ਡੈੱਲ ਦੇ ਇਸ ਨਵੇਂ ਮਾਨੀਟਰ ''ਚ ਕਰ ਸਕਦੇ ਹੋ ਚਾਰ ਵੱਖ-ਵੱਖ ਡਿਸਪਲੇ ਨੂੰ ਐਕਸੈਸ
Saturday, May 21, 2016 - 05:15 PM (IST)
ਜਲੰਧਰ- ਮਾਨੀਟਰ ਦੀ ਗੱਲ ਕੀਤੀ ਜਾਵੇ ਤਾਂ ਬੋਰਿੰਗ ਹੋਣ ਦੇ ਕਾਰਨ ਆਮ ਤੌਰ ''ਤੇ ਮਾਨੀਟਰਜ਼ ਦਾ ਕ੍ਰੇਜ਼ ਘੱਟਦਾ ਜਾ ਰਿਹਾ ਹੈ ਅਤੇ ਮਾਨੀਟਰਜ਼ ਬਿਜ਼ਨੈੱਸ ਟਾਰਗਿਟ ਦੇ ਦਿਲਚਸਪ ਸਪੈਕਟਰਮਜ਼ ਨੂੰ ਖਤਮ ਕਰ ਦਿੰਦੇ ਹਨ ਪਰ ਦਿੱਲੀ ਦਾ ਨਵਾਂ ਮਾਨੀਟਰ ਤੁਹਾਨੂੰ ਆਕਰਸ਼ਿਤ ਕਰ ਸਕਦਾ ਹੈ। ਇਹ ਇਕ 43 ਇੰਚ ਦਾ 4ਕੇ ਡਿਸਪਲੇ ਵਾਲਾ ਮਾਨੀਟਰ ਹੈ ਜਿਸ ''ਚ 4 ਵੱਖ-ਵੱਖ 1080p ਸਕ੍ਰੀਨ ਨੂੰ ਬਿਨਾਂ ਪੈਨਲ ਨੂੰ ਬ੍ਰੇਕ ਕੀਤੇ ਚਲਾਉਣ ਦੀ ਆਪਸ਼ਨ ਦਿੱਤੀ ਗਈ ਹੈ।
ਡੈੱਲ P4317Q ਮਾਨੀਟਰ ਫੁਲ ਐੱਚ.ਡੀ. ''ਚ ਚਾਰ ਵੱਖ-ਵੱਖ ਇਨਪੁਟ ਕੰਟੈਂਟ ਨੂੰ ਇਕੋ ਸਮੇਂ ਦਿਖਾ ਸਕਦਾ ਹੈ। ਇਸ ਦੇ ਨਾਲ ਹੀ ਇਸ ਮਾਨੀਟਰ ''ਚ ਚਾਰ ਯੂ.ਐੱਸ.ਬੀ. 3.0, ਦੋ ਐੱਚ.ਡੀ. ਐੱਮ. ਆਈ., ਇਕ ਡਿਸਪਲੇਪੋਰਟ, ਇਕ ਮਿੰਨੀ ਡਿਸਪਲੇਪੋਰਟ ਅਤੇ ਇਕ ਵੀ.ਜੀ.ਏ. ਪੋਰਟ ਵੀ ਦਿੱਤੀ ਗਈ ਹੈ। ਇਨਾਂ ਹੀ ਨਹੀਂ ਇਸ ਮਾਨੀਟਰ ਦੀ ਕਿਸੇ ਵੀ ਸਿੰਗਲ ਡਿਸਪਲੇ ਦਾ 4ਕੇ ''ਚ ਮਜ਼ਾ ਲੈਣ ਲਈ ਉਸ ਨੂੰ ਜ਼ੂਮ ਕੀਤਾ ਜਾ ਸਕਦਾ ਹੈ। ਇਸ ਦੀ ਇਕੋ ਸਮੇਂ ਚਾਰ ਡਿਸਪਲੇ ਨੂੰ ਐਕਸੈਸ ਕਰਨ ਦੀ ਆਪਸ਼ਨ 30 ਫੀਸਦੀ ਤੱਕ ਐਨਰਜ਼ੀ ਨੂੰ ਬਚਾਉਂਦੀ ਹੈ। ਇਸ ਦੀ ਕੀਮਤ 1,349 ਡਾਲਰ ਰੱਖੀ ਗਈ ਹੈ ਅਤੇ ਇਸ ਦੀ ਸ਼ਿਪਿੰਗ ਨੂੰ 23 ਮਈ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।
