''''12 ਘੰਟਿਆਂ ''ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''''

Friday, Dec 20, 2024 - 12:08 AM (IST)

ਗੁਰਦਾਸਪੁਰ (ਹਰਮਨ)- ਔਜ਼ੀ ਹੱਬ ਇਮੀਗ੍ਰੇਸ਼ਨ ਦੇ ਮਾਲਕ ਸੰਦੀਪ ਸਿੰਘ ਕੰਗ ਅਤੇ ਹਰਮਨਜੀਤ ਸਿੰਘ ਕੰਗ ਕੋਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਹੇਠ 75 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਦੋਸ਼ੀ ਨੂੰ ਪੁਲਸ ਨੇ ਟਰੈਪ ਲਾ ਕੇ ਕਾਬੂ ਕੀਤਾ ਹੈ।

ਇਸ ਸਬੰਧ ਵਿਚ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਯਾਮਾ ਨੇ ਦੱਸਿਆ ਕਿ ਤਿੱਬੜ ਪੁਲਸ ਥਾਣੇ ਨਾਲ ਸਬੰਧਤ ਪਿੰਡ ਭੰਗਵਾਂ ਦੇ ਸੰਦੀਪ ਸਿੰਘ ਕੰਗ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ 8 ਦਸੰਬਰ ਨੂੰ ਰਾਤ ਸਵਾ 9 ਵਜੇ ਦੇ ਕਰੀਬ ਉਸ ਨੂੰ ਵਿਦੇਸ਼ ਦੇ ਨੰਬਰ ਤੋਂ ਫੋਨ ਆਇਆ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਹੈ ਅਤੇ ਉਕਤ ਵਿਅਕਤੀ ਨੇ ਆਪਣਾ ਨਾਮ ਯਾਸੀਨ ਅਖਤਰ ਦੱਸਦਿਆਂ 75 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਫਿਰੌਤੀ ਨਾਂ ਦਿੱਤੀ ਤਾਂ ਉਸ ਅਤੇ ਉਸਦੇ ਭਰਾ ਨੂੰ ਜਾਨੋ ਮਾਰ ਦਿੱਤਾ ਜਾਵੇਗਾ।

ਫਿਰੌਤੀ ਮੰਗਣ ਵਾਲੇ ਨੇ ਇਥੋਂ ਤੱਕ ਕਿਹਾ ਕਿ ਉਨ੍ਹਾਂ ਦੇ ਗਰੁੱਪ ਨੇ ਉਸ ਦੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਇਕੱਤਰ ਕਰ ਲਈ ਹੈ ਅਤੇ ਜੇਕਰ 12 ਘੰਟਿਆਂ ਵਿਚ 75 ਲੱਖ ਰੁਪਏ ਨਾ ਦਿੱਤੇ ਤਾਂ ਉਸ ਦੀ ਉੱਪਰ ਦੀ ਟਿਕਟ ਕਟਵਾ ਦਿੱਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ- ਬੇਅਦਬੀ ਮਾਮਲੇ 'ਚ ਸਰਕਾਰੀ ਗਵਾਹ ਬਣੇਗਾ ਪ੍ਰਦੀਪ ਕਲੇਰ

ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਨੇ ਡੀ.ਐੱਸ.ਪੀ. (ਡੀ) ਅਮੋਲਕ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਟੀਮ ਨੇ ਪੂਰੀ ਡੂੰਘਾਈ ਅਤੇ ਸੰਜੀਦਗੀ ਨਾਲ ਉਕਤ ਮੁਲਜ਼ਮ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ। ਇਸ ਉਪਰੰਤ ਇਹ ਵਿਅਕਤੀ ਕਈ ਵਾਰ ਫੋਨ ਕਰ ਕੇ ਫਿਰੌਤੀ ਦੀ ਮੰਗ ਕਰਦਾ ਰਿਹਾ।

