Amazon ਲਿਆ ਰਿਹਾ ‘ਦੀਵਾਲੀ ਸਪੈਸ਼ਲ ਸੇਲ’, ਮਿਲਣਗੇ ਸ਼ਾਨਦਾਰ ਆਫਰਜ਼

10/19/2019 5:53:27 PM

ਗੈਜੇਟ ਡੈਸਕ– ਐਮਾਜ਼ੋਨ ’ਤੇ ਗ੍ਰੇਟ ਇੰਡੀਅਨ ਸੇਲ ’ਚ ਜੇਕਰ ਤੁਸੀਂ ਖਰੀਦਾਰੀ ਕਰਨ ਤੋਂ ਰਹਿ ਗਏ ਹੋ ਤਾਂ ਤੁਹਾਨੂੰ ਇਕ ਹੋਰ ਮੌਕਾ ਮਿਲਣ ਜਾ ਰਿਹਾ ਹੈ। 21 ਅਕਤੂਬਰ ਤੋਂ ਐਮਾਜ਼ੋਨ ’ਤੇ ‘ਦੀਵਾਨੀ ਸਪੈਸ਼ਲ ਸੇਲ’ ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਲ 21 ਅਕਤੂਬਰ ਰਾਤ 12 ਵਜੇ ਸ਼ੁਰੂ ਹੋ ਜਾਵੇਗੀ ਅਤੇ 25 ਅਕਤੂਬਰ ਤਕ ਚੱਲੇਗੀ। ਐਮਾਜ਼ੋਨ ਨੇ ਇਸ ਐਡੀਸ਼ਨ ਦ ਸੇਲ ਲਈ ਐਕਸਿਸ ਅਤੇ ਸਿਟੀ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਇਨ੍ਹਾਂ ਦੋਵਾਂ ਹੀ ਬੈਂਕ ਦੇ ਗਾਹਕਾਂ ਨੂੰ 10 ਫੀਸਦੀ ਵਾਧੂ ਡਿਸਕਾਊਂਟ ਮਿਲੇਗਾ। 

ਸਮਾਰਟਫੋਨਸ ’ਤੇ 40 ਫੀਸਦੀ ਡਿਸਕਾਊਂਟ
ਸੇਲ ’ਚ ਸਮਾਰਟਫੋਨਜ਼ ’ਤੇ 40 ਫੀਸਦੀ ਤਕ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਫ੍ਰੀ ਸਕਰੀਨ ਰਿਪਲੇਸਮੈਂਟ ਅਤੇ ਨੋ ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਮਿਲੇਗਾ। ਨਾਲ ਹੀ ਆਕਰਸ਼ਕ ਐਕਸਚੇਂਜ ਆਫਰਜ਼ ਵੀ ਗਾਹਕਾਂ ਨੂੰ ਮਿਲੇਗਾ। 

ਬ੍ਰਾਂਡਿਡ ਸਮਾਰਟਫੋਨਜ਼ ’ਤੇ ਛੋਟ
ਇਸ ਸੇਲ ’ਚ ਬਰਾਂਡਿਡ ਸਮਾਰਟਫੋਨਜ਼ ’ਤੇ ਵਧੀਆ ਡਿਸਕਾਊਂਟ ਆਫਰ ਕੀਤਾ ਜਾਵੇਗਾ। ਸੇਲ ’ਚ Samsung Galaxy M30s, Xiaomi Redmi Note 8, Redmi Note 8 Pro ਅਤੇ OnePlus 7T ਵਰਗੇ ਸਮਾਰਟਫੋਨਜ਼ ’ਤੇ ਡਿਸਕਾਊਂਟ ਮਿਲੇਗਾ। 

ਟੀਵੀ ’ਤੇ 60 ਫੀਸਦੀ ਡਿਸਕਾਊਂਟ
ਇਸ ਸੇਲ ’ਚ ਟੀਵੀ ’ਤੇ 60 ਫੀਸਦੀ ਤਕ ਡਿਸਕਾਊਂਟ ਆਫਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੀਵੀ ਖਰੀਦਣ ’ਤੇ ਨੋ ਕਾਸਟ ਈ.ਐੱਮ.ਆਈ. ਦਾ ਆਪਸ਼ਨ ਵੀ ਮਿਲੇਗਾ। ਸੇਲ ’ਚ Samsung, OnePlus, Whirlpool, LG ਵਰਗੇ ਬ੍ਰਾਂਡਸ ’ਤੇ ਡਿਸਕਾਊਂਟ ਮਿਲ ਸਕੇਗਾ। 


Related News