3 ਹਜ਼ਾਰ ਤੋਂ ਘੱਟ ਕੀਮਤ ਵਾਲੇ ਇਸ ਟੈਬਲੇਟ ਨਾਲ ਮਿਲੇਗਾ ਇਕ ਸਾਲ ਲਈ ਫ੍ਰੀ ਇੰਟਰਨੈੱਟ

Saturday, Dec 19, 2015 - 08:34 PM (IST)

3 ਹਜ਼ਾਰ ਤੋਂ ਘੱਟ ਕੀਮਤ ਵਾਲੇ ਇਸ ਟੈਬਲੇਟ ਨਾਲ ਮਿਲੇਗਾ ਇਕ ਸਾਲ ਲਈ ਫ੍ਰੀ ਇੰਟਰਨੈੱਟ

 ਜਲੰਧਰ— ਡਾਟਾਵਿੰਡ ਨੇ Datawind 7SC ਨਾਂ ਦਾ ਬਜਟ ਟੈਬਲੇਟ ਲਾਂਚ ਕੀਤਾ ਹੈ ਜਿਸ ਦੀ ਕੀਮਤ 2,999 ਰੁਪਏ ਹੈ। ਇਸ ਘੱਟ ਕੀਮਤ ਵਾਲੇ ਟੈਬਲੇਟ ਨਾਲ ਇਕ ਸਾਲ ਲਈ ਫ੍ਰੀ ਇੰਟਰਨੈੱਟ ਵੀ ਮਿਲੇਗਾ ਜਿਸ ਨਾਲ ਬ੍ਰਾਊਜ਼ਿੰਗ ਕੀਤੀ ਜਾ ਸਕਦੀ ਹੈ। ਫ੍ਰੀ ਇੰਟਰਨੈੱਟ ਲਈ ਡਾਟਾਵਿੰਡ ਨੇ ਟੈਲੀਕਾਮ ਕੰਪਨੀ ਆਰਕਾਮ ਟੈਲੀਨਾਰ ਨੈੱਟਵਰਕ ਨਾਲ ਸਮਝੌਤਾ ਵੀ ਕੀਤਾ ਹੈ। 
ਇਸ ਟੈਬਲੇਟ ਦੀ ਵਿਕਰੀ ਸਨੈਪਡੀਲ ਅਤੇ ਟੀ.ਵੀ. ਸ਼ਾਪ ਡੇਨ-Snapdeal ''ਤੇ ਹੋਵੇਗੀ। Datawind 7SC ਦੇ ਸਪੈਸਿਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਵਿਚ 7 ਇੰਜ ਦੀ 800x480 ਪਿਕਸਲ ਡਿਸਪਲੇ, ਸਿੰਗਲ ਕੋਰ ਪ੍ਰੋਸੈਸਰ, 512M2 ਰੈਮ, 472 ਇੰਟਰਨਲ ਮੈਮਰੀ ਦਿੱਤੀ ਗਈ ਹੈ। ਐਂਡ੍ਰਾਇਡ 4.2.2 ਓ.ਐੱਸ. ''ਤੇ ਚੱਲਣ ਵਾਲੇ ਇਸ ਟੈਬਲੇਟ ''ਚ ਕਨੈਕਟੀਵਿਟੀ ਲਈ ਬਲੂਟੂਥ, ਵਾਈਫਾਈ, ਮਾਈਕ੍ਰੋ ਯੂ.ਐੱਸ.ਬੀ. ਫੀਚਰਜ਼ ਵੀ ਦਿੱਤੇ ਗਏ ਹਨ।


Related News