ਇਸ ਤੋਂ ਬਾਅਦ ਪੁਲਸ ਦੇ ਕਹਿਣ ’ਤੇ ਕੰਗ ਪਰਿਵਾਰ ਨੇ ਉਕਤ ਦੋਸ਼ੀ ਨੂੰ ਕਿਸ਼ਤਾਂ ’ਚ ਪੈਸੇ ਦੇਣ ਲਈ ਮਨਾ ਲਿਆ ਅਤੇ ਜਦੋਂ ਪੁਲਸ ਨੇ ਟਰੈਪ ਲਾ ਕੇ ਮੁਲਜ਼ਮ ਨੂੰ ਫਿਰੌਤੀ ਦੀ 2 ਲੱਖ ਰੁਪਏ ਦੀ ਰਕਮ ਦੀ ਪਹਿਲੀ ਕਿਸ਼ਤ ਲੈਣ ਲਈ ਬੁਲਾਇਆ ਤਾਂ ਰੋਹਿਤ ਉਰਫ ਵਿੱਕੀ ਪੁੱਤਰ ਬਲਵਿੰਦਰ ਕੁਮਾਰ ਵਾਸੀ ਗਾਹਲੜੀ ਪਲਸਰ ਮੋਟਰਸਾਈਕਲ ’ਤੇ ਪੈਸੇ ਲੈਣ ਆਇਆ, ਜਿਸ ਨੂੰ ਪੁਲਸ ਦੀ ਟੀਮ ਨੇ ਬਹੁਤ ਹੁਸ਼ਿਆਰੀ ਨਾਲ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ

ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੀ ਭੂਆ ਦਾ ਪੁੱਤਰ ਸ਼ੈਲੀ ਪੁਰਤਗਾਲ ’ਚ ਰਹਿੰਦਾ ਹੈ, ਜੋ ਵਿਦੇਸ਼ ਤੋਂ ਹੀ ਫਿਰੌਤੀ ਲੈਣ ਲਈ ਫੋਨ ਕਰ ਰਿਹਾ ਸੀ ਅਤੇ ਇਥੇ ਮੌਜੂਦ ਉਸ ਦੇ ਮਾਮੇ ਦਾ ਮੁੰਡਾ ਉਕਤ ਰੋਹਿਤ ਉਸ ਨੂੰ ਸਾਰੀ ਜਾਣਕਾਰੀ ਇਕੱਤਰ ਕਰ ਕੇ ਦੇ ਰਿਹਾ ਸੀ। ਇਨ੍ਹਾਂ ਦੋਵਾਂ ਵੱਲੋਂ ਰਲ ਕੇ ਫਿਰੌਤੀਆਂ ਮੰਗਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਡੀ.ਐੱਸ.ਪੀ. ਅਮੋਲਕ ਸਿੰਘ ਅਤੇ ਥਾਣਾ ਤਿੱਬੜ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਵਾਂ ਦੋਸ਼ੀਆਂ ਦੇ ਹੋਰ ਕਿਹੜੇ ਕਿਹੜੇ ਸਾਥੀ ਇਸ ਕੰਮ ਵਿਚ ਸ਼ਾਮਲ ਹਨ ਅਤੇ ਇਹਨਾਂ ਵੱਲੋਂ ਹੁਣ ਤੱਕ ਕਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਅਤੇ ਹਰਮਨਜੀਤ ਸਿੰਘ ਕੰਗ ਦਾ ਪਰਿਵਾਰ ਆਸਟ੍ਰੇਲੀਆ ਦਾ ਸਿਟੀਜ਼ਨ ਹੈ ਅਤੇ ਉਹ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਇੰਮੀਗ੍ਰੇਸ਼ਨ ਸਲਾਹਕਾਰ ਦਾ ਬਿਜਨੈੱਸ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਆਸਟ੍ਰੇਲੀਅਨ ਆਰਮੀ 'ਚ ਹਾਸਲ ਕੀਤਾ ਵੱਡਾ ਮੁਕਾਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News