ’ ਕੈਟਾਗਰੀ ’ਚ ਥਾਂ ਦਿੱਤੀ ਗਈ। ਹੁੰਡਈ ਕੋਨਾ ਇਲੈਕਟ੍ਰਿਕ ਨੂੰ ਤਿੱਬਤ ’ਚ ਸਵੂਲਾ ਪਾਸ ’ਤੇ 5,731 ਮੀਟਰ ਦੀ ਉੱਚਾਈ ’ਤੇ ਡਰਾਈਵ ਕੀਤਾ ਗਿਆ। ਕੋਨਾ ਪਹਿਲੀ ਇਲੈਕਟ੍ਰਿਕ ਕਾਰ ਹੈ ਜਿਸ ਨੂੰ ਇੰਨੀ ਉੱਚਾਈ ’ਤੇ ਡਰਾਈਵ ਕੀਤਾ ਗਿਆ ਹੈ। ਭਾਰਤ ’ਚ ਇਹ ਕਾਰ 39.2 kWh ਲੀਥੀਅਮ ਆਇਨ ਬੈਟਰੀ ਦੇ ਨਾਲ ਆਉਂਦੀ ਹੈ। 

PunjabKesari

ਹੁੰਡਈ ਦੀ ਪਹਿਲੀ ਇਲੈਕਟ੍ਰਿਕ ਕਾਰ
ਇਹ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ ਹੈ। ਹੁੰਡਈ ਕੋਨਾ ਇਕ ਵਾਰ ਫੁਲ ਚਾਰਜ ਹੋਣ ’ਤੇ 452 ਕਿਲੋਮੀਟਰ ਤਕ ਚੱਲੇਗੀ। ਇਹ ਹੁਣ ਆਉਣ ਵਾਲੀਆਂ ਇਲੈਕਟ੍ਰਿਕ ਗੱਡੀਆਂ ਦੇ ਲਿਹਾਜ ਨਾਲ ਕਾਫੀ ਚੰਗੀ ਰੇਂਜ ਹੈ। ਕੋਨਾ ਇਲੈਕਟ੍ਰਿਕ ਨੂੰ ਆਮ ਚਾਰਜਰ ਨਾਲ 6 ਘੰਟੇ, 10 ਮਿੰਟ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ ਡੀ.ਸੀ. ਫਾਸਟ ਚਾਰਜਰ ਨਾਲ ਇਹ ਇਲੈਕਟ੍ਰਿਕ ਐੱਸ.ਯੂ.ਵੀ. 57 ਮਿੰਟ ’ਚ 80 ਫੀਸਦੀ ਚਾਰਜ ਹੋ ਜਾਵੇਗੀ। 

10 ਸੈਕਿੰਡ ਤੋਂ ਘੱਟ ਸਮੇਂ ’ਚ 100 ਕਿ.ਮੀ. ਦੀ ਸਪੀਡ
ਇਲੈਕਟ੍ਰਿਕ ਕਾਰ ਹੋਣ ਦੇ ਬਾਵਜੂਦ ਕੋਨਾ ਦੀ ਸਪੀਡ ਘੱਟ ਨਹੀਂ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਐੱਸ.ਯੂ.ਵੀ. 9.7 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਹੈ। 


Related News