ਲਾਂਚ ਹੋਇਆ ਕੋਰੋਨਾ ਸੈਂਸਰ, ਲੱਛਣਾਂ ਦੇ ਬਾਰੇ 'ਚ ਪਹਿਲਾਂ ਹੀ ਦੇਵੇਗਾ ਜਾਣਕਾਰੀ

05/05/2020 9:02:56 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਨਾਲ ਸਭ ਤੋਂ ਵੱਡੀ ਸਮੱਸਿਆ ਇਸ ਦੇ ਲੱਛਣ ਨੂੰ ਲੈ ਕੇ ਹੈ। ਕੋਰੋਨਾ ਵਾਇਰਸ ਦੇ ਲੱਛਣ ਕਈ ਲੋਕਾਂ 'ਚ ਦਿਖਾਈ ਨਹੀਂ ਦੇ ਰਹੇ ਤਾਂ ਕਈ ਲੋਕਾਂ 'ਚ ਕਾਫੀ ਦੇਰ ਨਾਲ ਦਿਖਾਈ ਦੇ ਰਹੇ ਹਨ। ਅਜਿਹੇ 'ਚ ਜਦ ਤਕ ਲੱਛਣ ਦਿਖਾਈ ਦਿੰਦੇ ਹਨ ਉਦੋਂ ਤਕ ਕਈ ਲੋਕ ਪ੍ਰਭਾਵਿਤ ਹੋ ਜਾਂਦੇ ਹਨ। ਅਜਿਹੇ 'ਚ ਅਜਿਹੀ ਡਿਵਾਈਸ ਅਤੇ ਸੈਂਸਰ ਦੀ ਜ਼ਰੂਰਤ ਹੈ ਜੋ ਤੁਰੰਤ ਲੱਛਣ ਦੇ ਬਾਰੇ 'ਚ ਜਾਣਕਾਰੀ ਦੇਵੇ।

ਮਹਾਮਾਰੀ ਦੌਰਾਨ ਇਸ ਜ਼ਰੂਰਤ ਨੂੰ ਦੇਖਦੇ ਹੋਏ ਨਾਰਥ ਵੈਸਟਰਨ ਯੂਨੀਵਰਸਿਟੀ, ਸ਼ਿਕਾਗੋ ਅਤ ਸ਼ਰਲੀ ਰਿਆਨ ਏਬਿਲਿਟੀ ਲੈਬ ਨੇ ਇਕ ਖਾਸ ਸਟੀਕਰ ਤਿਆਰ ਕੀਤਾ ਹੈ ਜੋ ਕਿ ਦੇਖਣ 'ਚ ਕਾਫੀ ਹੱਦ ਤਕ ਬੈਂਡਏਜ ਦੀ ਤਰ੍ਹਾਂ ਹੈ। ਇਸ ਸਟੀਕਰ ਨੂੰ ਗਲੇ 'ਤੇ ਚਿਪਕਾ ਦਿੱਤਾ ਜਾਂਦਾ ਹੈ। ਇਸ 'ਚ ਕਈ ਸਾਰੇ ਸੈਂਸਰ ਲੱਗੇ ਹਨ। ਇਸ ਨੂੰ ਕੋਰੋਨਾ ਸੈਂਸਰ ਕਿਹਾ ਜਾ ਰਿਹਾ ਹੈ। ਕੋਰੋਨਾ ਸੈਂਸਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਖੰਘ, ਸਾਹ ਲੈਣ ਦੀ ਗਤੀ, ਵਾਈਬ੍ਰੇਸ਼ਨ ਦੇ ਆਧਾਰ 'ਤੇ ਕੋਰੋਨਾ ਦੇ ਲੱਛਣ ਦੇ ਬਾਰੇ 'ਚ ਦੱਸਦਾ ਹੈ। ਨਾਰਥਵੈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਨ ਰੋਜਰ ਨੇ ਦੱਸਿਆ ਕਿ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਟੀਕਰ 'ਚ ਮਾਈਕ੍ਰੋਫੋਨ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।

PunjabKesari

ਇਸ 'ਚ ਹਾਈ ਬੈਂਡਵਿਡਥ ਅਤੇ ਟਰਾਈ ਐਕਸਿਸ ਐਕਸੀਲੋਰੋਮੀਟਰ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਕਿ ਸਾਹ ਲੈਣ ਦੇ ਪੈਟਰਨ ਨੂੰ ਟਰੈਕ ਕੀਤਾ ਜਾ ਸਕੇ। ਇਹ ਸੈਂਸਰ ਹਰਟ ਰੇਟ ਅਤੇ ਸਰੀਰ ਦਾ ਤਾਪਮਾਨ ਮਾਪਣ ਦਾ ਵੀ ਕੰਮ ਕਰਦਾ ਹੈ। ਕੋਰੋਨਾ ਸੈਂਸਰ 'ਚ ਆਕਸੀਜਨ ਮੀਟਰ ਨਹੀਂ ਦਿੱਤਾ ਗਿਆ ਪਰ ਰੋਜਨ ਨੇ ਕਿਹਾ ਕਿ ਸੈਂਸਰ ਦੇ ਅਗਲੇ ਵਰਜ਼ਨ 'ਚ ਆਕਸੀਜਨ ਮੀਟਰ ਦਾ ਸਪੋਰਟ ਦੇ ਦਿੱਤਾ ਜਾਵੇਗਾ।

ਕੋਰੋਨਾ ਸੈਂਸਰ ਨੂੰ ਅਜੇ ਤਕ 25 ਲੋਕਾਂ 'ਤੇ ਇਸਤੇਮਾਲ ਕੀਤਾ ਜਾ ਚੁੱਕਿਆ ਹੈ। ਸੈਂਸਰ ਨੂੰ ਇਕ ਵਾਇਰਲੈਸ ਚਾਰਜਰ ਰਾਹੀਂ ਚਾਰਜ ਕੀਤਾ ਜਾਵੇਗਾ ਅਤੇ ਡਾਟਾ ਨੂੰ ਮੋਬਾਇਲ ਐਪ ਰਾਹੀਂ ਸ਼ਿੰਕ ਕੀਤਾ ਜਾਂਦਾ ਹੈ। ਸੈਂਸਰ 'ਚ ਕੋਈ ਪੋਰਟ ਨਹੀਂ ਦਿੱਤਾ ਗਿਆ ਹੈ। ਇਸ 'ਚ ਆਰਟੀਫਿਸ਼ਅਲ ਇੰਟੈਲੀਜੈਂਸ ਦਾ ਵੀ ਸਪੋਰਟ ਹੈ।


Karan Kumar

Content Editor

Related News