ਭਾਰਤ ਦੇ ਸਭ ਤੋਂ ਤੇਜ਼ ਇਲੈਕਟ੍ਰਿਕ ਮੋਟਰਸਾਈਕਲ ਦੀ ਡਿਲੀਵਰੀ ਸ਼ੁਰੂ

12/28/2020 6:41:13 PM

ਆਟੋ ਡੈਸਕ– ਦੇਸ਼ ਦੇ ਸਭ ਤੋਂ ਤੇਜ਼ ਇਲੈਕਟ੍ਰਿਕ ਮੋਟਰਸਾਈਕਲ ਦੀ ਡਿਲੀਵਰੀ ਸ਼ੁਰੂ ਹੋ ਗਈ ਹੈ। ਇਸ ਮੋਟਰਸਾਈਕਲ ਦਾ ਨਾਮ ਕਰੀਡਨ (Kriden) ਹੈ ਜਿਸ ਨੂੰ ਵਨ ਇਲੈਕਟ੍ਰਿਕ ਨਾਮ ਦੀ ਇਕ ਸਟਾਰਟਅਪ ਕੰਪਨੀ ਨੇ ਬਣਾਇਆ ਹੈ। ਇਸ ਦੀ ਡਿਲੀਵਰੀ ਸ਼ੁਰੂਆਤ ’ਚ ਹੈਦਰਾਬਾਦ ਅਤੇ ਬੈਂਗਲੁਰੂ ’ਚ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਦੂਜੇ ਪੜਾਅ ’ਚ ਕੇਰਲ ਅਤੇ ਤਮਿਲਨਾਡੂ ਅਤੇ ਤੀਜੇ ਪੜਾਅ ’ਚ ਮਹਾਰਾਸ਼ਟਰ ਅਤੇ ਦਿੱਲੀ-ਐੱਨ.ਸੀ.ਆਰ. ’ਚ ਇਸ ਦੀ ਡਿਲੀਵਰੀ ਸ਼ੁਰੂ ਕੀਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਕਰੀਡਨ ਮੋਟਰਸਾਈਕਲ ਦੀ ਟਾਪ ਸਪੀਡ 95 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਇਸ ਦੀ ਕੀਮਤ 1.29 ਲੱਖ ਰੁਪਏ ਹੈ। 

ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ

PunjabKesari

ਈਕੋ ਮੋਡ ’ਤੇ ਇਕ ਚਾਰਜ ’ਚ ਤੈਅ ਕਰੇਗੀ 110 ਕਿਲੋਮੀਟਰ ਦਾ ਸਫ਼ਰ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕਰੀਡਨ ਮੋਟਰਸਾਈਕਲ ਨੂੰ ਈਕੋ ਮੋਡ ’ਤੇ ਇਕ ਵਾਰ ਪੂਰਾ ਚਾਰਜ ਕਰਕੇ 110 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਨੋਰਮਲ ਮੋਡ ’ਚ ਇਕ ਇਕ ਚਾਰਜ ’ਚ 80 ਕਿਲੋਮੀਟਰ ਚਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 8 ਸਕਿੰਟਾਂ ’ਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ। 

ਇਹ ਵੀ ਪੜ੍ਹੋ– WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼

PunjabKesari

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਮੋਟਰਸਾਈਕਲ ’ਚ 3kwh ਦੀ ਲਿਥੀਅਮ ਬੈਟਰੀ ਲੱਗੀ ਹੈ ਜਿਸ ਨੂੰ ਹਬ ਮਾਊਂਟਿਡ ਇਲੈਕਟ੍ਰਿਕ ਮੋਟਰ ਨਾਲ ਅਟੈਚ ਕੀਤਾ ਗਿਆਹੈ। ਇਹ ਮੋਟਰਸਾਈਕਲ 3Kwh ਜਾਂ 7.4 ਬੀ.ਐੱਚ.ਪੀ. ਦੀ ਪਾਵਰ ਪ੍ਰਦਾਨ ਕਰਦੀ ਹੈ। ਬਤੌਰ ਫੀਚਰਜ਼ ਇਸ ਮੋਟਰਸਾਈਕਲ ’ਚ ਡਿਜੀਟਲ ਓਡੋਮੀਟਰ ਨਾਲ ਬਲੂਟੂਥ ਕੁਨੈਕਟੀਵਿਟੀ ਨੂੰ ਸ਼ਾਮਲ ਕੀਤਾ ਗਿਆਹੈ। ਇਹ ਪੂਰਾ ਚਾਰਜ ਹੋਣ ’ਚ ਸਿਰਫ 4 ਤੋਂ 5 ਘੰਟਿਆਂ ਦਾ ਸਮਾਂ ਲੈਂਦੀ ਹੈ। ਇਹ ਮੋਟਰਸਾਈਕਲ 80 ਫੀਸਦੀ ਲੋਕਲ ਯਾਨੀ ਮੇਡ ਇੰਨ ਇੰਡੀਆ ਪ੍ਰੋਡਕਟ ਹੈ। 


Rakesh

Content Editor

Related News