ਆਮ ਸੜਕਾਂ ''ਤੇ ਦੌੜ ਰਿਹੈ ਡੱਚ ਡਰਾਈਵਰਲੈੱਸ ਸ਼ਟਲ

01/31/2016 12:03:35 PM

ਜਲੰਧਰ—ਇਸ ਹਫਤੇ ਨੀਦਰਲੈਂਡਸ ਦੇ ਇਕ ਪੇਂਡੂ ਖੇਤਰ ''ਚ ਬਿਨਾਂ ਡਰਾਈਵਰ ਦੇ ਚੱਲਣ ਵਾਲੇ ਡਰਾਈਵਰਲੈੱਸ ਸ਼ਟਲ ''ਚ ਮੁਸਾਫਿਰਾਂ ਨੂੰ ਬਿਠਾ ਕੇ ਪਹਿਲੀ ਵਾਰ ਚਲਾਇਆ ਗਿਆ। ਅਜਿਹੀ ਆਸ ਹੈ ਕਿ ਇਸ ਖੇਤਰ ''ਚ ਕੁਝ ਸਾਲਾਂ ''ਚ ਦੇਖੇ ਜਾਣ ਵਾਲੇ ਰੋਬੋਟਿਕ ਵ੍ਹੀਕਲਜ਼ ''ਚੋਂ ਇਕ ਵੇਪਾਡ (Wepod) ਸ਼ਟਲ ਵੀ ਹੋਵੇਗਾ। 

