ਯਾਹੂ ਦੇ 200 ਮਿਲੀਅਨ ਯੂਜ਼ਰਜ਼ ਦਾ ਡਾਟਾ ਖਤਰੇ ''ਚ
Wednesday, Aug 03, 2016 - 01:40 PM (IST)

ਜਲੰਧਰ : ਡਾਰਕ ਵੈੱਬ ''ਤੇ ਮਸ਼ਹੂਰ ਮਾਕਰੀਟ ਪਲੇਸ ''ਰਿਅਲ ਡੀਲ'' ''ਤੇ ਯਾਹੂ ਦੇ 200 ਮਿਲੀਅਨ ਯੂਜ਼ਰਜ਼ ਦਾ ਡਾਟਾ ਸੇਲ ਹੋਣ ਲਈ ਲਿਸਟਿਡ ਕੀਤਾ ਗਿਆ ਹੈ। ਜੇ ਮੀਡੀਆ ਰਿਪੋਟਾਂ ਦੀ ਮੰਨੀਏ ਤਾਂ ਯਾਹੂ ਇਸ ਸਕਿਓਰਿਟੀ ਬ੍ਰੀਚ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਇਸ ਲਿਸਟਿੰਗ ਨੂੰ ਸੇਲ ਕਰਨ ਵਾਲੇ ਹੈਕਰ ਪੀਸ-ਆਫ-ਮਾਈਂਡ ਦਾ ਨਾਂ ਸਾਫ ਦਿੱਖ ਰਿਹਾ ਹੈ।
ਪੀਸ-ਆਫ-ਮਾਈਂਡ ਉਹੀ ਹੈਕਰ ਹੈ ਜਿਸ ਨੇ ਲਿੰਕਡਇਨ, ਮਾਈਸਪੇਸ, ਟੰੰਬਲਰ, ਫਲਿੰਗ ਡਾਟ ਕਾਮ ਤੇ ਵੀ. ਕੇ. ਡਾਟ ਕਾਮ ਵਰਗੀਆਂ ਸੋਸ਼ਲ ਸਾਈਟਾਂ ਦਾ ਡਾਟਾ ਹੈਕ ਕਰ ਕੇ ਵੇਚਿਆ ਸੀ। ਇਕ ਰਿਪੋਰਟ ਦੇ ਮੁਤਾਬਿਕ ਇਹ ਹੈਕਰ ਹੁਣ ਤਕ 800 ਮਿਲੀਅਨ ਯੂਜ਼ਰਜ਼ ਦਾ ਡਾਟਾ ਸੇਲ ਕਰ ਚੁੱਕਿਆ ਹੈ। ਇਸ ਤੋਂ ਪਹਿਲਾਂ 2012 ''ਚ ਯਾਹੂ ਦੀ ਸਕਿਓਰਿਟੀ ''ਚ ਇੰਨਾ ਵੱਡਾ ਫਲੋ ਆਇਆ ਸੀ। ਵੈਰੀਜ਼ੋਨ ਵੱਲੋਂ ਖਰੀਦੇ ਜਾਣ ਤੋਂ ਬਾਅਦ ਹੁਣ ਯਾਹੂ ਦੇ 200 ਮਿਲੀਅਨ ਯੂਜ਼ਰਜ਼ ਦਾ ਡਾਟਾ ਖਤਰੇ ''ਚ ਪੈ ਗਿਆ ਹੈ। ਐਕਸਪਰਟਸ ਦੀ ਇਹੀ ਸਲਾਹ ਹੈ ਕਿ ਸਟ੍ਰੋਂਗ ਤੋਂ ਸਟ੍ਰੋਂਗ ਪਾਸਵਰਡ ਦੀ ਵਰਤੋਂ ਯੂਜ਼ਰ ਵੱਲੋਂ ਕੀਤੀ ਜਾਵੇ ਤੇ ਕੁਝ ਸਮੇਂ ਬਾਅਦ ਇਸ ਨੂੰ ਯੂਜ਼ਰ ਵੱਲੋਂ ਬਦਲ ਵੀ ਦਿੱਤਾ ਜਾਵੇ।