ਲੈਪਟਾਪ ਅਤੇ ਕੰਪਿਊਟਰ ''ਚ Save ਪਾਸਵਰਡ ਦਾ ਇਸ ਤਰ੍ਹਾਂ ਕਰੋ ਪਤਾ

09/23/2017 4:33:54 PM

ਜਲੰਧਰ-ਜੇਕਰ ਤੁਸੀਂ ਕੰਪਿਊਟਰ 'ਤੇ ਫੇਸਬੁੱਕ, ਜੀਮੇਲ, ਟਵਿੱਟਰ ਅਤੇ ਕੁਝ ਹੋਰ Login ਕਰਦੇ ਹੋ ਤਾਂ ਉਸ ਸਮੇਂ ਤੁਸੀਂ ਗੂਗਲ ਕ੍ਰੋਮ ਪਾਸਵਰਡ ਸੇਵ ਕਰਨ ਲਈ ਆਪਸ਼ਨ ਆਉਦੀ ਹੈ ਤਾਂ ਫਿਰ ਅਸੀਂ ਸੇਵ ਕਰ ਦਿੰਦੇ ਹਾਂ, ਪਰ ਜੇਕਰ ਤੁਸੀਂ ਪਾਸਵਰਡ ਨੂੰ ਭੁੱਲ ਜਾਂਦੇ ਹੋ ਤਾਂ ਇਸ ਤਰ੍ਹਾਂ ਨਾਲ ਪਤਾਂ ਲਗਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗੂਗਲ ਕ੍ਰੋਮ 'ਚ ਸੇਵ ਪਾਸਵਰਡ ਨੂੰ ਕੱਢਣ ਦਾ ਤਰੀਕਾ ਦੱਸਣਗੇ। 

1. ਸਭ ਤੋਂ ਪਹਿਲਾਂ ਗੂਗਲ ਕ੍ਰੋਮ ਓਪਨ ਕਰੋ ਅਤੇ ਉੱਪਰ ਤੋਂ ਸੱਜੇ ਪਾਸੇ ਕੋਨੇ 'ਚ 3 ਡਾਟ 'ਤੇ ਕਲਿੱਕ ਕਰੋ ਇਸ 'ਚ ਸੈਟਿੰਗ 'ਤੇ ਕਲਿੱਕ ਕਰੋ। 

2. ਹੁਣ ਤੁਹਾਡੇ ਸਾਹਮਣੇ ਖੁੱਲੀ ਸੈਟਿੰਗ ਵਾਲੀ ਵਿੰਡੋ 'ਚ ਸਭ ਤੋਂ ਹੇਠਲੇ ਪਾਸੇ ਦਿਖ ਰਹੇ  Advance ਦੇ ਬਟਨ 'ਤੇ ਕਲਿੱਕ ਕਰੋ। 

3. ਹੁਣ ਤੁਸੀਂ ਹੇਠਲੇ ਪਾਸੇ Passwords and forms ਦਿਖੇਗਾ। ਇਸ 'ਚ Manage Passwords 'ਤੇ ਕਲਿੱਕ  ਕਰੋਂ ਅਤੇ ਫਿਰ ਤੁਹਾਡੇ ਸਾਹਮਣੇ ਕ੍ਰੋਮ 'ਚ ਸੇਵ ਸਾਰੇ ਪਾਸਵਰਡ ਦਿਸ ਜਾਣਗੇ। 

4.ਹੁਣ ਪਾਸਵਰਡ ਦੇ ਸਾਹਮਣੇ ਦਿਸ ਰਹੇ 3 ਡਾਟ 'ਤੇ ਕਲਿੱਕ ਕਰੋ ਅਤੇ ਡੀਟੇਲਜ਼ 'ਤੇ ok ਕਰੋ। ਹੁਣ ਪਾਸਵਰਡ ਪਤਾ ਲੱਗ ਜਾਣਗੇ।


Related News