12.85 ਲੱਖ ਰੁਪਏ ''ਚ ਲਾਂਚ ਹੋਈ Citroen C3 Aircross ਆਟੋਮੈਟਿਕ

Tuesday, Jan 30, 2024 - 06:23 PM (IST)

12.85 ਲੱਖ ਰੁਪਏ ''ਚ ਲਾਂਚ ਹੋਈ Citroen C3 Aircross ਆਟੋਮੈਟਿਕ

ਆਟੋ ਡੈਸਕ- Citroen ਨੇ ਆਖਿਰਕਾਰ ਭਾਰਤ 'ਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ C3 Aircross ਨੂੰ ਲਾਂਚ ਕਰ ਦਿੱਤਾ ਹੈ। ਇਸਨੂੰ 12.85 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਉਤਾਰਿਆ ਗਿਆ ਹੈ ਅਤੇ ਦੋ ਟ੍ਰਿਮਸ- ਪਲੱਸ ਅਤੇ ਮੈਕਸ 'ਚ ਪੇਸ਼ ਕਤਾ ਗਿਆ ਹੈ। ਇਹ ਮੈਨੁਅਲ ਵੇਰੀਐਂਟ ਤੋਂ 1.30 ਲੱਖ ਰੁਪਏ ਮਹਿੰਗੀ ਹੈ। ਆਟੋਮੈਟਿਕ ਗਿਅਰਬਾਕਸ ਪਾਉਣ ਵਾਲਾ ਸੀ-ਕਿਊਬਡ ਪਲੇਟਫਾਰਮ 'ਤੇ ਇਹ ਪਹਿਲਾ ਮਾਡਲ ਹੈ ਅਤੇ 25,000 ਰੁਪਏ ਦੀ ਟੋਕਨ ਰਾਸ਼ੀ ਦੇ ਨਾਲ ਇਸਦੀ ਬੁਕਿੰਗ ਜਾਰੀ ਹੈ। 

ਇਹ ਮੌਜੂਦਾ 1.2 ਲੀਟਰ, ਤਿੰਨ ਸਿਲੰਡ ਟਰਬੋ-ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ। ਇਹ ਇੰਜਣ 110hp ਅਤੇ 205Nm ਦਿੰਦਾ ਹੈ। ਗਿਅਰਬਾਕਸ 'ਚ ਮੈਨੁਅਲ ਮੋਡ ਦੀ ਸਹੂਲਤ ਹੈ ਪਰ ਇਸ ਵਿਚ ਪੈਡਲ ਸ਼ਿਫਟਰਜ਼ ਨਹੀਂ ਹੈ। ਏਟੀ ਗਿਅਰਬਾਕਸ ਰਿਮੋਟ ਇੰਜਣ ਸਟਾਰਟ ਅਤੇ ਏਸੀ ਪ੍ਰੀਕੰਡੀਸ਼ਨਿੰਗ ਸਮਰਥਾ ਨਾਲ ਆਉਂਦਾ ਹੈ।

Citroen C3 Aircross AT 'ਚ ਸਨਰੂਫ, ਵੈਂਟੀਲੇਟਿਡ ਸੀਟਾਂ, ਆਟੋ ਕਲਾਈਮੇਟ ਕੰਟਰੋਲ, ਵਾਇਰਲੈੱਸ ਚਾਰਜਿੰਗ, ਇਲੈਕਟ੍ਰਿਕਲੀ ਸੰਚਾਲਿਤ ORVM ਅਤੇ ਕਈ ਹੋਰ ਵਿਸ਼ੇਸ਼ਤਾਵਾਂ ਗਾਇਬ ਦਿਖਾਈ ਦਿੰਦੀਆਂ ਹਨ। ਇਸ ਵਿਚ ਵਾਇਰਲੈੱਸ ਐਪਲ ਕਾਰਪਲੇ/ਐਂਡਰਾਇਡ ਆਟੋ ਅਤੇ ਇਕ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੇ ਨਾਲ 10.2-ਇੰਚ ਦੀ ਟੱਚਸਕਰੀਨ ਮਿਲਦੀ ਹੈ।


author

Rakesh

Content Editor

Related News