ਸੈਲਫ ਡਰਾਈਵਿੰਗ ਵੇਪਾਡ ਪਬਲਿਕ ਰੋਡ (ਆਮ ਸੜਕਾਂ) ''ਤੇ ਚੱਲਣ ਵਾਲਾ ਡਰਾਈਵਰਲੈੱਸ ਵ੍ਹੀਕਲ ਹੈ। ਅਜਿਹੇ ਹੀ ਇਕ ਵ੍ਹੀਕਲ ''ਅਲਟ੍ਰਾ ਪੋਡਸ'' ਦੀ ਵਰਤੋਂ ਹੀਥਰੋ ਏਅਰਪੋਰਟ ''ਤੇ ਵੀ ਕੀਤੀ ਗਈ ਪਰ ਇਸ ਦੀ ਵਰਤੋਂ ਤੋਂ ਪਹਿਲਾਂ ਕੁਝ ਸਮੇਂ ਲਈ ਉਸ ਰੂਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਅਲਟ੍ਰਾ ਪੋਡਸ ਇਸ ਸਾਲ ਤਕ ਲੰਡਨ ਦੀਆਂ ਸੜਕਾਂ ''ਤੇ ਦੌੜਦੇ ਹੋਏ ਦੇਖੇ ਜਾਣਗੇ। 
ਵੇਪਾਡ ਦੀ ਟੈਸਟਿੰਗ ਵਗੇਨਿੰਗੇਨ ਯੂਨੀਵਰਸਿਟੀ ਦੇ ਕੈਂਪਸ ''ਚ ਕੁਝ ਸਮੇਂ ਤਕ ਚੱਲਦੀ ਰਹੇਗੀ। ਜੇਕਰ ਇਸ ਪ੍ਰੀਖਣ ਨੂੰ ਸਫਲ ਸਮਝਿਆ ਜਾਂਦਾ ਹੈ ਤਾਂ ਗੇਲਡਰਲੈਂਡ ਦੇ ਸੂਬੇ ''ਚ ਇਸ ਪ੍ਰਾਜੈਕਟ ਦੇ ਰੂਟ ਨੂੰ ਵਧਾ ਦਿੱਤਾ ਜਾਵੇਗਾ ਅਤੇ ਸੈਲਫ ਡਰਾਈਵਿੰਗ ਵੇਪਾਡ ਐਡ-ਵਗੇਨਿੰਗੇਨ ਇੰਟਰਸਿਟੀ ਰੇਲਵੇ ਸਟੇਸ਼ਨ ਤਕ ਚੱਲੇਗੀ। 
ਵੇਪਾਡ ਇਕ ਪੂਰਨ ਰੂਪ ਨਾਲ ਆਟੋਮੈਟਿਕ ਵ੍ਹੀਕਲ ਹੈ, ਜਿਸ ਵਿਚ ਨਾ ਤਾਂ ਸਟੇਅਰਿੰਗ ਵ੍ਹੀਲ ਲੱਗਾ ਹੈ ਅਤੇ ਨਾ ਹੀ ਇਸ ਵਿਚ ਮੈਨੁਅਲ ਆਪ੍ਰੇਸ਼ਨਜ਼ (ਜਿਵੇਂ ਰੇਸ ਵਧਾਉਣਾ, ਕਲੱਚ ਅਤੇ ਬ੍ਰੇਕ ਪੈਡਲ ਆਦਿ) ਲਈ ਪੈਡਲ ਦਿੱਤੇ ਗਏ ਹਨ। ਹਰੇਕ ਵੇਪਾਡ ''ਚ 6 ਲੋਕਾਂ ਲਈ ਕੈਬਿਨ ਹੈ, ਜਿਸ ਦਾ ਦਰਵਾਜ਼ਾ ਆਟੋਮੈਟਿਕ (ਆਪਣੇ ਆਪ ਖੁੱਲ੍ਹਦਾ ਅਤੇ ਬੰਦ ਹੁੰਦਾ) ਹੈ। ਇਸ ਵਿਚ ਵ੍ਹੀਲਚੇਅਰ ਲਿਫਟ ਲੱਗੀ ਹੈ ਅਤੇ ਇਸ ਦੀ ਰੇਂਜ ਕਰੀਬ 100 ਕਿਲੋਮੀਟਰ (62 ਮੀਲ) ਪ੍ਰਤੀ ਘੰਟਾ ਹੈ। ਹਾਲਾਂਕਿ ਟੈਸਟ ਦੌਰਾਨ ਇਸ ਨੂੰ ਪੂਰੀ ਤਰ੍ਹਾਂ ਰਫਤਾਰ ''ਤੇ ਨਹੀਂ ਦੌੜਾਇਆ ਗਿਆ ਹੈ ਅਤੇ ਟੈਸਟ ਦੇ ਸਮੇਂ ਇਸ ਦੀ ਸਪੀਡ ਸਿਰਫ 25 ਕਿਲੋਮੀਟਰ (16 ਮੀਲ) ਪ੍ਰਤੀ ਘੰਟਾ ਦੀ ਸੈੱਟ ਕੀਤੀ ਗਈ ਹੈ। 
ਵੇਪਾਡ ਦਾ ਨੇਵੀਗੇਸ਼ਨ ਸਿਸਟਮ ਉਸ ਰੂਟ ਦੇ ਮੈਪ, ਕੈਮਰੇ, ਰਾਡਾਰ ਅਤੇ ਲੇਜ਼ਰ ਸੈਂਸਰ ਦੇ ਨਾਲ ਸੰਵਾਦ ਕਰਕੇ ਕੰਮ ਕਰਦਾ ਹੈ ਅਤੇ ਵੇਪਾਡ ''ਚ ਲੱਗੇ ਕੰਪਿਊਟਰ ਨੂੰ ਵਾਤਾਵਰਣ ''ਚ ਹੋਣ ਵਾਲੇ ਬਦਲਾਅ ਬਾਰੇ ਦੱਸਦਾ ਹੈ। ਇਸ ਤੋਂ ਇਲਾਵਾ ਰਿਮੋਟ ਕੰਟਰੋਲ ਰੂਮ ''ਚ ਬੈਠਾ ਕੰਟਰੋਲਰ ਵੀ ਵੇਪਾਡ ਨੂੰ ਨਿਰਦੇਸ਼ ਦੇ ਸਕਦਾ ਹੈ ਅਤੇ ਮੁਸਾਫਿਰ ਪ੍ਰਤੀਕਿਰਿਆ ਦੇ ਕੇ ਯਾਤਰਾ ਸਮੇਂ ਗੱਲ ਕਰ ਸਕਦੇ ਹਨ। ਇਸ ਪ੍ਰਾਜੈਕਟ ''ਤੇ ਕੰਮ ਕਰਨ ਵਾਲਿਆਂ ਮੁਤਾਬਕ ਵੇਪਾਡ ਦਾ ਟੈਸਟ ਪੂਰਾ ਕਰਕੇ ਇਸ ਸਾਲ ਜੂਨ-ਜੁਲਾਈ ਤਕ ਇਸ ਦੇ ਰੂਟ ਨੂੰ ਵਧਾਇਆ ਜਾਵੇਗਾ।


Related News