ਭਾਰਤ ’ਚ ਲਾਂਚ ਹੋਈ Ducati Multistrada V2, ਜਾਣੋ ਕੀਮਤ ਤੇ ਖੂਬੀਆਂ

Tuesday, Apr 26, 2022 - 04:56 PM (IST)

ਭਾਰਤ ’ਚ ਲਾਂਚ ਹੋਈ Ducati Multistrada V2, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ ਡੁਕਾਟੀ ਦੀ ਬਾਈਕ Multistrada V2 ਭਾਰਤ ’ਚ ਲਾਂਚ ਹੋ ਗਈ ਹੈ। ਕੰਪਨੀ ਨੇ ਇਸਨੂੰ ਦੋ ਮਾਡਲਾਂ Multistrada V2 ਅਤੇ Multistrada V2 S ’ਚ ਪੇਸ਼ ਕੀਤਾ ਹੈ। V2 ਦੀ ਕੀਮਤ 14.65 ਲੱਖ ਰੁਪਏ ਅਤੇ V2 S ਦੀ 16.65 ਲੱਖ ਰੁਪਏ ਹੈ। ਇਹ ਬੰਦ ਕੀਤੀ ਗਈ ਮਲਟੀਸਟ੍ਰਾਡਾ 950 ਐੱਸ ਦੇ ਮੁਕਾਬਲੇ 1.16 ਲੱਖ ਰੁਪਏ ਮਹਿੰਗੀ ਹੈ। ਕੰਪਨੀ ਦਾ ਦਾਅਵਾ ਹੈ ਕਿ ਮਲਟੀਸਟ੍ਰਾਡਾ ਵੀ2 5 ਕਿਲੋਗ੍ਰਾਮ ਹਲਕੀ ਹੈ।

ਡਿਜ਼ਾਇਨ
Multistrada V2 ਨੂੰ ਹੋਰ ਬਾਈਕਸ ਦੀ ਤਰ੍ਹਾਂ ਦੀ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਲੰਬੀ ਦੂਰੀ ਦਾ ਸਫਰ ਤੈਅ ਕਰਨ ਲਈ ਬੇਹੱਦ ਆਰਾਮਦਾਇਕ ਹੈ ਅਤੇ ਖਰਾਬ ਰਸਤਿਆਂ ’ਚ ਵੀ ਚੰਗਾ ਸੰਤੁਲਨ ਪ੍ਰਦਾਨ ਕਰਦੀ ਹੈ। ਇਸਨੂੰ ਤਿੰਨ ਰੰਗਾਂ- ਡੁਕਾਟੀ ਰੈੱਡ, ਸਟ੍ਰੀਟ ਗ੍ਰੇ ਅਤੇ ਜੀ.ਪੀ. ਰੈੱਡ ’ਚ ਲਾਂਚ ਕੀਤਾ ਗਿਆ ਹੈ। ਆਖਰੀ ਦੇ ਦੋ ਰੰਗਾਂ ਨੂੰ ਸਿਰਫ ਵੀ2 ਐੱਸ ’ਚ ਲਾਂਚ ਕੀਤਾ ਗਿਆ ਹੈ। Multistrada V2 ’ਚ ਟਵਿਨ-ਪੌਡ ਹੈੱਡਲਾਈਟ, ਸੈਮੀ-ਫੇਅਰਿੰਗ, ਲੰਬੀ ਵਿੰਡਸਕਰੀਨ, ਸਪਲਿਟ-ਸਟਾਈਲ ਸੀਟਾਂ ਅਤੇ ਇਕ ਸਾਈਡ ਸਲੰਗ ਐਗਜਾਸਟ ਸ਼ਾਮਿਲ ਹਨ। 

PunjabKesari

ਫੀਚਰਜ਼
Multistrada V2 ’ਚ ਫੁਲ-ਐੱਲ.ਈ.ਡੀ. ਲਾਈਟਿੰਗ, 5-ਇੰਚ ਦੀ ਕਲਰ-ਟੀ.ਐੱਫ.ਟੀ. ਡਿਸਪਲੇਅ, ਕਾਰਨਿੰਗ ਏ.ਬੀ.ਐੱਸ., ਟ੍ਰੈਕਸ਼ਨ ਕੰਟਰੋਲ ਸਿਸਟਮ, ਵ੍ਹੀਕਲ ਹੋਲਡ ਕੰਟਰੋਲ ਅਤੇ ਚਾਰ ਰਾਈਡਿੰਗ ਮੋਡਸ (ਸਪੋਰਟ, ਟੂਰਿੰਗ, ਅਰਬਨ ਅਤੇ ਐਂਡੁਰੋ) ਫੀਚਰਜ਼ ਦਿੱਤੇ ਗਏ ਹਨ। ਉੱਥੇ ਹੀ Multistrada V2 S ’ਚ ਕਰੂਜ਼ ਕੰਟਰੋਲ ਸਿਸਟਮ, ਡੁਕਾਟੀ ਕਾਰਨਿੰਗ ਲਾਈਟਾਂ ਅਤੇ ਡੁਕਾਟੀ ਕੁਇੱਕ ਸ਼ਿਫਟ ਅਪ ਐਂਡ ਡਾਊਨ ਵੀ ਮਿਲਦਾ ਹੈ।

ਇੰਜਣ
ਨਵੀਂ Multistrada V2 ’ਚ ਪਹਿਲਾਂ ਦੀ ਤਰ੍ਹਾਂ 937cc Testastretta ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇੰਜਣ 111.5bhp ਦੀ ਪਾਵਰ ਅਤੇ 96Nm ਦਾ ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਇਹ ਇੰਜਣ 6-ਸਪੀਡ ਗਿਅਰਬਾਕਸ ਨਾਲ ਆਉਂਦਾ ਹੈ ਜੋ ਮੌਜੂਦਾ ਮਲਟੀਸਟ੍ਰਾਡਾ 950 ਮੋਟਰਸਾਈਕਲ ਦੇ ਸਮਾਨ ਹੈ।


author

Rakesh

Content Editor

Related News