ਵਿੰਡੋਜ਼ ਫੋਨ ਯੂਜ਼ਰ ਗਲਤੀ ਨਾਲ ਵੀ ਨਾ ਕਰਨ Pokemon Go ਡਾਊਨਲੋਡ

Saturday, Aug 13, 2016 - 06:44 PM (IST)

 ਵਿੰਡੋਜ਼ ਫੋਨ ਯੂਜ਼ਰ ਗਲਤੀ ਨਾਲ ਵੀ ਨਾ ਕਰਨ Pokemon Go ਡਾਊਨਲੋਡ
ਜਲੰਧਰ : ਇਕ ਨਵੀਂ ਅਪਡੇਟ ਦੇ ''ਚ ਨਿਐਟਿਕ ਨੇ ਸਾਫ ਕਰ ਦਿੱਤਾ ਹੈ ਕਿ ਜੋ ਲੋਕ ਪੋਕਿਮੋਨ ਗੋ ''ਚ ਥਰਡ ਪਾਰਟੀ ਐਪਸ ਦੇ ਨਾਲ ਚੀਟ ਕੋਡਜ਼ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਪਰਮਾਨੈਂਟਲੀ ਗੇਮ ''ਚੋਂ ਬਲਾਕ ਕਰ ਦਿੱਤਾ ਜਾਵੇਗਾ। ਪੋਕਿਮੋਨ ਗੋ ਅਜੇ ਸਿਰਫ ਐਂਡ੍ਰਾਇਡ ਤੇ ਆਈ. ਓ. ਐੱਸ. ਲਈ ਹੀ ਅਵੇਲੇਬਲ ਹੈ ਤੇ  ਵਿੰਡੋਜ਼ ਪਲੈਟਫੋਰਮ ਲਈ ਇਸ ਗੇਮ ਨੂੰ ਲਿਆਉਣ ਦਾ ਕੰਪਨੀ ਦਾ ਕੋਈ ਇਰਾਦਾ ਨਹੀਂ ਹੈ ਪਰ ਕਈ ਥਰਡ ਪਾਰਟੀ ਐਪਸ ਇਸ ਗੇਮ ਨੂੰ ਇਮਿਊਲੇਟ ਕਰਨ ''ਚ ਸਫਲ ਹੋ ਗਈਆਂ ਹਨ ਤੇ ਨਿਐਟਿਕ ਨੇ ਸਖਤ ਐਕਸ਼ਨ ਲੈਂਦੇ ਹੋਏ ਕਿਹਾ ਹੈ ਕਿ ਕੋਈ ਵੀ ਅਨਆਥਰਾਈਜ਼ ਇੰਸਟਾਲੇਸ਼ਨ ਹੋਣ ''ਤੇ ਯੂਜ਼ਰ ਨੂੰ ਪੋਕੇਮੋਨ ਗੋ ਤੋਂ ਪਰਮਾਨੈਂਟਲੀ ਬੈਨ ਤਕ ਦਿੱਤਾ ਜਾਵੇਗਾ।
 
ਇਸ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਕਈ Po7o ”WP  ਵਰਗੇ ਡਿਵੈੱਲਪਰ ਬਿਨਾਂ ਨਿਐਟਿਕ ਨਾਲ ਸੰਪਰਕ ਕੀਤੇ ਪੋਕਿਮੋਨ ਗੋ ਨੂੰ ਵਿੰਡੋਜ਼ ਫੋਨਸ ਲਈ ਬਣਾ ਰਹੇ ਹਨ। ਇਕ ਰਿਪੋਰਟ ਦੇ ਮੁਤਾਬਿਕ ਇਸ ਤਰ੍ਹਾਂ ਦੇ ਅਨਆਫਿਸ਼ੀਅਲ ਐਪ ਨੂੰ ਡਾਊਨਲੋਡ ਨਾ ਕਰੋ ਕਿਉਂਕਿ ਇਹ ਕਰਨ ਨਾਲ ਹੋ ਸਕਦਾ ਹੈ ਕਿ ਪੋਕਿਮੋਨ ਗੋ ਗੇਮ ਤੋਂ ਤੁਹਾਨੂੰ ਹਮੇਸ਼ਾ ਲਈ ਬੈਨ ਕਰ ਦਿੱਤਾ ਜਾਵੇ।

Related News