ਤਿਓਹਾਰਾਂ ਦੇ ਮੌਕੇ ''ਤੇ ਇੰਟੈਕਸ ਨੇ ਲਾਂਚ ਕੀਤਾ 32 ਇੰਚ LED TV
Tuesday, Oct 11, 2016 - 10:59 AM (IST)
.jpg)
ਜਲੰਧਰ - ਭਾਰਤ ਦੀ ਇਲੈਕਟ੍ਰਾਨਿਕ ਕੰਪਨੀ ਇੰਟੈਕਸ ਨੇ ਸੋਮਵਾਰ ਨੂੰ 32 ਇੰਚ ਦੀ ਐੱਲ. ਈ. ਡੀ ਟੀ. ਵੀ (3222 ਮਾਡਲ) ਲਾਂਚ ਕੀਤਾ ਹੈ ਜਿਸ ਦੀ ਕੀਮਤ ਸਿਰਫ਼ 16,490 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਐੱਲ. ਈ. ਡੀ ਟੀ. ਵੀ Eye Safe T-Matrix ਟੈਕਨਾਲੋਜੀ ਨਾਲ ਲੈਸ ਹੈ, ਜੋ ਅੱਖਾਂ ''ਤੇ ਪੈਣ ਵਾਲੀ ਸਟੇਨ ਨੂੰ ਘੱਟ ਕਰਦਾ ਹੈ ਅਤੇ ਬਿਹਤਰੀਨ ਐਕਸਪੀਰੀਅਨਸ ਦਿੰਦਾ ਹੈ।
ਕੰਪਨੀ ਦੇ ਨਿਦੇਸ਼ਕ ਅਤੇ ਵਪਾਰ ਪ੍ਰਮੁੱਖ ਨਿਧੀ ਮਰਕ ਡੇਏ ਨੇ ਦੱਸਿਆ, “ਸਾਡੇ ਐੱਲ. ਈ. ਟੀ ਟੀ. ਵੀ ਦੀ ਮੌਜੂਦਾ ਪੋਰਟਫੋਲੀਓ ''ਚ ਇਹ ਨਵੀਂ ਰੇਂਜ ਜੋੜ ਕੇ ਅਸੀਂ ਕਾਫ਼ੀ ਉਤਸ਼ਾਹਿਤ ਹਾਂ ਅਤੇ ਇਹ ਟੀ. ਵੀ ਰੇਂਜ ਸਾਡੇ ਗਾਹਕਾਂ ''ਚ ਕਾਫ਼ੀ ਲੋਕਪ੍ਰਿਅ ਹੈ।”ਦੀਵਾਲੀ ਆਫਰ ਦੇ ਤਹਿਤ ਇਸ 32 ਇੰਚ ਟੀ. ਵੀ ਦੇ ਨਾਲ ਗਾਹਕਾਂ ਨੂੰ 8 ,000m1h ਦਾ ਪਾਵਰ ਬੈਂਕ ਮੁਫਤ ''ਚ ਮਿਲੇਗਾ, ਨਾਲ ਹੀ ਹਰ ਇਕ ਟੀ. ਵੀ ''ਤੇ ਪੰਜ ਸਾਲ ਦੀ ਵਾਰੰਟੀ ਵੀ ਮਿਲੇਗੀ। ਇਹ ਆਫਰ 31 ਅਕਤੂਬਰ ਤੱਕ ਵੈਲਿਡ ਰਹੇਗਾ।